‘ਗੋਲਡਨ ਗਰਲ’ ਹਿਮਾ ਦਾਸ ਨੇ 20 ਦਿਨਾਂ ਵਿਚ ਜਿੱਤਿਆ 5ਵਾਂ ਸੋਨ ਤਮਗ਼ਾ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਸਟਾਰ ਅਥਲੀਟ ਹਿਮਾ ਦਾਸ ਨੇ ਸ਼ਨੀਵਾਰ ਨੂੰ ਇਕ ਹੋਰ ਗੋਲਡ ਮੈਡਲ ਅਪਣੇ ਨਾਂਅ ਕਰ ਲਿਆ ਹੈ।

Hima Das

ਨਵੀਂ ਦਿੱਲੀ: ਭਾਰਤੀ ਸਟਾਰ ਅਥਲੀਟ ਹਿਮਾ ਦਾਸ ਨੇ ਸ਼ਨੀਵਾਰ ਨੂੰ ਇਕ ਹੋਰ ਗੋਲਡ ਮੈਡਲ ਅਪਣੇ ਨਾਂਅ ਕਰ ਲਿਆ ਹੈ। ਇਕ ਅੰਤਰਰਾਸ਼ਟਰੀ ਇਵੇਂਟ ਦੀ 400 ਮੀਟਰ ਰੇਸ ਦਾ ਗੋਲਡ ਮੈਡਲ ਜਿੱਤ ਕੇ ਉਹਨਾਂ ਨੇ 20 ਦਿਨਾਂ ਦੇ ਅੰਦਰ 5ਵਾਂ ਗੋਲਡ ਮੈਡਲ ਹਾਸਿਲ ਕੀਤਾ। ਇਸ ਦੌੜ ਨੂੰ ਜਿੱਤਣ ਲਈ ਉਹਨਾਂ ਨੇ 52.09 ਸੈਕਿੰਡ ਦਾ ਸਮਾਂ ਲਿਆ। ਇਹ ਇਸ ਮਹੀਨੇ ਵਿਚ ਉਹਨਾਂ ਦਾ 5ਵਾਂ ਗੋਲਡ ਮੈਡਲ ਹੈ । ਹਿਮਾ ਨੇ ਖੁਦ ਅਪਣੇ ਟਵਿਟਰ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕਰ ਕੇ ਇਸ ਦੀ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ ਉਹ 2 ਜੁਲਾਈ ਨੂੰ ਯੂਰੋਪ ਵਿਚ, 7 ਜੁਲਾਈ ਨੂੰ ਕੂੰਟੋ ਅਥਲੈਟਿਕਸ ਮੀਟ ਵਿਚ, 13 ਜੁਲਾਈ ਨੂੰ ਚੈੱਕ ਗਣਰਾਜਿਆ ਵਿਚ ਹੀ ਅਤੇ 17 ਜੁਲਾਈ ਨੂੰ ਟਾਬੋਰ ਗ੍ਰਾਂ ਪ੍ਰੀ ਵਿਚ ਅਲੱਗ –ਅਲੱਗ ਪ੍ਰਤੀਯੋਗਤਾਵਾਂ ਵਿਚ ਗੋਲਡ ਮੈਡਲ ਜਿੱਤ ਚੁੱਕੀ ਹੈ। ਦੂਜੇ ਸਥਾਨ ‘ਤੇ ਵੀ ਭਾਰਤ ਦੀ ਵੀਕੇ ਵਿਸਮਿਆ ਰਹੀ ਜੋ ਹਿਮਾ ਨਾਲ 53 ਸੈਕਿੰਡ ਪਿੱਛੇ ਰਹਿੰਦੇ ਹੋਏ ਦੂਜੇ ਸਥਾਨ ‘ਤੇ ਜਗ੍ਹਾ ਬਣਾਉਣ ਵਿਚ ਸਫ਼ਲ ਰਹੀ।

ਵਿਸਮਿਆ ਨੇ 52.48 ਸੈਕਿੰਡ ਦਾ ਸਮਾਂ ਕੱਢਿਆ। ਤੀਜੇ ਸਥਾਨ ‘ਤੇ ਸਰੀਤਾ ਬੇਨ ਗਾਇਕਵਾੜ ਰਹੀ, ਜਿਨ੍ਹਾਂ ਨੇ 53.28 ਸੈਕਿੰਡ ਦਾ ਸਮਾਂ ਕੱਢਿਆ। ਇਸ ਦੇ ਨਾਲ ਹੀ ਬੀਤੇਂ ਦਿਨੀਂ ਹਿਮਾ ਦਾਸ ਨੇ ਹੜ ਦੀ ਚਪੇਟ ਵਿਚ ਆਏ ਅਪਣੇ ਸੂਬੇ ਅਸਾਮ ਨੂੰ ਬਚਾਉਣ ਲਈ ਲੋਕਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ। ਹਿਮਾ ਨੇ ਟਵੀਟ ਕੀਤਾ ਸੀ ਕਿ ਉਸ ਨੇ ਖ਼ੁਦ ਵੀ ਮੁੱਖ ਮੰਤਰੀ ਰਾਹਤ ਫੰਡ ਵਿਚ ਯੋਗਦਾਨ ਦਿੱਤਾ ਹੈ। ਖ਼ਬਰਾਂ ਮੁਤਾਬਕ ਹਿਮਾ ਨੇ ਇੰਡੀਅਨ ਆਇਲ ਫਾਉਂਡੇਸ਼ਨ ਨਾਲ ਮਿਲਣ ਵਾਲੀ ਅਪਣੀ ਅੱਧੀ ਤਨਖ਼ਾਹ ਰਾਹਤ ਫੰਡ ਵਿਚ ਦਿੱਤੀ ਹੈ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ