Sushil Kumar ਨੇ ਜੇਲ੍ਹ ਪ੍ਰਸ਼ਾਸਨ ਕੋਲ ਕੀਤੀ Protein Diet ਦੀ ਮੰਗ, ਜਾਣੋ ਕਿਵੇਂ ਬਿਤਾ ਰਹੇ ਸਮਾਂ?

ਏਜੰਸੀ

ਖ਼ਬਰਾਂ, ਖੇਡਾਂ

ਸੁਸ਼ੀਲ ਕੁਮਾਰ (Sushil Kumar) ਨੇ ਵਾਧੂ ਪ੍ਰੋਟੀਨ ਖੁਰਾਕ (Excess protein diet)  ਲਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

Sushil Kumar

ਨਵੀਂ ਦਿੱਲੀ: ਪਹਿਲਵਾਨ ਸਾਗਰ ਹੱਤਿਆ ਮਾਮਲੇ ਵਿਚ ਜੇਲ੍ਹ ਵਿਚ ਬੰਦ ਓਲੰਪਿਕ ਮੈਡਲ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ (Sushil Kumar) ਨੇ ਵਾਧੂ ਪ੍ਰੋਟੀਨ ਖੁਰਾਕ (Extra protein diet)  ਲਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਹਨਾਂ ਨੇ ਸਬੰਧਤ ਕੋਰਟ ਕੋਲ ਜੇਲ੍ਹ ਪ੍ਰਸ਼ਾਸਨ ਵਲੋਂ ਉਹਨਾਂ ਨੂੰ ਵਾਧੂ ਪ੍ਰੋਟੀਨ ਖੁਰਾਕ ਦੇਣ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ: ਪੰਜਾਬੀ ਗਾਇਕ Jazzy B ਦਾ ਟਵਿਟਰ ਅਕਾਊਂਟ ਹੋਇਆ ਬਲਾਕ

ਇਸ ਮਾਮਲੇ ਵਿਚ ਤਿਹਾੜ ਜੇਲ੍ਹ ਪ੍ਰਸ਼ਾਸਨ (Jail administration)  ਕੋਲੋਂ ਜਵਾਬ ਮੰਗਿਆ ਗਿਆ ਹੈ, ਜਿਸ ਵਿਚ ਉਹਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਕੀ ਜੇਲ੍ਹ ਪ੍ਰਸ਼ਾਸਨ ਸੁਸ਼ੀਲ ਕੁਮਾਰ ਦੀ ਇਹ ਮੰਗ ਪੂਰੀ ਕਰ ਸਕੇਗਾ ਜਾਂ ਨਹੀਂ? ਫਿਲਹਾਲ ਜੇਲ੍ਹ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਹੋਰ ਪੜ੍ਹੋ: ਦੁਖਦਾਈ ਖ਼ਬਰ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

ਜੇਲ੍ਹ ਸੂਤਰਾਂ ਅਨੁਸਾਰ ਮੰਡੋਲੀ ਦੀ ਜੇਲ੍ਹ ਨੰਬਰ-15 ਵਿਚ ਕੈਦ ਸੁਸ਼ੀਲ ਜਿੰਮ ਸਹੂਲਤ ਨਾ ਹੋਣ ਕਾਰਨ ਸਵੇਰੇ-ਸ਼ਮਾ ਕਸਰਤ ਕਰ ਰਹੇ ਹਨ। ਉਹਨਾਂ ਨੂੰ ਜ਼ਿਆਦਾ ਖਾਣਾ ਖਾਣ ਤੋਂ ਨਹੀਂ ਰੋਕਿਆ ਜਾ ਰਿਹਾ। ਉਹ ਅਪਣਾ ਜ਼ਿਆਦਾਤਰ ਸਮਾਂ ਕਸਰਤ ਕਰਨ ਵਿਚ ਹੀ ਲਗਾਉਂਦੇ ਹਨ ਤਾਂ ਜੋ ਉਹਨਾਂ ਦੀ ਸਿਹਤ ਠੀਕ ਰਹੇ।

ਹੋਰ ਪੜ੍ਹੋ: Mahatma Gandhi ਦੀ ਪੜਪੋਤੀ ਨੂੰ ਮਿਲੀ 7 ਸਾਲ ਦੀ ਸਜ਼ਾ, 3.22 ਕਰੋੜ ਦੀ ਧੋਖਾਧੜੀ 'ਚ ਪਾਈ ਗਈ ਦੋਸ਼ੀ

ਇਸ ਤੋਂ ਇਲਾਵਾ ਉਹ ਫਰਸ਼ ਉੱਤੇ ਚਾਦਰ ਵਿਛਾ ਕੇ ਆਮ ਕੈਦੀਆਂ ਦੀ ਤਰ੍ਹਾਂ ਰਹਿ ਰਹੇ ਹਨ। ਜੇਲ੍ਹ ਵਿਚ ਤਮਿਲਨਾਡੂ ਸਪੈਸ਼ਲ ਪੁਲਿਸ ਤੋਂ ਇਲਾਵਾ ਸੀਆਰਪੀਐਫ ਦੀ ਸੁਰੱਖਿਆ ਵੀ ਹੈ। ਉਹਨਾਂ ਦੇ ਸੈੱਲ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ।