IPL 2019 ਨੇ ਪਟਿਆਲਾ ਦੇ ਸਿੱਖ ਨੌਜਵਾਨ ਦੀ ਖੋਲੀ ਕਿਸਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

IPL 2019 ਲਈ ਜੈਪੁਰ ਵਿਚ ਹੋਈ ਖਿਡਾਰੀਆਂ ਦੀ ਨਿਲਾਮੀ ਦੌਰਾਨ ਇੱਕ ਨਵਾਂ ਸਿੱਖ ਖਿਡਾਰੀ ਉਭਰ ਕੇ ਸਾਹਮਣੇ ਆਇਆ ਹੈ ਅਤੇ ਇਸ ਖਿਡਾਰੀ ਨੂੰ...

ਪ੍ਰਭਸਿਮਰਨ ਸਿੰਘ

ਪਟਿਆਲਾ (ਭਾਸ਼ਾ) : IPL 2019 ਲਈ ਜੈਪੁਰ ਵਿਚ ਹੋਈ ਖਿਡਾਰੀਆਂ ਦੀ ਨਿਲਾਮੀ ਦੌਰਾਨ ਇੱਕ ਨਵਾਂ ਸਿੱਖ ਖਿਡਾਰੀ ਉਭਰ ਕੇ ਸਾਹਮਣੇ ਆਇਆ ਹੈ ਅਤੇ ਇਸ ਖਿਡਾਰੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਆਪਣੀ ਟੀਮ ਲਈ ਖਰੀਦ ਲਿਆ ਹੈ । ਪਟਿਆਲਾ ਦੇ ਰਹਿਣ ਵਾਲੇ 17 ਸਾਲਾ ਪ੍ਰਭਸਿਮਰਨ  ਸਿੰਘ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4 ਕਰੋੜ 80 ਲੱਖ ਵਿੱਚ ਖਰੀਦਿਆ ਹੈ | ਦੱਸ ਦੇਈਏ ਕਿ ਪ੍ਰਭਸਿਮਰਨ  ਸਿੰਘ ਨੂੰ ਡੇਸ਼ਿੰਗ ਬੱਲੇਬਾਜ਼ ਵੱਜੋਂ ਜਾਣਿਆ ਜਾਂਦਾ ਹੈ ਅਤੇ ਇਸਦੀ ਬੇਸਿਕ ਕੀਮਤ 20 ਲੱਖ ਰੁਪਏ ਸੀ। IPL 2019 ਦੀ ਇਸ ਨਿਲਾਮੀ ਨੇ  ਪ੍ਰਭਸਿਮਰਨ  ਸਿੰਘ ਨੂੰ ਰਾਤੋ ਰਾਤ ਅਮੀਰ ਬਣਾ ਦਿੱਤਾ ਹੈ।

17 ਸਾਲਾ ਇਹ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਆਪਣਾ ਆਦਰਸ਼ ਮੰਨਦਾ ਹੈ ਅਤੇ ਬੱਲੇਬਾਜ਼ੀ ਦੇ ਨਾਲ ਨਾਲ ਵਿਕੇਟ ਕੀਪਿੰਗ ਵੀ ਕਰਦਾ ਹੈ। ਕਿੰਗਜ਼ ਇਲੈਵਨ ਪੰਜਾਬ ਟੀਮ ਵੱਲੋਂ ਐਨੀ ਵੱਡੀ ਕੀਮਤ ਤੇ  ਪ੍ਰਭਸਿਮਰਨ ਨੂੰ ਖਰੀਦਿਆ ਜਾਣ ਦਾ ਕਾਰਨ ਵੀ ਉਸਦੀ ਧਮਾਕੇਦਾਰ ਬੱਲੇਬਾਜ਼ੀ ਅਤੇ ਵਿਕੇਟਕੀਪਿੰਗ ਹੈ | ਦੱਸ ਦੇਈਏ ਕਿ  ਪ੍ਰਭਸਿਮਰਨ  ਸਿੰਘ ਨੇ ਪੰਜਾਬ ਅੰਡਰ-23 ਇੰਟਰ ਡਿਸਟ੍ਰਿਕਟ ਟੂਰਨਾਮੈਂਟ ਚ 301 ਗੇਂਦਾ ਵਿਚ 298  ਦੌੜਾਂ ਬਣਾਈਆਂ ਸਨ, ਜਿਸ ਵਿਚ ਉਸਨੇ 13 ਛੱਕੇ ਅਤੇ 29 ਚੌਕੇ ਲਗਾਏ ਸਨ।

 ਇਸ ਪਾਰਿ ਤੋਂ ਬਾਅਦ  ਪ੍ਰਭਸਿਮਰਨ  ਨੇ ਸਾਰੀਆਂ ਦਾ ਧਿਆਨ ਆਪਣੇ ਵੱਲ ਖਿਚਿਆ ਅਤੇ IPL 2019 ਵਿਚ ਉਸਨੂੰ 4.80 ਕਰੋੜ ਰੁਪਏ ਵਿਚ ਖਰੀਦਿਆ ਗਿਆ।