ਫੁੱਟਬਾਲ ਕਲੱਬ Newcastle United ਵਿਚ ਸ਼ਾਮਲ ਹੋਣ ਵਾਲੇ ਪਹਿਲੇ ਸਿੱਖ ਬਣੇ ਅਮਰੀਕ ਸਿੰਘ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਗੋਲਕੀਪਿੰਗ ਕੋਚ ਵਜੋਂ ਨਿਭਾਉਣਗੇ ਸੇਵਾਵਾਂ

Amrik Singh became first Sikh to join football club Newcastle United

 

ਓਨਟਾਰੀਓ: ਕੈਨੇਡਾ ਦੇ ਮੋਨੋ ਓਨਟਾਰੀਓ ਦੇ ਰਹਿਣ ਵਾਲੇ ਅਮਰੀਕ ਸਿੰਘ ਦੀ ਨਿਊਕੈਸਲ ਯੂਨਾਈਟਿਡ ਫੁੱਟਬਾਲ ਕਲੱਬ ਵਿਚ ਗੋਲਕੀਪਿੰਗ ਕੋਚ ਵਜੋਂ ਚੋਣ ਹੋਈ ਹੈ। ਇਸ ਦੇ ਨਾਲ ਹੀ ਅਮਰੀਕ ਸਿੰਘ ਨਿਊਕੈਸਲ ਯੂਨਾਈਟਿਡ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ।

ਇਹ ਵੀ ਪੜ੍ਹੋ: ਪਿਛਲੇ ਸਾਲ 546 ਉਡਾਣਾਂ 'ਚ ਆਈ ਤਕਨੀਕੀ ਖਰਾਬੀ: ਇੰਡੀਗੋ, ਸਪਾਈਸਜੈੱਟ ਅਤੇ ਵਿਸਤਾਰਾ ਦੇ ਮਾਮਲੇ ਸਭ ਤੋਂ ਵੱਧ

ਨਿਊਕੈਸਲ ਯੂਨਾਈਟਿਡ ਵਿਚ ਸ਼ਾਮਲ ਹੋਣ ਦੀ ਖੁਸ਼ੀ ਜ਼ਾਹਰ ਕਰਦਿਆਂ ਅਮਰੀਕ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ coach_amrik  ’ਤੇ ਪੋਸਟ ਸਾਂਝੀ ਕੀਤੀ ਹੈ। ਅਮਰੀਕ ਸਿੰਘ ਨੇ ਲਿਖਿਆ, “ਹਮੇਸ਼ਾ ਜਦੋਂ ਲੋਕ ਮੈਨੂੰ ਪੁੱਛਦੇ ਸਨ ਕਿ ਕਿਵੇਂ ਚੱਲ ਰਿਹਾ ਹੈ? ਤਾਂ ਮੈਂ ਕਹਿੰਦਾ ਸੀ ‘ਸੁਪਨੇ ਨੂੰ ਜੀ ਰਿਹਾ ਹਾਂ’। ਸਾਲਾਂ ਦੌਰਾਨ ਪੂਰਾ ਸਮਾਂ ਕੋਚਿੰਗ ਕਰਨ ਮਗਰੋਂ ਨਿਊਕੈਸਲ ਯੂਨਾਈਟਿਡ ਐਫਸੀ ਅਕੈਡਮੀ ਵਿਚ ਸ਼ਾਮਲ ਹੋਣਾ ਇਕ ਸੁਪਨਾ ਜੀਉਣ ਵਾਂਗ ਹੈ”।

ਉਹਨਾਂ ਅੱਗੇ ਲਿਖਿਆ, “ਸਭ ਤੋਂ ਪਹਿਲਾਂ ਮੈਨੂੰ ਮੇਰੇ ਸਫ਼ਰ ਵਿਚ ਬਿਨਾਂ ਸ਼ਰਤ ਸਹਿਯੋਗ ਦੇਣ ਲਈ ਮੇਰੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਸਭ ਤੋਂ ਜ਼ਰੂਰੀ ਮੈਂ ਹਰ ਰੋਜ਼ ਮੈਨੂੰ ਅਸੀਸ ਦੇਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਹੁੰਦਾ ਹਾਂ। ਇਹਨਾਂ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਸੀ”। ਉਹਨਾਂ ਕਿਹਾ, “ਜਿਨ੍ਹਾਂ ਨੇ ਵੀ ਇਸ ਸਫ਼ਰ ਦੌਰਾਨ ਮੇਰੀ ਸਹਾਇਤਾ ਕੀਤੀ, ਉਹਨਾਂ ਦਾ ਦਿਲੋਂ ਧੰਨਵਾਦਾ”।