“ਮੈਂ ਸਚਿਨ ਤੇਂਦੁਲਕਰ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ”, ਵਾਇਰਲ ਹੋ ਰਿਹਾ ਸ਼ੋਇਬ ਅਖ਼ਤਰ ਦਾ ਬਿਆਨ
ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਲ 2006 'ਚ ਖੇਡੇ ਗਏ ਤੀਜੇ ਟੈਸਟ ਮੈਚ ਨੂੰ ਯਾਦ ਕਰਦੇ ਹੋਏ ਸ਼ੋਏਬ ਅਖਤਰ ਨੇ ਦਿਤਾ ਬਿਆਨ
ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਨੂੰ ਲੈ ਕੇ ਜਿਥੇ ਪ੍ਰਸ਼ੰਸਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ, ਉਥੇ ਹੀ ਦੋਵੇਂ ਦੇਸ਼ਾਂ ਦੇ ਖਿਡਾਰੀ ਵੀ ਇਕ-ਦੂਜੇ ਨੂੰ ਜ਼ਬਰਦਸਤ ਟੱਕਰ ਦਿੰਦੇ ਨਜ਼ਰ ਆਉਂਦੇ ਹਨ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਅਤੇ ਭਾਰਤੀ ਬੱਲੇਬਾਜ਼ਾਂ ਵਿਚਾਲੇ ਲੰਬੇ ਸਮੇਂ ਤੋਂ ਮੁਕਾਬਲਾ ਚੱਲ ਰਿਹਾ ਹੈ। ਮੌਜੂਦਾ ਸਮੇਂ ਵਿਚ ਪ੍ਰਸ਼ੰਸਕਾਂ ਨੂੰ ਸ਼ਾਹੀਨ ਸ਼ਾਹ ਅਫਰੀਦੀ ਅਤੇ ਰੋਹਿਤ ਸ਼ਰਮਾ-ਵਿਰਾਟ ਕੋਹਲੀ ਵਿਚਾਲੇ ਮਜ਼ੇਦਾਰ ਮੈਚ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਸਾਨ ਫ਼ਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ’ਚ ਤਕਨੀਕੀ ਗੜਬੜੀ
ਕੁੱਝ ਸਾਲ ਪਹਿਲਾਂ ਤਕ ਭਾਰਤੀ ਟੀਮ ਦੇ ਓਪਨਿੰਗ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਵਿਚਾਲੇ ਕ੍ਰਿਕਟ ਦੇ ਮੈਦਾਨ 'ਤੇ ਜੰਗ ਹੁੰਦੀ ਸੀ। ਇਹ ਦੋਵੇਂ ਖਿਡਾਰੀ ਅਪਣੇ-ਅਪਣੇ ਦੇਸ਼ਾਂ ਲਈ ਸਰਬੋਤਮ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਅਤੇ ਇਸ ਕੋਸ਼ਿਸ਼ ਵਿਚ ਕਈ ਵਾਰ ਬੱਲੇਬਾਜ਼ ਗੇਂਦਬਾਜ਼ 'ਤੇ ਭਾਰੂ ਰਹੇ।
ਇਹ ਵੀ ਪੜ੍ਹੋ: ਸੜਕ ਹਾਦਸੇ ’ਚ ਜ਼ਖ਼ਮੀ ਵਿਅਕਤੀ ਨੇ ਇਲਾਜ ਦੌਰਾਨ ਤੋੜਿਆ ਦਮ
ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਲ 2006 'ਚ ਖੇਡੇ ਗਏ ਤੀਜੇ ਟੈਸਟ ਮੈਚ ਨੂੰ ਯਾਦ ਕਰਦੇ ਹੋਏ ਸ਼ੋਏਬ ਅਖਤਰ ਨੇ ਹਾਲ ਹੀ ਵਿਚ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸੀਰੀਜ਼ 'ਚ ਸਚਿਨ ਤੇਂਦੁਲਕਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਵਾਇਰਲ ਹੋ ਰਹੇ ਵੀਡੀਉ 'ਚ ਅਖ਼ਤਰ ਨੇ ਕਿਹਾ ਕਿ ਮੈਂ ਇਹ ਪਹਿਲੀ ਵਾਰ ਦੱਸ ਰਿਹਾ ਹਾਂ। ਮੈਂ ਜਾਣਬੁੱਝ ਕੇ ਉਸ ਟੈਸਟ ਵਿਚ ਸਚਿਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਕਿਸੇ ਵੀ ਕੀਮਤ 'ਤੇ ਸਚਿਨ ਨੂੰ ਨੁਕਸਾਨ ਪਹੁੰਚਾਉਣਾ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਮਾਂ ਨਾਲ ਮੱਥਾ ਟੇਕਣ ਗਈ ਲੜਕੀ ਦਾ ਬਦਮਾਸ਼ ਨੇ ਵੱਢਿਆ ਗਲਾ, ਹਾਲਤ ਨਾਜ਼ੁਕ
ਸ਼ੋਏਬ ਅਖਤਰ ਨੇ ਦਸਿਆ, “ਪਾਕਿਸਤਾਨ ਟੀਮ ਦੇ ਉਸ ਸਮੇਂ ਦੇ ਕਪਤਾਨ ਇੰਜ਼ਮਾਮ ਉਲ ਮੈਨੂੰ ਗੇਂਦ ਨੂੰ ਵਿਕਟ ਦੇ ਸਾਹਮਣੇ ਸੁੱਟਣ ਲਈ ਕਹਿ ਰਹੇ ਸਨ ਪਰ ਮੈਂ ਸਚਿਨ ਨੂੰ ਮਾਰਨਾ ਚਾਹੁੰਦਾ ਸੀ। ਮੈਂ ਉਸ ਦੇ ਹੈਲਮੇਟ 'ਤੇ ਇਕ ਗੇਂਦ ਮਾਰੀ ਅਤੇ ਮੈਨੂੰ ਲੱਗਿਆ ਕਿ ਉਹ ਮਾਰ ਗਿਆ ਪਰ ਜਦੋਂ ਮੈਂ ਵੀਡੀਉ ਦੇਖੀ ਤਾਂ ਮੈਨੂੰ ਪਤਾ ਲੱਗਿਆ ਕਿ ਉਸ ਨੇ ਅਪਣਾ ਸਿਰ ਬਚਾ ਲਿਆ ਸੀ। ਇਸ ਤੋਂ ਬਾਅਦ ਵੀ ਮੈਂ ਉਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ। ਮੈਂ ਇਹ ਪਹਿਲੀ ਵਾਰ ਸਾਰਿਆਂ ਨੂੰ ਦੱਸ ਰਿਹਾ ਹਾਂ, ਮੇਰਾ ਇਰਾਦਾ ਉਸ ਮੈਚ ਵਿਚ ਸਚਿਨ ਨੂੰ ਨੁਕਸਾਨ ਪਹੁੰਚਾਉਣਾ ਸੀ”।