ਆਸਟਰੇਲੀਆ ਨੂੰ ਹਰਾ ਕੇ ਭਾਰਤੀ ਮਹਿਲਾ ਟੀਮ ਨੇ ਟੀ20 ਸੀਰੀਜ਼ 'ਤੇ ਕੀਤਾ ਕਬਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਪਤਾਨ ਹਰਮਨਪ੍ਰੀਤ ਕੌਰ (41) ਤੇ ਜੇਮਿਮਾ (38) ਦੀ ਸ਼ਾਨਦਾਰ ਪਾਰੀਆਂ ਤੋਂ ਬਾਅਦ ਪੂਨਮ ਯਾਦਵ (23 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ.........

Indian Women Cricket Team

ਮੁੰਬਈ : ਕਪਤਾਨ ਹਰਮਨਪ੍ਰੀਤ ਕੌਰ (41) ਤੇ ਜੇਮਿਮਾ (38) ਦੀ ਸ਼ਾਨਦਾਰ ਪਾਰੀਆਂ ਤੋਂ ਬਾਅਦ ਪੂਨਮ ਯਾਦਵ (23 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤੀ ਮਹਿਲਾ 'ਏ' ਟੀਮ ਨੇ ਆਸਟਰੇਲੀਆ 'ਏ' ਨੂੰ ਸ਼ੁੱਕਰਵਾਰ 37 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ। ਭਾਰਤ ਨੇ 20 ਓਵਰਾਂ 'ਚ 8 ਵਿਕਟਾਂ 'ਤੇ 154 ਦੌੜਾਂ ਬਣਾਉਣ ਤੋਂ ਬਾਅਦ ਆਸਟਰੇਲੀਆਈ ਟੀਮ ਨੂੰ 19.2 ਓਵਰਾਂ 'ਚ 117 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤੀ ਪਾਰੀ 'ਚ 2 ਵਿਕਟ 'ਤੇ 18 ਦੌੜਾਂ ਦੀ ਖਰਾਬ ਸ਼ੁਰੂਆਤ ਤੋਂ ਬਾਅਦ ਜੇਮਿਮਾ ਤੇ ਤਾਨੀਆ ਭਾਟੀਆ ਨੇ ਪਾਰੀ ਨੂੰ ਸੰਭਾਇਆ।

ਤਾਨੀਆ ਨੇ 17 ਗੇਂਦਾਂ 'ਚ ਇਕ ਚੌਕਾ ਦੀ ਮਦਦ ਨਾਲ 13 ਦੌੜਾਂ ਬਣਾਈਆਂ। ਆਸਟਰੇਲੀਆਈ ਟੀਮ ਆਪਣੀਆਂ 4 ਵਿਕਟਾਂ 61 ਦੌੜਾਂ 'ਤੇ ਗੁਵਾਉਣ ਤੋਂ ਬਾਅਦ ਮੁਕਾਬਲੇ 'ਚ ਵਾਪਸੀ ਨਹੀਂ ਕਰ ਸਕੀ ਤੇ ਆਸਟਰੇਲੀਆਈ ਪੂਰੀ ਟੀਮ 117 ਦੌੜਾਂ 'ਤੇ ਢੇਰ ਹੋ ਗਈ। ਭਾਰਤੀ ਮਹਿਲਾ ਟੀਮ ਨੇ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਵੈਸਟਇੰਡੀਜ਼ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ 28 ਅਕਤੂਬਰ ਨੂੰ ਰਵਾਨਾ ਹੋਵੇਗੀ।