ਵੂਮੈਨਜ਼ ਪ੍ਰੀਮੀਅਰ ਲੀਗ - ਮੁੰਬਈ ਇੰਡੀਅਨਜ਼ ਨੇ ਚੁਣੀ ਮੋਹਾਲੀ ਦੀ ਅਮਨਜੋਤ
30 ਲੱਖ ਰੁਪਏ ਦੀ ਰਿਜ਼ਰਵ ਕੀਮਤ ਦੇ ਮੁਕਾਬਲੇ 50 ਲੱਖ ਰੁਪਏ ਵਿੱਚ ਹੋਈ ਚੋਣ
Image
ਚੰਡੀਗੜ੍ਹ - ਵੂਮੈਨਜ਼ ਪ੍ਰੀਮੀਅਰ ਲੀਗ 2023 ਦੀ ਨਿਲਾਮੀ ਦੌਰਾਨ ਮੁੰਬਈ ਇੰਡੀਅਨਜ਼ ਟੀਮ ਵੱਲੋਂ ਚੋਣ ਕੀਤੇ ਜਾਣ ਤੋਂ ਬਾਅਦ, ਮੋਹਾਲੀ ਦੀ ਰਹਿਣ ਵਾਲੀ ਪੰਜਾਬ ਦੀ ਹਰਫ਼ਨਮੌਲਾ ਕ੍ਰਿਕੇਟ ਖਿਡਾਰਨ ਅਮਨਜੋਤ ਕੌਰ ਨੂੰ ਖਿਡਾਰਨ ਵਜੋਂ ਵੱਡਾ ਹੁਲਾਰਾ ਮਿਲਿਆ ਹੈ।
ਅਮਨਜੋਤ ਨੂੰ ਮੁੰਬਈ ਇੰਡੀਅਨਜ਼ ਨੇ 30 ਲੱਖ ਰੁਪਏ ਦੀ ਰਿਜ਼ਰਵ ਕੀਮਤ ਦੇ ਮੁਕਾਬਲੇ 50 ਲੱਖ ਰੁਪਏ ਵਿੱਚ ਚੁਣਿਆ ਹੈ।
ਲੱਕੜ ਦਾ ਕੰਮ ਕਰਨ ਵਾਲੇ ਕਾਰੀਗਰ ਦੀ ਧੀ, 21-ਸਾਲਾ ਅਮਨਜੋਤ ਨੂੰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਦਸੰਬਰ ਵਿੱਚ ਮੇਜ਼ਬਾਨ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਦੀ ਸ਼ਮੂਲੀਅਤ ਵਾਲੀ ਮਹਿਲਾ ਕ੍ਰਿਕੇਟ ਦੀ ਤਿਕੋਣੀ ਲੜੀ ਲਈ ਚੁਣਿਆ ਸੀ। ਚੰਡੀਗੜ੍ਹ ਦੇ ਐਮ.ਸੀ.ਐਮ. ਡੀ.ਏ.ਵੀ. ਕਾਲਜ ਸੈਕਟਰ 36 ਵਿੱਚ ਪੜ੍ਹਦੀ ਅਮਨਜੋਤ, ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਲਈ ਖੇਡਦੀ ਹੈ।