IPL ਦੇ ਦਮ ‘ਤੇ ਇੰਡੀਜ਼ ਵਿਸ਼ਵ ਕੱਪ ਟੀਮ ‘ਚ ਸ਼ਾਮਲ ਹੋਏ ਇਹ 5 ਕ੍ਰਿਕਟਰ
ਇੰਡੀਜ਼ ਪਲੇਅਰ ਪੂਰੀ ਦੁਨੀਆਂ ਵਿਚ ਹੁੰਦੀ ਕਿਸੇ ਵੀ ਟੀ-20 ਵਿਚ ਖੇਡਣ ਤਾਂ ਉਨ੍ਹਾਂ ਦਾ ਬੱਲਾ ਖੂਬ ਬੋਲਦਾ ਹੈ...
ਨਵੀਂ ਦਿੱਲੀ : ਇੰਡੀਜ਼ ਪਲੇਅਰ ਪੂਰੀ ਦੁਨੀਆਂ ਵਿਚ ਹੁੰਦੀ ਕਿਸੇ ਵੀ ਟੀ-20 ਵਿਚ ਖੇਡਣ ਤਾਂ ਉਨ੍ਹਾਂ ਦਾ ਬੱਲਾ ਖੂਬ ਬੋਲਦਾ ਹੈ ਪਰ ਇਹ ਪਲੇਅਰ ਜਦ ਆਈਪੀਐਲ ਵਿਚ ਪਹੁੰਚ ਕੇ ਰਨ ਬਰਸਾਉਂਦੇ ਹਨ ਤਾਂ ਉਨ੍ਹਾਂ ਨੂੰ ਪੈਸਿਆਂ ਦੇ ਨਾਲ ਅਜਿਹੇ ਕਈ ਵੱਡੇ ਮੌਕੇ ਮਿਲਦੇ ਹਨ ਜਿਨ੍ਹਾਂ ਨੂੰ ਪਾਉਣਾ ਸਾਰੇ ਕ੍ਰਿਕਟਰਾਂ ਦਾ ਸੁਪਨਾ ਹੁੰਦਾ ਹੈ। ਮੌਜੂਦਾ ਆਈਪੀਐਲ ਸੀਜ਼ਨ ਵਿਚ ਇੰਡੀਜ਼ ਦੇ ਕਈਂ ਦਿਗਜ਼ ਕ੍ਰਿਕਟਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਹ ਇਨ੍ਹਾਂ ਦੇ ਪ੍ਰਦਰਸ਼ਨ ਦਾ ਹੀ ਅਸਰ ਸੀ ਕਿ ਇੰਜੀਜ਼ ਕ੍ਰਿਕੇਟ ਬੋਰਡ ਨੇ ਵਿਸ਼ਵ ਕੱਪ ਦੇ ਲਈ ਇੰਡੀਜ਼ ਟੀਮ ਵਿੱਚ ਕਈ ਦਿਗਜ਼ ਨੂੰ ਵਾਪਸ ਬੁਲਾ ਲਿਆ ਹੈ।
ਕ੍ਰਿਸ ਗੇਲ : ਆਈਪੀਐਲ-12 ਕ੍ਰਿਸ ਗੇਲ ਦੇ ਲਈ ਬੇਹੱਦ ਖਾਸ ਰਿਹਾ ਹੈ। ਉਨ੍ਹਾਂ ਨੇ ਇੰਡੀਜ਼ ਦੀ ਵਿਸ਼ਵ ਕੱਪ ਟੀਮ ਵਿਚ ਥਾਂ ਤਾਂ ਬਣਾਈ ਹੀ ਸੀ ਨਾਲ ਦੀ ਨਾਲ ਉਪ ਕਪਤਾਨ ਵੀ ਬਣ ਗਏ। ਗੇਲ ਨੇ ਸੀਜ਼ਨ ਵਿਚ 13 ਮੈਚ ਖੇਡਦੇ ਹੋਏ 40.83 ਦੀ ਔਸਤ ਅਤੇ 153.60 ਦੇ ਸਟ੍ਰਾਈਕ ਰੇਟ ਨਾਲ 490 ਰਨ ਬਣਾਏ। ਇਸ ਦੌਰਾਨ ਗੇਲ ਨੇ 4 ਅਰਧ ਸੈਂਕੜੇ ਲਗਾਏ। ਉਨ੍ਹਾਂ ਦਾ ਬੈਸਟ ਸਕੋਰ ਨਾਬਾਦ 99 ਰਿਹਾ। ਗੇਲ ਨੇ ਇਸ ਸੀਜ਼ਨ ‘ਚ 34 ਛੱਕੇ ਲਗਾਏ ਅਤੇ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਛੱਕੇ ਉਡਾਉਣ ਦੀ ਲਿਸਟ ਵਿਚ ਉਹ ਦੂਜੇ ਸਥਾਨ ‘ਤੇ ਹਨ।
ਆਂਦਰੇ ਰਸੇਲ :ਕੋਲਕੱਤਾ ਨਾਈਟ ਰਾਈਡਰਸ ਨੂੰ ਰਸੇਲ ਨੇ ਅਪਣੇ ਦਮ ‘ਤੇ ਕਾਫ਼ੀ ਮੈਚ ਜਿਤਾਏ। ਰਸੇਲ ਨੇ ਸੀਜ਼ਨ ਵਿਚ ਸਭ ਤੋਂ ਜ਼ਿਆਦਾ 52 ਛੱਕੇ ਵੀ ਉਡਾਏ। 14 ਮੈਚਾਂ ਵਿਚ 56.66 ਦੀ ਔਸਤ ਅਤੇ 204.86 ਦੇ ਸਟ੍ਰਾਈਕ ਰੇਟ ਨਾਲ ਉਨ੍ਹਾਂ ਦੇ ਬੱਲੇ ਤੋਂ 510 ਰਨ ਨਿਕਲੇ। ਇਸੇ ਪ੍ਰਦਰਸ਼ਨ ਦੇ ਦਮ ‘ਤੇ ਉਹ ਇੰਡੀਜ਼ ਟੀਮ ਵਿਚ ਵਾਪਸੀ ਕਰਨ ਵਿਚ ਵਾਪਸ ਹੋਏ।
ਨਿਕੋਲਸ ਪੂਰਨ: ਕਿੰਗਜ਼ ਇਲੈਵਨ ਪੰਜਾਬ ਨੇ 402 ਕਰੋੜ ਵਿਚ ਨਿਕੋਲਸ ਪੂਰਨ ਨੂੰ ਖਰੀਦਿਆ ਸੀ। ਇੰਡੀਜ਼ ਦੇ ਇਕ ਵਿਕਟਕੀਪਰ ਬੱਲੇਬਾਜ ‘ਚ ਅਨੋਖੀ ਗੱਲਬਾਤ ਹੈ। ਆਈਪੀਐਲ ਦੇ 7 ਮੈਚਾਂ ਵਿਚ ਉਨ੍ਹਾਂ ਨੇ 28 ਦੀ ਔਸਤ ਅਤੇ 157 ਦੇ ਸਟ੍ਰਾਈਕ ਰੇਟ ਨਾਲ 168 ਰਨ ਬਣਾਏ। ਪੂਰਨ ਮੱਧਕ੍ਰਮ ਵਿਚ ਬੱਲੇਬਾਜੀ ਦੇ ਲਈ ਆਉਂਦੇ ਸੀ ਜੇਕਰ ਉਹ ਉਪਰੀ ਕ੍ਰਮ ਵਿਚ ਆਉਂਦੇ ਹਨ ਤਾਂ ਜ਼ਿਆਦਾ ਰਨ ਬਣਾਉਂਦੇ ਹਨ।
ਸ਼ਿਮਰੋਨ ਹੇਟਮੇਅਰ: 22 ਸਾਲ ਦੇ ਇਸ ਖਿਡਾਰੀ ਨੂੰ ਆਈਪੀਐਲ ਵਿਚ ਰਾਈਲ ਚੈਂਲੇਜਰਸ ਵੱਲੋ ਕੇਵਲ 5 ਮੈਚ ਹੀ ਖੇਡਣ ਦਾ ਮੌਕਾ ਮਿਲਿਆ। ਜਿਸ ਵਿਚ 18 ਦੀ ਔਸਤ ਅਤੇ 123.28 ਦੀ ਔਸਤ ਨਾਲ 75 ਰਨ ਬਣਾਏ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਚੋਂ 1 ਅਰਧ ਸੈਂਕੜਾ ਵੀ ਨਿਕਲਿਆ। ਇਹ ਅਜਿਹਾ ਅਰਧ ਸੈਂਕੜਾ ਸੀ ਜਿਨ੍ਹਾਂ ਨੇ ਕਈ ਦਿਗਜ਼ ਖਿਡਾਰੀਆਂ ਦਾ ਦਿਲ ਜਿੱਤ ਲਿਆ।
ਔਸ਼ਾਨੇ ਥਾਮਸ: ਇੰਡੀਜ਼ ਦੀ ਤੇਜ਼ ਗੇਂਦਬਾਜੀ ਦਾ ਭਵਿੱਖ ਮੰਨੇ ਜਾਂਦੇ ਔਸ਼ਾਨੇ ਥਾਮਸ ਨੂੰ ਆਈਪੀਐਲ ਵਿਚ ਰਾਜਸਥਾਨ ਵੱਲੋਂ ਕੇਵਲ 4 ਮੈਚਾਂ ਵਿਚ ਖੇਡਣ ਦਾ ਮੌਕਾ ਮਿਲਿਆ। ਔਸ਼ਾਨੇ ਨੂੰ ਰਾਜਸਥਾਨ ਨੇ 1.5 ਕਰੋੜ ਰੁਪਏ ਵਿਚ ਖਰੀਦਿਆ ਸੀ। ਉਨ੍ਹਾਂ ਨੇ ਅਪਣੀ ਧਾਰਧਾਰ ਗੇਂਦਬਾਜੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ।
ਦਿਗਜ਼ ਕ੍ਰਿਕਟਰਾਂ ਦੀ ਇਸ ਲਈ ਹੋਈ ਵਾਪਸੀ: ਮੈਚ ਫੀਸ ਨੂੰ ਲੈ ਕੇ ਇੰਡੀਜ਼ ਟੀਮ ਦੇ ਕਈ ਸੀਨੀਅਰ ਖਿਡਾਰੀਆਂ ਦਾ ਬੋਰਡ ਨੂੰ ਲੈ ਕੇ ਹੋਇਆ ਸੀ ਵਿਵਾਦ ਪਰ ਬੋਰਡ ਨੇ ਅਪਣੇ ਸੀਨੀਅਰ ਖਿਡਾਰੀਦੀ ਮੰਗਾਂ ਮੰਨਣ ਦੀ ਵਜ੍ਹਾ ਉਨ੍ਹਾਂ ਟੀਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਦੌਰਾਨ ਕ੍ਰਿਸ ਗੇਲ, ਸੁਨੀਲ ਨੇਰੇਨ, ਆਂਦਰੇ ਰਸੇਲ, ਡੀਜੇ ਬ੍ਰਾਵੋ ਵਰਗੇ ਕਈ ਕ੍ਰਿਕਟਰ ਦੁਨੀਆਂ ਭਰ ਦੀ ਤਮਾਮ ਟੀ20 ਲੀਗ ਵਿਚ ਹਿੱਸਾ ਲੈ ਰਹੇ। ਇਸ ਵਿੱਚ ਇੰਡੀਜ਼ ਟੀਮ ਦਾ ਪ੍ਰਦਰਸ਼ਨ ਘਟਣ ਲੱਗਾ।
ਵੱਡੀ ਮੁਸੀਬਤ ਤਾਂ ਉਦੋਂ ਆਈ ਜਦੋਂ ਦੋ ਵਾਰ ਕ੍ਰਿਕਟ ਵਿਸ਼ਵ ਕੱਪ ਚੈਂਪੀਅਨ ਇੰਜੀਜ਼ ਨੂੰ ਆਗਾਮੀ ਵਿਸ਼ਵ ਕੱਗ ਦੇ ਲਈ ਕਵਾਲੀਫਾਇਰ ਖੇਡਣਾ ਪਿਆ। ਹੁਣ ਵਿੰਡੀਜ਼ ਵੈਸਟਮੈਨੇਜ਼ਮੈਂਟ ਪੂਰੀ ਤਰ੍ਹਾਂ ਨਾ ਬਦਲ ਗਿਆ ਹੈ। ਇੰਡੀਜ਼ ਨੂੰ ਆਗਮੀ ਵਿਸ਼ਵ ਕੱਪ ਦੇ ਲਈ ਛੁੱਪਿਆ ਰੁਸਤਮ ਸਮਝਿਆ ਜਾ ਰਿਹਾ ਹੈ।