ਕੈਨੇਡਾ ’ਚ ਪੁੱਤਰਾਂ ਨੂੰ ਮਿਲ ਕੇ ਪੰਜਾਬ ਆ ਰਹੇ ਵਿਅਕਤੀ ਨੂੰ ਜਹਾਜ਼ ’ਚ ਪਿਆ ਦਿਲ ਦਾ ਦੌਰਾ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਵਿਅਕਤੀ ਦੀ ਮੌਤ ਤੋਂ ਬਾਅਦ ਜਹਾਜ਼ ਨੂੰ ਸਫ਼ਰ ਅਧੂਰਾ ਛੱਡ ਕੇ ਵਾਪਸ ਟੋਰਾਂਟੋ ਪਰਤਣਾ ਪਿਆ।

Balwinder Singh

 

ਟੋਰਾਂਟੋ: ਕੈਨੇਡਾ ਵਿਚ ਰਹਿੰਦੇ ਪੁੱਤਰਾਂ ਨੂੰ ਮਿਲ ਕੇ ਵਾਪਸ ਪੰਜਾਬ ਪਰਤ ਰਹੇ ਵਿਅਕਤੀ ਦੀ ਜਹਾਜ਼ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਸ਼ਾਹਕੋਟ ਵਜੋਂ ਹੋਈ ਹੈ। ਵਿਅਕਤੀ ਦੀ ਮੌਤ ਤੋਂ ਬਾਅਦ ਜਹਾਜ਼ ਨੂੰ ਸਫ਼ਰ ਅਧੂਰਾ ਛੱਡ ਕੇ ਵਾਪਸ ਟੋਰਾਂਟੋ ਪਰਤਣਾ ਪਿਆ।

ਇਹ ਵੀ ਪੜ੍ਹੋ: RRR ਨੇ ਗੋਲਡਨ ਗਲੋਬ ਐਵਾਰਡਜ਼ ’ਚ ਰਚਿਆ ਇਤਿਹਾਸ, ਫਿਲਮ ਦੇ ਗੀਤ 'ਨਾਟੂ ਨਾਟੂ' ਨੇ ਜਿੱਤਿਆ ਖ਼ਿਤਾਬ  

ਬਲਵਿੰਦਰ ਸਿੰਘ ਦੇ ਰਿਸ਼ਤੇਦਾਰ ਜਸਪ੍ਰੀਤ ਸਿੰਘ ਕੰਬੋਜ ਨੇ ਦੱਸਿਆ ਕਿ ਬਿਜਲੀ ਦਫਤਰ ਢੰਡੋਵਾਲ ਤੋਂ ਬਤੌਰ ਕਲਰਕ ਸੇਵਾ ਮੁਕਤ ਹੋਏ ਬਲਵਿੰਦਰ ਸਿੰਘ ਬਿੱਲਾ ਵਾਸੀ ਗਾਂਧੀ ਚੌਕ ਸ਼ਾਹਕੋਟ, ਪਿਛਲੇ ਕਰੀਬ 1 ਸਾਲ ਤੋਂ ਟੋਰਾਂਟੋ ਵਿਚ ਆਪਣੇ ਦੋ ਪੁੱਤਰਾਂ ਦਮਨਦੀਪ ਸਿੰਘ ਤੇ ਰਮਨਦੀਪ ਸਿੰਘ ਕੋਲ ਰਹਿ ਰਹੇ ਸਨ।  

ਇਹ ਵੀ ਪੜ੍ਹੋ: 40 ਤੋਂ ਵੱਧ ਉਮਰ ਵਾਲਿਆਂ ਲਈ ਖਤਰਨਾਕ ਹਨ Antibiotic ਦਵਾਈਆਂ, ਵਧਦਾ ਹੈ ਪੇਟ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ 

ਉਹਨਾਂ ਦੱਸਿਆ ਕਿ ਸਿਹਤ ਠੀਕ ਨਾ ਹੋਣ ਕਾਰਨ ਉਹ ਆਪਣੇ ਇਲਾਜ ਲਈ ਏਅਰ ਇੰਡੀਆ ਦੀ ਫਲਾਈਟ ਰਾਹੀਂ ਆਪਣੀ ਪਤਨੀ ਬਲਜੀਤ ਕੌਰ ਨਾਲ ਟੋਰਾਂਟੋ (ਕੈਨੇਡਾ) ਤੋਂ ਨਵੀਂ ਦਿੱਲੀ (ਭਾਰਤ) ਆ ਰਹੇ ਸਨ।

ਇਹ ਵੀ ਪੜ੍ਹੋ: ਦੇਸ਼ ਨੂੰ ਮੁਹੱਬਤ, ਏਕਤਾ ਅਤੇ ਭਾਈਚਾਰੇ ਦਾ ਰਾਹ ਦਿਖਾਉਣ ਲਈ ਸ਼ੁਰੂ ਕੀਤੀ ਗਈ ‘ਭਾਰਤ ਜੋੜੋ ਯਾਤਰਾ’: ਰਾਹੁਲ ਗਾਂਧੀ 

ਫਲਾਈਟ ਦੇ ਕਰੀਬ ਸਾਢੇ 4 ਘੰਟਿਆਂ ਬਾਅਦ ਜਹਾਜ਼ ਵਿਚ ਹੀ ਬਲਵਿੰਦਰ ਸਿੰਘ ਦੀ ਸਿਹਤ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਹਾਜ਼ ਸਫ਼ਰ ਅਧੂਰਾ ਛੱਡ ਕੇ ਮੁੜ ਟੋਰਾਂਟੋ ਵਾਪਸ ਪਹੁੰਚਿਆ।