ਦੌਹਰੀ ਚੁਣੌਤੀ ਲਈ ਤਿਆਰ ਹਾਂ : ਕੇ.ਐਲ.ਰਾਹੁਲ
ਅਫ਼ਗਾਨੀਸਤਾਨ ਵਿਰੁਧ ਇਕਲੌਤੇ ਟੈਸਟ ਮੈਚ ਵਿਚ ਵਿਕਟ ਕੀਪਿੰਗ ਦੀ ਜਿੰਮੇਵਾਰੀ ਲੋਕੇਸ਼ ਰਾਹੁਲ ਸੰਭਾਲਣਗੇ। ਜ਼ਿਕਰਯੋਗ ਹੈ ਕਿ ਰਿਧੀਮਾਨ ਸਾਹਾ ਦੇ ਸੱਟ ਲੱਗਣ ਕਾਰਨ ਬੀ.ਸੀ.ਸੀ...
ਮੁੰਬਈ : ਅਫ਼ਗਾਨੀਸਤਾਨ ਵਿਰੁਧ ਇਕਲੌਤੇ ਟੈਸਟ ਮੈਚ ਵਿਚ ਵਿਕਟ ਕੀਪਿੰਗ ਦੀ ਜਿੰਮੇਵਾਰੀ ਲੋਕੇਸ਼ ਰਾਹੁਲ ਸੰਭਾਲਣਗੇ। ਜ਼ਿਕਰਯੋਗ ਹੈ ਕਿ ਰਿਧੀਮਾਨ ਸਾਹਾ ਦੇ ਸੱਟ ਲੱਗਣ ਕਾਰਨ ਬੀ.ਸੀ.ਸੀ.ਆਈ. ਦੀ ਉਲਝਣ ਵੱਧ ਗਈ ਸੀ ਪਰ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਅਫ਼ਗਾਨੀਸਤਾਨ ਵਿਰੁਧ ਹੋਣ ਵਾਲੇ ਟੈਸਟ ਮੈਚ ਲਈ ਵਿਕਟ ਕੀਪਿੰਗ ਦੀ ਚੁਣੌਤੀ ਸਵੀਕਾਰ ਕਰ ਲਈ ਹੈ।
ਲੋਕੇਸ਼ ਨੇ ਕਿਹਾ ਕਿ ਜੇਕਰ ਟੀਮ ਨੂੰ ਵਿਕਟ ਕੀਪਰ ਦੀ ਲੋੜ ਹੈ ਤਾਂ ਉਹ ਤਿਆਰ ਹਨ 'ਤੇ ਉਹ ਸਾਹਾ ਦੀ ਗ਼ੈਰਮੌਜੁਦਗੀ ਵਿਚ ਇਹ ਜ਼ਿੰਮੇਵਾਰੀ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹਨ। ਰਾਹੁਲ ਨੇ ਇਸ ਬਿਆਨ ਨਾਲ ਪਾਰਥਿਵ ਪਟੇਲ, ਦਿਨੇਸ਼ ਕਾਰਤਿਕ ਅਤੇ ਰਿਸ਼ਭ ਪੰਤ ਲਈ ਚੁਣੋਤੀ ਪੇਸ਼ ਕੀਤੀ ਹੈ। ਆਈਪੀਐਲ ਸੀਜ਼ਨ-11 ਦੇ ਕੁਆਲੀਫ਼ਾਇਰ ਵਿਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁਧ ਖੇਡੇ ਮੈਚ ਵਿਚ ਸਾਹਾ ਜ਼ਖਮੀ ਹੋ ਗਏ ਸਨ, ਜਿਸ ਕਾਰਨ 14 ਜੂਨ ਤੋਂ ਸ਼ੁਰੂ ਹੋਣ ਵਾਲੇ ਇਕਲੌਤੇ ਮੈਚ ਵਿਚ ਕੇ.ਐਲ.ਰਾਹੁਲ ਦੋਹਰੀ ਚੁਣੌਤੀ ਲਈ ਤਿਆਰ ਹੋ ਗਏ ਹਨ।
ਰਾਹੁਲ ਨੇ ਕਿਹਾ ਕਿ ਉਹ ਕਾਫ਼ੀ ਪ੍ਰੈਕਟਿਸ ਕਰ ਰਹੇ ਹਨ ਤੇ ਅਗਲੇ ਟੈਸਟ ਵਿਚ ਅਪਣਾ 100 ਫ਼ੀ ਸਦੀ ਦੇਣ ਲਈ ਤਿਆਰ ਹਨ। ਆਈਪੀਐਲ ਵਿਚ ਵੀ ਰਾਹੁਲ ਨੇ ਕਿੰਗਜ਼ ਇਲੈਵਨ ਪੰਜਾਬ ਲਈ ਵਿਕਟਕੀਪਿੰਗ ਦੇ ਨਾਲ ਨਾਲ ਟੂਰਨਾਮੈਂਟ ਵਿਚ ਸੱਭ ਤੋਂ ਵੱਧ ਰਨ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਤੀਜੇ ਸਥਾਨ 'ਤੇ ਰਹੇ ਸਨ। ਉਨ੍ਹਾਂ ਨੇ 54.91 ਦੀ ਔਸਤ ਨਾਲ 659 ਰਨ ਬਣਾਏ ਅਤੇ 14 ਪਾਰੀਆਂ ਵਿਚ ਛੇ ਅਰਧ ਸੈਂਕੜੇ ਵੀ ਬਣਾਏ।
ਰਾਹੁਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਮੈਂ ਦੋਹਰੀ ਭੁਮਿਕਾ ਨਿਭਾ ਰਿਹਾ ਹਾਂ। ਉਹ ਜਾਣਦੇ ਹਨ ਕਿ ਉਨ੍ਹਾਂ ਦੇ ਸਰੀਰ ਲਈ ਵੀ ਮੁਸ਼ਕਲ ਹੈ ਕਿਉਂਕਿ ਉਹ ਇਹ ਰੋਜ਼ ਦਾ ਕੰਮ ਨਹੀਂ ਹੈ ਪਰ ਉਹ ਇਸ ਨੂੰ ਚੁਣੌਤੀ ਦੇ ਰੂਪ ਵਿਚ ਲੈਣਗੇ 'ਤੇ ਟੀਮ ਲਈ ਇਹ ਭੂਮਿਕਾ ਦਿਲ ਜਾਨ ਤੋਂ ਨਿਭਾਊੁਣਗੇ। ਅਫ਼ਗਾਨਿਸਤਾਨ ਕ੍ਰਿਕੇਟ ਬੋਰਡ (ਏਸੀਬੀ) ਨੇ ਇਸ ਇਕੋ-ਇਕ ਟੈਸਟ ਮੈਚ ਲਈ 16 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਜਿਸ ਵਿਚ ਜ਼ਿਆਦਾ ਫ਼ਿਰਕੀ ਗੇਂਦਬਾਜ਼ ਹਨ।
ਮੁਹੰਮਦ ਨਬੀ, ਰਸ਼ੀਦ ਖਾਨ, ਮੁਜੀਬ ਉਰ ਰਹਿਮਾਨ, ਜ਼ਹੀਰ ਖ਼ਾਨ ਅਤੇ ਹਮਜ਼ਾ ਕੋਟਕ ਸਮੇਤ ਪੰਜ ਫ਼ਿਰਕੀ ਗੇਂਦਬਾਜ਼ ਹਨ 'ਤੇ ਹਮਜ਼ਾ ਕੋਟਕ ਹਾਲ ਹੀ ਵਿਚ ਪਹਿਲੀ ਸ਼੍ਰੇਣੀ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ ਬਣੇ ਹਨ। ਰਾਹੁਲ ਨੇ ਕਿਹਾ ਕਿ ਰਾਸ਼ਿਦ ਅਤੇ ਮੁਜੀਬ ਨੇ ਸਾਰੇ ਵਿਸ਼ਵ ਨੂੰ ਅਪਣੇ ਪ੍ਰਦਰਸ਼ਨ ਨਾਲ ਹੈਰਾਨ ਕਰ ਦਿਤਾ ਹੈ। ਉਨ੍ਹਾਂ ਨੂੰ ਘੱਟ ਸਮਝਣਾ ਵੀ ਭਾਰਤੀ ਟੀਮ ਲਈ ਵੱਡੀ ਚੁਣੌਤੀ ਹੋ ਸਕਦੀ ਹੈ। ਰਸ਼ੀਦ ਨੇ ਆਈਪੀਐਲ ਵਿਚ 17 ਮੈਚਾਂ ਵਿਚ 21 ਵਿਕਟਾਂ ਲਈਆਂ ਅਤੇ ਉਸ ਨੇ ਸਨਰਾਈਜ਼ਰਸ ਹੈਦਰਾਬਾਦ ਲਈ ਫ਼ਾਈਨਲ ਤਕ ਦੇ ਸਫ਼ਰ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਮੁਜੀਬ ਨੇ ਵੀ 11 ਮੈਚਾਂ ਵਿਚ 14 ਵਿਕਟਾਂ ਲਈਆਂ ਸਨ।