ਸ਼੍ਰੀਲੰਕਾ ਦੇ ਸਾਬਕਾ ਕ੍ਰਿਕੇਟਰ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਦਿਲਹਾਰਾ ਲੋਕੁਹੇਤੀਗੇ ‘ਤੇ ਮੰਗਲਵਾਰ ਨੂੰ ਅਮੀਰਾਤ ਕ੍ਰਿਕੇਟ ਬੋਰਡ (ECB) ਦੀ ਭ੍ਰਿਸ਼ਟਾਚਾਰ ਰੋਧੀ ਨਿਯਮਾਂ...

Corruption charges against former Sri Lankan cricketer

ਦੁਬਈ (ਭਾਸ਼ਾ) : ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਦਿਲਹਾਰਾ ਲੋਕੁਹੇਤੀਗੇ ‘ਤੇ ਮੰਗਲਵਾਰ ਨੂੰ ਅਮੀਰਾਤ ਕ੍ਰਿਕੇਟ ਬੋਰਡ (ECB) ਦੀ ਭ੍ਰਿਸ਼ਟਾਚਾਰ ਰੋਧੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਹਨ। ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ICC) ਨੇ ਇਕ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿਤੀ। ICC ਨੇ ECB  ਦੇ ਵਲੋਂ ਲੋਕੁਹੇਤੀਗੇ ‘ਤੇ ਉਸ ਦੇ ਤਿੰਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ।

ਇਹ ਦੋਸ਼ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ ਵਿਚ ਖੇਡੀ ਗਈ ਟੀ-10 ਕ੍ਰਿਕੇਟ ਲੀਗ ਨਾਲ ਜੁੜੇ ਹਨ। ਸ਼੍ਰੀਲੰਕਾਈ ਖਿਡਾਰੀ ਨੂੰ ਤੱਤਕਾਲ ਪ੍ਰਭਾਵ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ECB ਨੇ ICC ਨੂੰ ਅਪਣਾ ਭ੍ਰਿਸ਼ਟਾਚਾਰ ਰੋਧੀ ਅਧਿਕਾਰੀ ਨਿਯੁਕਤ ਕੀਤਾ ਸੀ, ਜੋ ECB ਦੇ ਵਲੋਂ ਭ੍ਰਿਸ਼ਟਾਚਾਰ ਸਬੰਧਿਤ ਮਾਮਲਿਆਂ ‘ਤੇ ਨਜ਼ਰ  ਰੱਖੇਗਾ। 

ਸ਼੍ਰੀਲੰਕਾਈ ਖਿਡਾਰੀ ‘ਤੇ ਘਰੇਲੂ ਮੈਚ ਦਾ ਨਤੀਜਾ ਪ੍ਰਭਾਵਿਤ ਕਰਨ, ਫਿਕਸ ਕਰਨ, ਮੈਚ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ, ਪ੍ਰਤੱਖ ਜਾਂ ਅਪ੍ਰਤੱਖ ਤਰੀਕੇ ਨਾਲ ਖਿਡਾਰੀ ਨੂੰ ਅਨੁਛੇਦ 2.1.1 ਦੀ ਉਲੰਘਣਾ ਕਰਨ ਅਤੇ ਨਿਯੁਕਤ ਕੀਤੇ ਗਏ ਭ੍ਰਿਸ਼ਟਾਚਾਰ ਰੋਧੀ ਅਧਿਕਾਰੀ ਦਾ ਜਾਂਚ ਵਿਚ ਸਮਰਥਨ ਨਾ ਕਰਨ ਦੇ ਦੋਸ਼ ਹਨ। ਲੋਕੁਹੇਤੀਗੇ ਦੇ ਕੋਲ ਅਪਣੇ ‘ਤੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ 13 ਨਵੰਬਰ ਤੋਂ 14 ਦਿਨਾਂ ਦਾ ਸਮਾਂ ਹੈ।

Related Stories