ਅਮਰੀਕਾ 'ਚ ਇਕ ਹਫ਼ਤੇ ਅੰਦਰ ਦੂਜੇ ਸਿੱਖ 'ਤੇ ਹਮਲਾ, ਪਹਿਲਾਂ ਕੁੱਟਿਆ ਫ਼ਿਰ ਸੁਟਿਆ ਥੁੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਮਰੀਕਾ 'ਚ ਹਿੰਸਾ ਅਪਰਾਧ ਦੀਆਂ ਵਾਰਦਾਤਾਂ ਹਰ ਦਿਨ ਵੱਧਦੇ ਜਾ ਰਹੇ ਹਨ। ਅਮਰੀਕਾ ਦੇ ਕੈਲਿਫੋਰਨਿਆ ਵਿਚ ਦੋ ਅਣਜਾਣ ਹਮਲਾਵਰਾਂ ਨੇ ਸੋਮਵਾਰ ਨੂੰ ਇਕ ਬਜ਼ੁਰਗ ਸਿੱਖ...

Sikh

ਨਿਊਯਾਰਕ : ਅਮਰੀਕਾ 'ਚ ਹਿੰਸਾ ਅਪਰਾਧ ਦੀਆਂ ਵਾਰਦਾਤਾਂ ਹਰ ਦਿਨ ਵੱਧਦੇ ਜਾ ਰਹੇ ਹਨ। ਅਮਰੀਕਾ ਦੇ ਕੈਲਿਫੋਰਨਿਆ ਵਿਚ ਦੋ ਅਣਜਾਣ ਹਮਲਾਵਰਾਂ ਨੇ ਸੋਮਵਾਰ ਨੂੰ ਇਕ ਬਜ਼ੁਰਗ ਸਿੱਖ ਵਿਅਕਤੀ ਨੂੰ ਪਹਿਲਾਂ ਬੇਰਹਿਮੀ ਨਾਲ ਕੁਟਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਮੁੰਹ 'ਤੇ ਥੁੱਕ ਦਿਤਾ। ਦੱਸ ਦਈਏ ਕਿ ਅਮਰੀਕਾ ਵਿਚ ਇਕ ਹਫ਼ਤੇ ਦੇ ਅੰਦਰ ਕਿਸੇ ਸਿੱਖ ਵਿਅਕਤੀ ਉਤੇ ਦੂਜੀ ਵਾਰ ਹਮਲਾ ਕੀਤਾ ਗਿਆ ਹੈ। ਮਾਰ ਖਾਣ ਵਾਲੇ ਸਿੱਖ ਵਿਅਕਤੀ ਦੀ ਪਹਿਚਾਣ 71 ਸਾਲ ਦਾ ਸਾਹਿਬ ਸਿੰਘ ਨਟ ਦੇ ਰੂਪ ਵਿਚ ਹੋਈ ਹੈ।

ਘਟਨਾ ਵਾਲੀ ਥਾਂ 'ਤੇ ਮੌਜੂਦ ਸਰਵਿਲਾਂਸ ਕੈਮਰੇ ਦੇ ਫੂਟੇਜ ਵਿਚ ਦੇਖਿਆ ਗਿਆ ਕਿ ਸਾਹਿਬ ਸਿੰਘ ਸੋਮਵਾਰ ਦੀ ਸਵੇਰੇ ਕੈਲਿਫੋਰਨੀਆ ਦੇ ਮੋਂਟੇਕਾ ਵਿਚ ਸੜਕ 'ਤੇ ਇਕੱਲੇ ਟਹਿਲ ਰਹੇ ਸਨ, ਉਸੀ ਦੌਰਾਨ ਉਨ੍ਹਾਂ ਦੇ ਉਲਟ ਦਿਸ਼ਾ ਵਿਚ ਚੱਲ ਰਹੇ ਹੂਡੀ ਪਾਏ ਹੋਏ ਦੋ ਅਣਜਾਣ ਵਿਅਕਤੀ ਉਨ੍ਹਾਂ ਦੇ ਕੋਲ ਵਧੇ। ਸਾਹਿਬ ਸਿੰਘ ਉਨ੍ਹਾਂ ਦੋਹਾਂ ਨੂੰ ਦੇਖ ਕੇ ਰੁੱਕ ਗਏ, ਇਸ ਤੋਂ ਬਾਅਦ ਹਮਲਾਵਰਾਂ ਅਤੇ ਸਾਹਿਬ ਦੇ ਵਿਚ ਥੋੜ੍ਹੀ ਦੇਰ ਤੱਕ ਗੱਲਬਾਤ ਹੋਈ। ਫਿਰ ਸਾਹਿਬ ਗੱਲਬਾਤ ਨੂੰ ਖ਼ਤਮ ਕਰ ਉੱਥੇ ਤੋਂ ਨਿਕਲ ਗਏ ਪਰ ਹਮਲਾਵਰ ਕੁੱਝ ਕਹਿੰਦੇ ਹੋਏ ਉਨ੍ਹਾਂ ਦਾ ਪਿੱਛਾ ਕਰਦੇ ਰਹੇ।

ਲੰਮੀ ਬਹਿਸ ਤੋਂ ਬਾਅਦ, ਕਾਲੇ ਰੰਗ ਦੀ ਹੁਡੀ ਪਾਏ ਇਕ ਵਿਅਕਤੀ ਨੇ ਸਾਹਿਬ ਦੇ ਢਿੱਡ ਵਿਚ ਅਚਾਨਕ ਜ਼ੋਰ ਨਾਲ ਲੱਤ ਮਾਰੀ, ਜਿਸ ਨਾਲ ਉਹ ਸੜਕ 'ਤੇ ਡਿੱਗ ਗਏ ਅਤੇ ਉਨ੍ਹਾਂ ਦੀ ਪੱਗ ਵੀ ਡਿੱਗ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਉੱਠ ਕੇ ਅਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਨੇ ਫਿਰ ਤੋਂ ਉਨ੍ਹਾਂ ਦੇ ਢਿੱਡ 'ਚ ਜ਼ੋਰ ਨਾਲ ਲੱਤ ਮਾਰ ਦਿਤੀ, ਜਿਸ ਤੋਂ ਬਾਅਦ ਉਹ ਦੁਬਾਰਾ ਜ਼ਮੀਨ 'ਤੇ ਡਿੱਗ ਗਏ। ਇਸ ਤੋਂ ਬਾਅਦ ਜਿਸ ਵਿਅਕਤੀ ਨੇ ਸਾਹਿਬ ਉਤੇ ਹਮਲਾ ਕੀਤਾ ਉਹ ਉਨ੍ਹਾਂ ਦੇ ਕਰੀਬ ਆਇਆ ਅਤੇ ਉਨ੍ਹਾਂ ਦੇ ਮੁੰਹ 'ਤੇ ਥੁੱਕ ਦਿਤਾ ਅਤੇ ਉਥੇ ਤੋਂ ਨਿਕਲ ਗਏ। 

ਹਾਲਾਂਕਿ ਮਾਮਲਾ ਇਥੇ ਖ਼ਤਮ ਨਹੀਂ ਹੋਇਆ, ਹਮਲਾਵਰ ਕੁੱਝ ਸੈਕਿੰਡ ਬਾਅਦ ਸਾਹਿਬ ਦੇ ਕੋਲ ਦੁਬਾਰਾ ਵਾਪਸ ਆਏ ਅਤੇ ਜੱਮ ਕੇ ਕੁੱਟ ਮਾਰ ਕੀਤੀ, ਇਸ ਤੋਂ ਬਾਅਦ ਇਕ ਵਾਰ ਫਿਰ ਉਨ੍ਹਾਂ ਦੇ  ਮੁੰਹ 'ਤੇ ਥੁੱਕ ਦਿਤਾ। ਸਥਾਨਕ ਪੁਲਿਸ ਹਮਲਾਵਰਾਂ ਦਾ ਪਤਾ ਲਗਾਉਣ ਵਿਚ ਜੁੱਟ ਗਈ ਹੈ। ਦੱਸ ਦਈਏ ਕਿ ਅਮਰੀਕਾ ਵਿਚ ਇਕ ਹਫ਼ਤੇ ਦੇ ਅੰਦਰ ਕਿਸੇ ਸਿੱਖ ਵਿਅਕਤੀ 'ਤੇ ਦੂਜੀ ਵਾਰ ਹਮਲਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ 31 ਜੁਲਾਈ ਨੂੰ ਕੈਲਿਫੋਰਨੀਆ ਵਿਚ ਨਫ਼ਰਤ ਅਪਰਾਧ ਨੂੰ ਅੰਜਾਮ ਦਿੰਦੇ ਹੋਏ ਦੋ ਗੋਰੇ ਵਿਅਕਤੀਆਂ ਨੇ 50 ਸਾਲ ਦੇ ਸੁਰਜਿਤ ਮੱਲੀ ਦੀ ਪਹਿਲਾਂ ਜੱਮ ਕੇ ਮਾਰ ਕੁੱਟ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਕਿ ਇਥੇ ਤੇਰੀ ਕੋਈ ਜ਼ਰੂਰਤ ਨਹੀਂ ਹੈ, ਤੂੰ ਅਪਣੇ ਦੇਸ਼ ਪਰਤ ਜਾ। (ਏਜੰਸੀ)