ਹੁਣ ਕ੍ਰਿਕੇਟ 'ਚ ਹੁਣ ਨਹੀਂ ਉਛਾਲਿਆ ਜਾਵੇਗਾ ਟਾਸ ਦਾ ਸਿੱਕਾ  ! 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੈਸਟ ਕ੍ਰਿਕੇਟ ਵਿਚ ਟਾਸ ਨੂੰ ਖਤਮ ਕਰਨ ਨੂੰ ਲੈ ਕੇ ਤਾਂ ਬੀਤੇ ਕੁੱਝ ਸਮੇਂ ਬਹਿਸ ਚੱਲ ਰਹੀ ਹੈ ਪਰ ਟੀਮ 20 ਕ੍ਰਿਕੇਟ ਹੁਣ ਟਾਸ ਲਈ ਉਛਾਲਣ ਵਾਲਾ ਸਿੱਕਾ ਬੀਤੇ ...

Big Bash ditches coin toss

ਨਵੀਂ ਦਿੱਲੀ : (ਭਾਸ਼ਾ) ਟੈਸਟ ਕ੍ਰਿਕੇਟ ਵਿਚ ਟਾਸ ਨੂੰ ਖਤਮ ਕਰਨ ਨੂੰ ਲੈ ਕੇ ਤਾਂ ਬੀਤੇ ਕੁੱਝ ਸਮੇਂ ਬਹਿਸ ਚੱਲ ਰਹੀ ਹੈ ਪਰ ਟੀਮ 20 ਕ੍ਰਿਕੇਟ ਹੁਣ ਟਾਸ ਲਈ ਉਛਾਲਣ ਵਾਲਾ ਸਿੱਕਾ ਬੀਤੇ ਦਿਨਾਂ ਦੀ ਗੱਲ ਹੋਣ ਵਾਲੀ ਹੈ। ਆਈਪੀਐਲ ਤੋਂ ਬਾਅਦ ਦੁਨੀਆਂ ਦੀ ਦੂਜੀ ਸੱਭ ਤੋਂ ਹਿਟ ਟੀ 20 ਲੀਗ ਯਾਨੀ ਬਿਗ ਬੈਸ਼ ਲੀਗ ਵਿਚ ਹੁਣ ਸਿੱਕੇ ਨੂੰ ਟਾਸ ਲਈ ਉਛਾਲਣ ਦੀ ਪਰੰਪਰਾ ਖਤਮ ਹੋਣ ਜਾ ਰਹੀ ਹੈ।

ਅਜਿਹਾ ਨਹੀਂ ਹੀ ਕਿ ਇਸ ਲੀਗ ਵਿਚ ਟਾਸ ਨੂੰ ਖਤਮ ਕੀਤਾ ਜਾ ਰਿਹਾ ਹੈ।  ਟਾਸ ਤਾਂ ਹੋਵੇਗਾ ਪਰ ਉਸ ਦੇ ਲਈ ਸਿੱਕਾ ਨਹੀਂ ਸਗੋਂ ਬੱਲਾ ਉਛਾਲਿਆ ਜਾਵੇਗਾ। ਮੇਜ਼ਬਾਨ ਕਪਤਾਨ ਬੱਲੇ ਨੂੰ ਉਛਾਲੇਗਾ ਅਤੇ ਮਹਿਮਾਨ ਕਪਤਾਨ ਹੈਡਸ ਅਤੇ ਟੇਲਸ ਬੋਲਣ ਦੀ ਬਜਾਏ ‘ਹਿਲਸ’ ਅਤੇ ‘ਫਲੈਟ’ ਕਹਿਣਗੇ ਜਿਸ ਤੋਂ ਬਾਅਦ ਹੀ ਬੱਲੇ ਦੀ ਪੋਜ਼ਿਸ਼ਨ ਨਾਲ ਟਾਸ ਦਾ ਫੈਸਲਾ ਹੋਵੇਗਾ।

ਇਸ ਵੱਡੇ ਫੈਸਲੇ ਤੋਂ ਬਾਅਦ ਕ੍ਰਿਕੇਟ ਆਸਟ੍ਰੇਲੀਆ ਦਾ ਬਿਗ ਬੈਸ਼ ਲੀਗ ਦੇ ਹੈਡ ਕਿਮ ਮੈੱਕੋਨੀ ਦਾ ਕਹਿਣਾ ਕਿ ਇਹ ਉਨ੍ਹਾਂ ਦੇ ਜੀਵਨ ਦਾ ਬਹੁਤ ਖਾਸ ਸਮਾਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁੱਝ ਲੋਕ ਜ਼ਰੂਰ ਇਸ ਗੱਲ ਦਾ ਵਿਰੋਧ ਕਰਣਗੇ ਪਰ ਮੈਂ ਉਨ੍ਹਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਆਖਰੀ ਵਾਰ ਉਨ੍ਹਾਂ ਨੇ ਕਦੋਂ ਟਾਸ ਦੇ ਸਿੱਕੇ ਨੂੰ ਧਿਆਨ ਨਾਲ ਦੇਖਿਆ ਸੀ।

ਅੱਠ ਸਾਲ ਪਹਿਲਾਂ ਲਾਂਚ ਹੋਈ ਬਿਗ ਬੈਸ਼ ਲੀਗ ਨੇ ਪਿਛਲੇ ਕੁੱਝ ਸਮੇਂ ਵਿਚ ਜ਼ੋਰਦਾਰ ਕਾਮਯਾਬੀ ਹਾਸਲ ਕੀਤੀ ਹੈ ਅਤੇ ਸਟੇਡੀਅਮਸ ਵਿਚ ਬਹੁਤ ਦਰਸ਼ਕ ਇਹ ਦੇਖਣ ਵੀ ਆਉਂਦੇ ਹਨ। ਮੈੱਕੋਨੀ ਨੇ ਇਸ ਸ਼ੱਕ ਨੂੰ ਵੀ ਖਾਰਜ ਕਰ ਦਿਤਾ ਕਿ ਬੈਟ ਨੂੰ ਟਾਸ ਲਈ ਉਛਾਲੇ ਜਾਣ ਦੇ ਟਾਸ ਦੇ ਫੈਸਲੇ ਵਿਚ ਕੋਈ ਗ਼ਲਤਫ਼ਹਿਮੀ ਪੈਦਾ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੈਟ ਨਿਰਮਾਤਾ ਕੰਪਨੀ ਕੂਕਾਬੁਰਾ ਨੇ ਇਸ ਮਸਲੇ ਉਤੇ ਪੂਰਾ ਟਰਾਇਲ ਕਰ ਲਿਆ ਹੈ।