ਐਬਟਸਫੋਰਡ ਦੇ ਪੰਜਾਬੀ ਨੌਜਵਾਨ ਬਣੇ ਲੋਕਾਂ ਲਈ ਖ਼ਤਰਾ, ਚਿਤਾਵਨੀ ਜਾਰੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਡਾ ਦੀ ਜ਼ਮੀਨ 'ਤੇ ਵੱਧ ਰਹੇ ਜੁਰਮ ਵਿਚ ਪੰਜਾਬੀ ਨੌਜਵਾਨਾਂ ਦੇ ਨਾਮ ਬੜੀ ਤੇਜ਼ੀ ਨਾਲ ਸੁਰਖੀਆਂ ਵਿਚ ਆ ਰਹੇ ਹਨ.................

Virendra Pal Singh Gill

ਐਬਟਸਫੋਰਡ: ਕੈਨੇਡਾ ਦੀ ਜ਼ਮੀਨ 'ਤੇ ਵੱਧ ਰਹੇ ਜੁਰਮ ਵਿਚ ਪੰਜਾਬੀ ਨੌਜਵਾਨਾਂ ਦੇ ਨਾਮ ਬੜੀ ਤੇਜ਼ੀ ਨਾਲ ਸੁਰਖੀਆਂ ਵਿਚ ਆ ਰਹੇ ਹਨ। ਖਾਸ ਕਰ ਐਬਟਸਫੋਰਡ ਤੋਂ ਆਏ ਦਿਨ ਕੋਈ ਨਾ ਕੋਈ ਗੈਂਗਵਾਰ ਦੀ ਖ਼ਬਰ ਸਾਹਮਣੇ ਆਉਦੀ ਰਹਿੰਦੀ ਹੈ। ਪੰਜਾਬ 'ਚ ਤਾਂ ਗੈਂਗਸਟਰ ਬਣਨ ਦਾ ਜਨੂੰਨ ਨੌਜਵਾਨਾਂ ਦੇ ਸਿਰਾਂ 'ਤੇ ਚੜ੍ਹਕੇ ਹਮੇਸ਼ਾ ਬੋਲਦਾ ਹੀ ਰਹਿੰਦਾ ਹੈ। ਪਰ ਕੈਨੇਡਾ ਵਰਗੇ ਮੁਲਕ ਜਿਨ੍ਹਾਂ ਦੇ ਨਾਮ ਮਿਹਨਤ ਕਸ਼ ਹੋਣ ਵਿਚ ਸਿਖਰਾਂ 'ਤੇ ਹਨ ਉਹ ਵੀ ਹੁਣ ਇਨ੍ਹਾਂ ਪੰਜਾਬੀ ਨੌਜਵਾਨਾਂ ਦੇ ਜੁਰਮਾਂ ਦੀ ਤਵਾਰੀਖ ਲਿਖਣ ਵਿਚ ਲੱਗਾ ਹੈ।

ਪੁਲਿਸ ਨੇ ਐਬਟਸਫੋਰਡ ਦੇ ਲੋਕਾਂ ਨੂੰ ਇੱਕ ਪੰਜਾਬੀ ਨੌਜਵਾਨ ਤੋਂ ਬੱਚ ਕੇ ਰਹਿਣ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ, ਇਸ ਨੌਜਵਾਨ ਦੀ ਮੌਜੂਦਗੀ ਹੋਰਾਂ ਲੋਕਾਂ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਦੱਸ ਦਈਏ ਕਿ ਇਸ ਪੰਜਾਬੀ ਨੌਜਵਾਨ ਦੀ ਪਛਾਣ ਵਰਿੰਦਰਪਾਲ ਸਿੰਘ ਗਿੱਲ ਵਜੋਂ ਹੋਈ ਹੈ।
ਵਰਿੰਦਰਪਾਲ ਗਿੱਲ ਦੀ ਉਮਰ ਸਿਰਫ 19 ਸਾਲ ਹੈ ਅਤੇ ਉਸ ਦਾ ਕੱਦ 6'2" ਦੱਸਿਆ ਜਾ ਰਿਹਾ ਹੈ। ਉਸ ਨੂੰ VP ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ, ਵਰਿੰਦਰਪਾਲ ਗਿੱਲ ਐਬਟਸਫੋਰਡ ਅਤੇ ਲੋਅਰ ਮੇਨਲੈਂਡ ਵਿਚ ਜਾਰੀ ਗੈਂਗਵਾਰ ਵਿਚ ਸ਼ਾਮਿਲ ਹੈ।

ਇੱਕ ਪ੍ਰੈਸ ਰਿਲੀਜ਼ ਵਿਚ ਦੱਸਿਆ ਗਿਆ ਕਿ, ਜ਼ਿਆਦਾਤਰ ਗੋਲ਼ੀ ਚੱਲਣ ਦੀਆਂ ਵਾਰਦਾਤਾਂ ਜਨਤਕ ਥਾਵਾਂ 'ਤੇ ਹੀ ਹੁੰਦੀਆਂ ਹਨ, ਅਤੇ ਇਸੇ ਲਈ ਵਰਿੰਦਰਪਾਲ ਗਿੱਲ ਦੀ ਮੌਜੂਦਗੀ ਲੋਕਾਂ ਦੀ ਸੁਰਖਿਆ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ਦੱਸ ਦਈਏ ਕਿ ਇਹ ਜਾਣਕਾਰੀ ਐਬਟਸਫੋਰਡ ਪੁਲਿਸ ਨੇ ਇੱਕ ਟਵੀਟ ਰਾਹੀਂ ਲੋਕਾਂ ਨਾਲ ਸਾਂਝੀ ਕੀਤੀ ਹੈ। ਐਬਟਸਫੋਰਡ ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਗਿੱਲ ਕਰਕੇ ਹੋਰ ਗੈਂਗ ਦੇ ਲੋਕਾਂ ਲਈ ਵੀ ਖ਼ਤਰਾ ਹੈ, ਅਤੇ ਓਹ ਖੁਦ ਵੀ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਗੈਂਗਵਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ ਤੇ ਇਨ੍ਹਾਂ ਵਿਚ ਪੰਜਾਬੀਆਂ ਦੀ ਸ਼ਮੂਲੀਅਤ ਵੀ ਕਾਫੀ ਵਧ ਗਈ ਹੈ। ਬੀਤੇ ਦਿਨੀ ਕੇਨੈਡਾ ਦੇ ਵੈਨਕੂਵਰ ਤੋਂ ਪੁਲਿਸ ਨੇ ਭਾਰੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਸੀ ਅਤੇ ਬਹੁਤ ਸਾਰੇ ਗੈਂਗਸਟਰ ਵੀ ਗਿਰਫ਼ਤਾਰ ਕੀਤੇ ਸੀ ਜਿਨ੍ਹਾਂ ਵਿਚੋਂ 8 ਪੰਜਾਬੀ ਮੂਲ ਦੇ ਨੌਜਵਾਨ ਸਨ।

Related Stories