Dinesh Karthik ਨੇ ਬੈਟ ਨੂੰ ਲੈ ਕੇ ਕੀਤਾ ਸੀ ਵਿਵਾਦਿਤ ਕੁਮੈਂਟ, ਟ੍ਰੋਲ ਹੋਣ ’ਤੇ ਮੰਗੀ ਮੁਆਫ਼ੀ

ਏਜੰਸੀ

ਖ਼ਬਰਾਂ, ਖੇਡਾਂ

ਦਿਨੇਸ਼ ਕਾਰਤਿਕ ਨੇ ਵਿਵਾਦਿਤ ਬਿਆਨ ’ਤੇ ਆਨ ਏਅਰ (On Air) ਮੰਗੀ ਮੁਆਫ਼ੀ।

Dinesh Karthik

ਲੰਦਨ: ਭਾਰਤੀ ਵਿਕਟਕੀਪਰ ਅਤੇ ਬੱਲੇਬਾਜ਼ ਦਿਨੇਸ਼ ਕਾਰਤਿਕ (Indian Wicketkeeper and Batsman Dinesh Karthik) ਨੇ ਸ਼੍ਰੀਲੰਕਾ ਅਤੇ ਇੰਗਲੈਂਡ (Sri Lanka and England Finals) ਵਿਚਾਲੇ ਹੋ ਰਹੇ ਮੈਚ ਵਿਚ ਕੁਮੈਂਟਰੀ (Commentary) ਦੌਰਾਨ ਇਕ ਵਿਵਾਦਿਤ ਬਿਆਨ (Controversial statement) ਦਿੱਤਾ ਸੀ। ਜਿਸ ਬਿਆਨ ਲਈ ਦਿਨੇਸ਼ ਕਾਰਤਿਕ ਨੇ ਆਨ ਏਅਰ ਮੁਆਫ਼ੀ ਮੰਗੀ (Dinesh Karthik apologized On Air) ਹੈ। ਉਨ੍ਹਾਂ ਨੇ ਕਿਹਾ ਕਿ, “ਜੋ ਹੋਇਆ ਮੈਂ ਉੁਸ ਲਈ ਮਾਫ਼ੀ ਮੰਗਦਾ ਹਾਂ, ਇਸ ਬਿਆਨ ਦਾ ਜੋ ਮਤਲਬ ਨਿਕਲਿਆ, ਮੈਂ ਉਹ ਬਿਲਕੁਲ ਨਹੀਂ ਚਾਹੁੰਦਾ ਸੀ। ਇਸ ਤਰ੍ਹਾਂ ਦੁਬਾਰਾ ਕਦੇ ਨਹੀਂ ਹੋਵੇਗਾ। ਮੇਰੀ ਮਾਂ ਅਤੇ ਪਤਨੀ ਨੇ ਵੀ ਮੈਨੂੰ ਇਸ ਬਿਆਨ ਲਈ ਝਿੜਕਿਆ ਹੈ।”

ਹੋਰ ਪੜ੍ਹੋ: 5ਵੇਂ ਪਾਤਸ਼ਾਹ ਦਾ ਵਰਦਾਨ ਪ੍ਰਾਪਤ ਪਰਵਾਰ ‘ਸਬ ਸੇ ਪਹਿਲੋ ਭਾਈ ਬਹਿਲੋ’

ਦਰਅਸਲ, ਦੂਸਰੇ ਵਨਡੇਅ ਦੌਰਾਨ ਕਾਰਤਿਕ ਨੇ ਬੈਟ (Bat) ਦੀ ਤੁਲਨਾ ਗੁਆਂਡੀ ਦੀ ਪਤਨੀ ਨਾਲ ਕੀਤੀ ਸੀ ਅਤ ਕਿਹਾ ਸੀ ਕਿ ਜ਼ਿਆਦਾਤਰ ਬੱਲੇਬਾਜ਼ਾਂ ਨੂੰ ਆਪਣਾ ਬੱਲਾ ਪਸੰਦ ਨਹੀਂ ਆਉਂਦਾ, ਉਨ੍ਹਾਂ ਨੂੰ ਦੂਸਰਿਆਂ ਦਾ ਬੱਲਾ ਜ਼ਿਆਦਾ ਪਸੰਦ ਆਉਂਦਾ ਹੈ। ਇਸ ਤੋਂ ਬਾਅਦ ਕਾਰਤਿਕ ਦੀ ਸੋਸ਼ਲ ਮੀਡੀਆ ’ਤੇ ਇਸ ਬਿਆਨ ਲਈ ਕਾਫ਼ੀ ਅਲੋਚਨਾ ਕੀਤੀ ਗਈ। ਕਾਰਤਿਕ ਨੇ ਜਿਥੋਂ ਇਹ ਵਿਵਾਦਪੂਰਨ ਟਿੱਪਣੀ ਕੀਤੀ ਸੀ, ਉਸੇ ਮੰਚ ’ਤੇ ਉਨ੍ਹਾਂ ਵਲੋਂ ਮੁਆਫ਼ੀ ਮੰਗੀ ਗਈ।

ਹੋਰ ਪੜ੍ਹੋ:  ਖ਼ੁਦ ਨੂੰ ਵਿਸ਼ਣੂ ਦਾ ਅਵਤਾਰ ਦੱਸਣ ਵਾਲੇ ਕਰਮਚਾਰੀ ਦੀ ਧਮਕੀ, 'Gratuity ਦਿਓ ਨਹੀਂ ਤਾਂ ਸੋਕਾ ਲਿਆ ਦੇਵਾਂਗਾ'

ਹੋਰ ਪੜ੍ਹੋ: ਰਾਫੇਲ ਸੌਦੇ ’ਤੇ ਮਾਇਆਵਤੀ ਦਾ ਬਿਆਨ, ਵਿਵਾਦ ਦਾ ਤਸੱਲੀਬਖਸ਼ ਨਿਪਟਾਰਾ ਕਰੇ ਸਰਕਾਰ

ਦੱਸ ਦੇਈਏ ਕਿ ਦਿਨੇਸ਼ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਮੈਚ ਤੋਂ ਬਾਅਦ ਹੀ ਕੁਮੈਂਟਰੀ ਦੀ ਦੁਨਿਆ ‘ਚ ਪੈਰ ਰੱਖਿਆ ਹੈ। ਫਾਈਨਲ ਮੈਚ ਵਿਚ ਉਹ ਕਾਫ਼ੀ ਸਰਗਰਮ ਦਿਖਾਈ ਦਿੱਤੇ ਅਤੇ ਸੋਸ਼ਲ ਮੀਡੀਆ ’ਤੇ ਫੈਨਸ ਨੂੰ ਸਾਉਥੈਮਪਟਨ (Southampton) ਤੋਂ ਲਗਾਤਾਰ ਅਪਡੇਟ ਦਿੰਦੇ ਰਹੇ।