ਆਸਟਰੇਲੀਆ ‘ਚ ਟੈਸਟ ਸੀਰੀਜ਼ ਜਿੱਤਣ ਵਾਲਾ ਭਾਰਤ ਬਣਿਆ ਪਹਿਲਾ ਏਸ਼ਿਆਈ ਦੇਸ਼
ਭਾਰਤ ਅਤੇ ਆਸਟਰੇਲੀਆ ਦੇ ਵਿਚ ਚਾਰ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਟੈਸਟ ਡਰਾ ਹੋ ਗਿਆ। ਇਸ ਦੇ ਨਾਲ ਹੀ ਭਾਰਤ ਨੇ ਚਾਰ ਟੈਸਟ...
ਸਿਡਨੀ : ਭਾਰਤ ਅਤੇ ਆਸਟਰੇਲੀਆ ਦੇ ਵਿਚ ਚਾਰ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਟੈਸਟ ਡਰਾ ਹੋ ਗਿਆ। ਇਸ ਦੇ ਨਾਲ ਹੀ ਭਾਰਤ ਨੇ ਚਾਰ ਟੈਸਟ ਦੀ ਇਹ ਸੀਰੀਜ਼ 2-1 ਨਾਲ ਜਿੱਤ ਲਈ ਹੈ। ਭਾਰਤ ਨੇ 71 ਸਾਲ ਦੇ ਇਤਿਹਾਸ ਵਿਚ ਆਸਟਰੇਲੀਆ ਵਿਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਹੈ। ਭਾਰਤੀ ਟੀਮ ਆਸਟਰੇਲੀਆ ਵਿਚ ਸੀਰੀਜ਼ ਜਿੱਤਣ ਵਾਲੀ ਦੁਨੀਆ ਦੀ ਪੰਜਵੀਂ ਅਤੇ ਏਸ਼ੀਆ ਦੀ ਪਹਿਲੀ ਟੀਮ ਹੈ। ਇਸ ਤੋਂ ਪਹਿਲਾਂ ਇੰਗਲੈਂਡ, ਵੈਸਟਇੰਡੀਜ਼, ਦੱਖਣ ਅਫ਼ਰੀਕਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਸਟਰੇਲੀਆ ਵਿਚ ਸੀਰੀਜ਼ ਜਿੱਤ ਚੁੱਕੀਆਂ ਹਨ।
ਇਹ ਉਸ ਦੀ ਪਹਿਲੀ ਸੀਰੀਜ਼ ਜਿੱਤ ਹੈ। ਉਸ ਨੇ ਆਸਟਰੇਲੀਆ ਵਿਚ ਅੱਠ ਸੀਰੀਜ਼ ਗਵਾਈਆਂ, ਜਦੋਂ ਕਿ ਤਿੰਨ ਡਰਾਅ ਕਰਵਾਉਣ ਵਿਚ ਸਫ਼ਲ ਰਿਹਾ। ਆਸਟਰੇਲੀਆ ਵਿਚ ਉਸ ਨੇ ਦੂਜੀ ਵਾਰ ਸੀਰੀਜ਼ ਵਿਚ ਦੋ ਟੈਸਟ ਜਿੱਤੇ ਹੈ। ਇਸ ਤੋਂ ਪਹਿਲਾਂ ਉਸ ਨੇ 1977/78 ਵਿਚ ਪੰਜ ਮੈਚ ਦੀ ਸੀਰੀਜ਼ ਵਿਚ ਦੋ ਟੈਸਟ ਜਿੱਤੇ ਸਨ ਪਰ ਉਦੋਂ ਆਸਟਰੇਲੀਆ ਨੇ ਤਿੰਨ ਟੈਸਟ ਜਿੱਤ ਕੇ ਸੀਰੀਜ਼ ਉਤੇ ਕਬਜ਼ਾ ਜਮਾਇਆ ਸੀ। ਭਾਰਤੀ ਟੀਮ ਵਿਦੇਸ਼ ਵਿਚ ਹੁਣ ਤੱਕ 82 ਟੈਸਟ ਸੀਰੀਜ਼ ਖੇਡ ਚੁੱਕੀ ਹੈ।