ਵਿਸ਼ਵ ਕੱਪ 2019: ਇੰਗਲੈਂਡ ਨੇ ਬੰਗਲਾਦੇਸ਼ ਨੂੰ 106 ਦੋੜਾਂ ਦੇ ਅੰਤਰ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਇੰਗਲੈਂਡ ਰਿਹਾ ਬੰਗਲਾਦੇਸ਼ ਦੇ ਭਾਰੀ

World cup 2019 live cricket score Eng vs Ban match from sophia gardens cardiff

ਨਵੀਂ ਦਿੱਲੀ: ਵਰਲਡ ਕੱਪ ਵਿਚ ਸ਼ਨੀਵਾਰ ਨੂੰ ਖੇਡੇ  ਗਏ ਪਹਿਲੇ ਮੁਕਾਬਲੇ ਵਿਚ ਇੰਗਲੈਂਡ ਤੋਂ ਮਿਲਿਆ 387 ਦੋੜਾਂ ਦਾ ਟਾਰਗੇਟ ਬੰਗਲਾਦੇਸ਼ ਲਈ ਕਿਤੇ ਜ਼ਿਆਦਾ ਵੱਡਾ ਸਾਬਤ ਹੋਇਆ ਅਤੇ ਮੇਜਬਾਨ ਨੇ ਬਹੁਤ ਹੀ ਬੁਰੀ ਤਰ੍ਹਾਂ 106 ਦੋੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਅਸਲ ਵਿਚ ਇੰਗਲੈਂਡ ਦੀ ਪਹਿਲੀ ਪਾਰੀ ਖ਼ਤਮ ਹੋਣ ’ਤੇ ਹੀ ਇਹ ਸਾਫ਼ ਹੋ ਗਿਆ ਸੀ ਕਿ ਕਿਹੜੀ ਟੀਮ ਜਿੱਤੇਗੀ।

ਇਸ ਦੇ ਚਲਦੇ ਬੰਗਲਾ ਦੇਸ਼ ਦੀ ਸ਼ੁਰੂਆਤ ਖਰਾਬ ਹੀ ਰਹੀ ਪਰ ਸਾਬਕਾ ਕਪਤਾਨ ਸ਼ਾਕਿਬ-ਅਲ-ਹਸਨ ਨੇ ਅਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਇਕ ਪਾਸੇ ਤਾਂ ਬਿਹਤਰੀਨ ਪਾਰੀ ਖੇਡੀ ਅਤੇ ’ਤੇ ਵਿਕਟਕੀਪਰ ਮੁਸ਼ਿਫਕੁਰ ਰਹੀਮ ਨੇ ਉਹਨਾਂ ਨੂੰ ਉਪਯੋਗੀ ਸਹਾਰਾ ਦਿੰਦੇ ਹੋਏ ਤੀਜੇ ਵਿਕਟ ਲਈ 106 ਦੋੜੀਆਂ ਬਣਾਈਆਂ। ਇਹ ਦੋਵੇਂ ਆਉਟ ਹੁੰਦੇ ਹੀ ਹਾਰ ਗਏ ਸਨ। ਇਹਨਾਂ ਵਿਚੋਂ ਇਕ ਦੋ ਹੀ ਟਿਕੇ ਰਹੇ ਪਰ ਉਹ ਵੀ ਹਾਰੀ ਹੋਈ ਲੜਾਈ ਲੜ ਰਹੇ ਸਨ।

ਇੰਗਲੈਂਡ ਨੇ ਵੱਡੇ ਸਕੋਰਾਂ ਦਾ ਸਾਹਮਣਾ ਬੰਗਲਾਦੇਸ਼ ਦੀ ਪਾਰੀ ਤਮੀਮ ਇਕਬਾਲ ਅਤੇ ਸੌਮਯ ਸਰਕਾਰ ਨੇ ਸ਼ੁਰੂ ਕੀਤੀ ਸੀ ਪਰ ਚੌਥੇ ਹੀ ਓਵਰ ਵਿਚ ਪਹਿਲਾ ਝਟਕਾ ਲਗ ਗਿਆ। ਜੋਫਰਾ ਆਰਚਰ ਨੇ 143 ਕਿਮੀ ਘੰਟੇ ਦੀ ਗੇਂਦ ਨਾਲ ਸੌਮਯ ਸਰਕਾਰ ਦੇ ਵਿਕਟ ਸੁੱਟ ਦਿੱਤੇ। ਪਹਿਲੇ 10 ਓਵਰ ਵਿਚ ਤਮੀਮ ਅਤੇ ਨਵੇਂ ਬੱਲੇਬਾਜ਼ ਸ਼ਾਕਿਬ ਅਲ ਹਸਨ ਦਾ ਜ਼ੋਰ ਤੇਜ਼ ਗਤੀ ਨਾਲ ਦੌੜਾਂ ਬਣਾਉਣ ਦੀ ਬਜਾਏ ਵਿਕਟਾਂ ਬਚਾਉਣ ’ਤੇ ਹੀ ਰਿਹਾ।

ਇਹੀ ਕਾਰਨ ਹੈ ਕਿ ਪਹਿਲੇ ਪਾਵਰਪਲੇ ਵਿਚ ਸਕੋਰ 48 ਰਨ ਤਕ ਹੀ ਪਹੁੰਚ ਸਕਿਆ। ਟੀਮ ਦੀਆਂ 50 ਦੋੜਾਂ 10.2 ਓਵਰ ਵਿਚ ਪੂਰੀਆਂ ਹੋਈਆਂ। ਬੰਗਲਾਦੇਸ਼ ਦਾ ਦੂਜੀ ਵਿਕਟ ਤਮੀਮ ਇਕਬਾਲ ਦੇ ਰੂਪ ਵਿਚ ਮਾਰਕ ਵੁਡ ਦੇ ਖਾਤੇ ਵਿਚ ਗਈ। ਕ੍ਰੀਜ ’ਤੇ ਹੁਣ ਸ਼ਾਕਿਬ ਅਲ ਹਸਨ ਅਤੇ ਮੁਸ਼ਫਿਕੁਰ ਰਹੀਮ ਦੀ ਜੋੜੀ ਸੀ। ਇਹਨਾਂ ਨੇ ਸਕੋਰ ਵਧਾਉਣ ਵਿਚ ਯੋਗਦਾਨ ਪਾਇਆ। ਬੰਗਲਾਦੇਸ਼ ਦੀਆਂ 100 ਦੋੜਾਂ 19.1 ਓਵਰ ਵਿਚ ਪੂਰੀਆਂ ਹੋਈਆਂ।

ਇਸ ਦੇ ਕੁਝ ਸਮੇਂ ਬਾਅਦ ਸ਼ਾਕਿਬ ਨੇ ਅਪਣੀ ਪਾਰੀ 53 ਗੇਂਦਾ ’ਤੇ ਤਿੰਨ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਪੂਰਾ ਕੀਤੀ। ਟੀਮ ਦੀਆਂ 150 ਦੋੜਾਂ 26.1 ਓਵਰ ਵਿਚ ਪੂਰੀਆਂ ਹੋਈਆਂ। 50 ਓਵਰ ਵਿਚ ਇੰਗਲੈਂਡ ਨੇ 6 ਵਿਕਟਾਂ ਖੇਡ ਕੇ 386 ਦੋੜਾਂ ਬਣਾਈਆਂ। ਜੇਸਨ ਰਾਇ ਨੇ ਜਿੱਥੇ 121 ਗੇਂਦਾਂ ’ਤੇ 14 ਚੌਕੇ ਅਤੇ ਪੰਜ ਛੱਕਿਆਂ ਦੀ ਮਦਦ ਨਾਲ 153 ਦੋੜਾਂ ਦੀ ਪਾਰੀ ਖੇਡੀ ਉੱਥੇ ਹੀ ਜਾਨੀ ਬੇਇਰਸਟਾ ਨੇ 51 ਅਤੇ ਜੋਸ ਬਟਲਰ ਨੇ 44 ਗੇਂਦਾਂ ’ਤੇ 64 ਦੋੜਾਂ ਬਣਾਈਆਂ।