ਆਲੋਚਨਾ ਕਰੋ ਪਰ ਬਦਸਲੂਕੀ ਨਾ ਕਰੋ : ਸਰਫ਼ਰਾਜ਼

ਏਜੰਸੀ

ਖ਼ਬਰਾਂ, ਖੇਡਾਂ

ਪ੍ਰਸ਼ੰਸਕ ਨੇ ਸਰਫ਼ਰਾਜ਼ ਨੂੰ ਰੋਕ ਕੇ ਪੁਛਿਆ, 'ਤੁਸੀ ਸੂਰ ਵਾਂਗੂ ਕਿਉਂ ਦਿਸ ਰਹੇ ਹੋ'

Sarfraz Ahmed reacts after fan calls him 'fat pig' in viral video

ਬਰਮਿੰਘਮ : ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਕਿ ਪ੍ਰਸ਼ੰਸਕ ਵਲੋਂ ਉਸ ਦੀ ਤੁਲਨਾਮ 'ਮੋਟੇ ਸੂਰ' ਨਾਲ ਕਰਨ 'ਤੇ ਪਾਕਿਸਤਾਨ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਖਿਡਾਰੀਆਂ ਨਾਲ ਨਿਜੀ ਤੌਰ 'ਤੇ ਬੁਰਾ ਵਰਤਾਅ ਨਾ ਕਰਨ। ਮੈਨਚੈਸਟਰ 'ਚ ਪੁਰਾਣੀ ਵਿਰੋਧੀ ਟੀਮ ਭਾਰਤ ਵਿਰੁਧ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਰਾਸ਼ਟਰੀ ਟੀਮ ਦੀ ਕਾਫੀ ਆਲੋਚਨਾ ਕੀਤੀ ਸੀ।

ਹਾਲ ਹੀ 'ਚ ਇਕ ਵੀਡੀਉ ਸਾਹਮਣੇ ਆਇਆ ਸੀ ਜਿਸ 'ਚ ਸਰਫ਼ਰਾਜ਼ ਨੂੰ ਇੰਗਲੈਂਡ ਦੇ ਇਕ ਮਾਲ ਵਿਚ ਅਪਣੇ ਬੇਟੇ ਨੂੰ ਗੋਦ ਵਿਚ ਚੁੱਕ ਕੇ ਚਲਦੇ ਦਿਖਾਇਆ ਗਿਆ ਅਤੇ ਇਸ ਦੌਰਾਨ ਪ੍ਰਸ਼ੰਸਕ ਉਸ ਨੂੰ ਰੋਕ ਕੇ ਪੁਛਦਾ ਹੈ ਕਿ ਉਹ 'ਮੋਟੇ ਸੂਰ ਦੀ ਵਾਂਗੂ ਕਿਉਂ ਦਿਸ ਰਹੇ ਹਨ'। ਲੰਡਨ ਵਿਚ ਦਖਣੀ ਅਫ਼ਰੀਕਾ ਨੂੰ ਹਰਾਉਣ ਤੋਂ ਬਾਅਦ ਪਾਕਿਸਤਾਨ ਦੀਆਂ ਸੈਮੀਫ਼ਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਅਜੇ ਬਰਕਰਾਰ ਹਨ।

ਸਰਫ਼ਰਾਜ਼ ਨੇ ਮੈਚ ਤੋਂ ਬਾਅਦ ਕਿਹਾ, ''ਲੋਕ ਸਾਡੇ ਬਾਰੇ ਕੀ ਕਹਿੰਦੇ ਹਨ ਇਸ ਨੂੰ ਕਾਬੂ 'ਚ ਰੱਖਣਾ ਸਾਡੇ ਹੱਥ ਵਿਚ ਨਹੀਂ ਹੈ। ਹਾਰਨਾ ਅਤੇ ਜਿਤਣਾ ਖੇਡ ਦਾ ਹਿੱਸਾ ਹੈ ਅਤੇ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਸਾਡੀ ਟੀਮ ਮੈਚ ਹਾਰੀ ਹੋਵੇ। ਪਿਛਲੀਆਂ ਟੀਮਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਨੂੰ ਜਿਸ ਤਰ੍ਹਾਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਉਸ ਤਰ੍ਹਾਂ ਦੀ ਆਲੋਚਨਾ ਪਹਿਲਾਂ ਵਾਲੀਆਂ ਟੀਮਾਂ ਦੀ ਹੁੰਦੀ ਤਾਂ ਪਤਾ ਚਲਦਾ। ਇਹ ਚੀਜ਼ਾਂ ਸਾਨੂੰ ਕਿੰਨੀ ਤਕਲੀਫ਼ ਪਹੁੰਚਦੀ ਹੈ।

ਹੁਣ ਸ਼ੋਸ਼ਲ ਮੀਡੀਆ 'ਤੇ ਲੋਕ ਜੋ ਚਾਹੇ ਉਹ ਲਿਖਦੇ ਹਨ, ਬੋਲਦੇ ਹਨ ਅਤੇ ਟਿੱਪਣੀ ਕਰਦੇ ਹਨ। ਇਸ ਨਾਲ ਖਿਡਾਰੀ ਦੀ ਮਾਨਸਿਕਤਾ 'ਤੇ ਵੀ ਅਸਰ ਪੈਂਦਾ ਹੈ। ਸਰਫ਼ਰਾਜ਼ ਤੋਂ ਪਹਿਲਾਂ ਸ਼ੋਅਬ ਮਲਿਕ ਅਤੇ ਮੋਹੰਮਦ ਆਮਿਰ ਵੀ ਪ੍ਰਸ਼ੰਸਕਾਂ ਨੂੰ ਨਿਜੀ ਹਮਲੇ ਨਹੀਂ ਕਰਨ ਦੀ ਅਪੀਲ ਕਰ ਚੁੱਕੇ ਹਨ।