'ਕਿਆ ਸੁਪਰ ਲੀਗ' ਵਿਚ ਸੱਭ ਤੋਂ ਜ਼ਿਆਦਾ ਛਿੱਕੇ ਲਗਾਉਣ ਵਾਲੀ ਖਿਡਾਰਨ ਬਣੀ ਮੰਧਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਮਹਿਲਾ ਕ੍ਰਿਕਟ ਸੁਪਰ ਲੀਗ (ਕਿਆ ਸੁਪਰ ਲੀਗ-ਕੇਐਸਐਲ) 'ਚ ਸ਼ਾਨਦਾਰ ਬੱਲੇਬਾਜ਼ੀ ਜਾਰੀ ਹੈ............

Smriti Mandhana

ਲੰਡਨ : ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਮਹਿਲਾ ਕ੍ਰਿਕਟ ਸੁਪਰ ਲੀਗ (ਕਿਆ ਸੁਪਰ ਲੀਗ-ਕੇਐਸਐਲ) 'ਚ ਸ਼ਾਨਦਾਰ ਬੱਲੇਬਾਜ਼ੀ ਜਾਰੀ ਹੈ। 22 ਸਾਲ ਦੀ ਮੰਧਾਨਾ ਨੇ ਇੰਗਲੈਂਡ ਦੀ ਟੀ20 ਲੀਗ 'ਚ ਐਤਵਾਰ ਨੂੰ 56 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮੌਜੂਦਾ ਕੇਐਸਐਲ 'ਚ ਵੈਸਟਰਨ ਸਟਾਰਮ ਵਲੋਂ ਖੇਡ ਰਹੀ ਮੰਧਾਨਾ ਨੇ ਯਾਰਕਸ਼ਾਇਰ ਡਾਇਮੰਡਜ਼ ਵਿਰੁਧ 36 ਗੇਂਦਾਂ ਦੀ ਅਪਣੀ ਪਾਰੀ 'ਚ 3 ਛਿੱਕੇ ਅਤੇ 5 ਚੌਕੇ ਲਗਾਏ।

ਇਸ ਦੇ ਨਾਲ ਹੀ ਮੰਧਾਲਾ ਕੇਐਸਐਲ ਦੇ ਇਤਿਹਾਸ 'ਚ ਸੱਭ ਤੋਂ ਜ਼ਿਆਦਾ ਛਿੱਕੇ (19) ਲਗਾਉਣ ਵਾਲੀ ਬੱਲੇਬਾਜ਼ ਬਣ ਗਈ ਹੈ। ਲੀਗ 'ਚ ਮਹਿਜ਼ ਛੇਵੀਂ ਪਾਰੀ ਦੌਰਾਨ ਉਸ ਨੇ ਇਹ ਉਪਲਬਧੀ ਪ੍ਰਾਪਤ ਕੀਤੀ। ਨਾਲ ਹੀ ਕਿਸੇ ਇਕ ਲੜੀ 'ਚ ਸੱਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰੀਕਾਰਡ ਵੀ ਉਸ ਨੇ ਅਪਣੇ ਨਾਮ ਕਰ ਲਿਆ ਹੈ।   (ਏਜੰਸੀ)