ਨਿਊਜ਼ੀਲੈਂਡ ਨੇ ਪਾਕਿ ਨੂੰ ਦਸਿਆ ਅਸੁਰਖਿਅਤ, ਲੜੀ ਖੇਡਣ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਕ੍ਰਿਕਟ ਨੇ 15 ਸਾਲ ਬਾਅਦ ਪਾਕਿਸਤਾਨ ਦਾ ਦੌਰਾ ਬਹਾਲ ਕਰਨ ਦੀ ਅਪੀਲ ਨੂੰ ਸੁਰਖਿਆ ਕਾਰਨਾਂ ਕਰ ਕੇ ਰੱਣ ਕਰ ਦਿਤਾ.............

New Zealand Cricket Team

ਵੇਲਿੰਗਟਨ : ਨਿਊਜ਼ੀਲੈਂਡ ਕ੍ਰਿਕਟ ਨੇ 15 ਸਾਲ ਬਾਅਦ ਪਾਕਿਸਤਾਨ ਦਾ ਦੌਰਾ ਬਹਾਲ ਕਰਨ ਦੀ ਅਪੀਲ ਨੂੰ ਸੁਰਖਿਆ ਕਾਰਨਾਂ ਕਰ ਕੇ ਰੱਣ ਕਰ ਦਿਤਾ। ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਵਿਰੁਧ ਅਕਤਬੂਰ 'ਚ ਟੈਸਟ, ਇਕ ਦਿਨਾ ਅਤੇ ਟੀ20 ਲੜੀ ਦੁਬਈ 'ਚ ਖੇਡੇਗੀ।  ਨਿਊਜ਼ੀਲੈਂਡ ਕ੍ਰਿਕਟ ਦੇ ਮੁਖੀ ਗ੍ਰੇਗ ਬਾਰਕਲੇ ਨੇ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ ਇਸ ਸਮੇਂ ਹਾਲਾਤ ਦੌਰੇ ਦੇ ਅਨੁਕੂਲ ਨਹੀਂ ਹਨ। ਉਨ੍ਹਾਂ ਕਿਹਾ ਕਿ ਅਖੀਰ 'ਚ ਸਾਨੂੰ ਸੁਰਖਿਆ ਸਲਾਹ 'ਤੇ ਅਮਲ ਕਰਨਾ ਹੁੰਦਾ ਹੈ ਅਤੇ ਉਸ ਸੁਰਖਿਆ ਰੀਪੋਰਟ ਨੂੰ ਮੰਨਣਾ ਹੁੰਦਾ ਹੈ, ਜੋ ਸਾਨੂੰ ਮਿਲੀ ਹੈ। ਬਾਰਕਲੇ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨਿਰਾਸ਼ ਹੈ।

ਨਿਊਜ਼ੀਲੈਂਡ ਵਰਗੀ ਟੀਮ ਦਾ ਦੌਰਾ ਦੇਸ਼ 'ਚ ਕੌਮਾਂਤਰੀ ਕ੍ਰਿਕਟ ਦੀ ਬਹਾਲੀ ਦੀ ਦਿਸ਼ਾ 'ਚ ਵੱਡਾ ਕਦਮ ਹੁੰਦਾ ਪਰ ਉਹ ਚੰਗੇ ਲੋਕ ਹਨ। ਮੈਨੂੰ ਲਗਦਾ ਹੈ ਕਿ ਉਹ ਸਾਡੇ ਫ਼ੈਸਲੇ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਨਗੇ। ਸ੍ਰੀਲੰਕਾਈ ਟੀਮ 'ਤੇ ਪਾਕਿਸਤਾਨ 'ਚ 2009 'ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਤੋਂ ਪਾਕਿਸਤਾਨ 'ਚ ਕਈ ਟੀਮਾਂ ਨੇ ਕੌਮਾਂਤਰੀ ਕ੍ਰਿਕਟ ਨਹੀਂ ਖੇਡਿਆ ਸੀ। ਮਈ 2015 'ਚ ਆਖ਼ਰਕਾਰ ਜ਼ਿੰਬਾਬਵੇ ਨੇ ਪਾਸਿਕਤਾਨ ਦਾ ਦੌਰਾ ਕੀਤਾ ਸੀ ਪਰ ਇਸ ਲੜੀ ਦੌਰਾਨ ਵੀ ਗੱਦਾਫ਼ੀ ਸਟੇਡੀਅਮ 'ਚ ਛੋਟਾ ਜਿਹਾ ਧਮਾਕਾ ਹੋ ਗਿਆ ਸੀ।   (ਏਜੰਸੀ)