ਕ੍ਰਿਕਟ ਦੇ ਮਹਾਨ ਬੱਲੇਬਾਜ਼ ਤੇਂਦੁਲਕਰ ਦੇ ਨਾਂ ‘ਤੇ ਹੋਵੇਗਾ MIG ਕਲੱਬ ਦਾ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਤੇਂਦੁਲਕਰ ਦੇ ਨਾਮ ’ਤੇ ਬਣੇ ਪੈਵਿਲੀਅਨ ਦਾ ਉਦਘਾਟਨ 2 ਮਈ ਨੂੰ ਕੀਤਾ ਜਾਵੇਗਾ...

Sachin Tendulkar

ਚੰਡੀਗੜ੍ਹ :  ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਮ ’ਤੇ ਦੋ ਮਈ ਨੂੰ ਇੱਥੇ ਬਾਂਦਰਾ ਸਥਿਤ ਐਮਆਈਜੀ ਕਲੱਬ ਦੇ ਪੈਵਿਲੀਅਨ ਦਾ ਨਾਮ ਰੱਖਿਆ ਜਾਵੇਗਾ। ਆਪਣੇ ਦੋ ਦਹਾਕੇ ਲੰਮੇ ਕੌਮਾਂਤਰੀ ਕਰੀਅਰ ਦੌਰਾਨ ਤੇਂਦੁਲਕਰ ਇਸ ਕਲੱਬ ਵਿੱਚ ਅਭਿਆਸ ਕਰਦਾ ਸੀ। ਕਲੱਬ ਦੇ ਕ੍ਰਿਕਟ ਸਕੱਤਰ ਅਮਿਤ ਦਾਨੀ ਨੇ ਕਿਹਾ, ‘‘ਤੇਂਦੁਲਕਰ ਦੇ ਨਾਮ ’ਤੇ ਬਣੇ ਪੈਵਿਲੀਅਨ ਦਾ ਉਦਘਾਟਨ 2 ਮਈ ਨੂੰ ਕੀਤਾ ਜਾਵੇਗਾ।’’

ਉਸ ਨੇ ਦੱਸਿਆ ਕਿ ਤੇਂਦੁਲਕਰ ਦਾ ਪੁੱਤਰ ਅਤੇ ਉਭਰਦਾ ਹੋਇਆ ਕ੍ਰਿਕਟਰ ਅਰਜੁਨ ਤੇਂਦੁਲਕਰ ਵੀ ਇਸ ਕਲੱਬ ਵੱਲੋਂ ਖੇਡਦਾ ਹੈ। ਇੱਥੇ ਐਮਸੀਏ ਦੇ ਵਾਨਖੇੜੇ ਸਟੇਡੀਅਮ ਵਿੱਚ ਇੱਕ ਸਟੈਂਡ ਦਾ ਨਾਮ ਪਹਿਲਾਂ ਤੋਂ ਹੀ ਤੇਂਦੁਲਕਰ ਦੇ ਨਾਮ ’ਤੇ ਹੈ।