ਸਾਲ 2020 ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਪਹਿਲਾ ਮੈਚ 24 ਅਕਤੂਬਰ ਨੂੰ

ਏਜੰਸੀ

ਖ਼ਬਰਾਂ, ਖੇਡਾਂ

ਆਈਸੀਸੀ ਨੇ ਸਾਲ 2020 ਵਿਚ ਹੋਣ ਵਾਲੇ ਟੀ-20 ਵਿਸਵ ਕੱਪ ਦੇ ਪ੍ਰੋਗਰਾਮ ਦਾ ਐਲਾਨ.....

T20 World Cup

ਨਵੀਂ ਦਿੱਲੀ : ਆਈਸੀਸੀ ਨੇ ਸਾਲ 2020 ਵਿਚ ਹੋਣ ਵਾਲੇ ਟੀ-20 ਵਿਸਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿਤਾ ਹੈ। ਸਾਲ 2020 ਵਿਚ ਮਹਿਲਾ ਅਤੇ ਪੁਰਸ਼ ਦੋਨਾਂ ਦੇ ਟੀ-20 ਵਿਸ਼ਵ ਕੱਪ ਖੇਡੇ ਜਾਣਗੇ ਅਤੇ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਨਾਂ ਵਿਸ਼ਵ ਕੱਪ ਵੱਖ-ਵੱਖ ਖੇਡੇ ਜਾਣਗੇ। ਆਈਸੀਸੀ ਦੇ ਮੁਤਾਬਕ ਮਹਿਲਾ ਟੀ-20 ਵਿਸਵ ਕੱਪ 21 ਫਰਵਰੀ 2020 ਤੋਂ ਸ਼ੁਰੂ ਹੋਵੇਗਾ ਜੋ ਕਿ 8 ਮਾਰਚ ਤੱਕ ਚੱਲੇਗਾ। ਆਈਸੀਸੀ ਮਹਿਲਾ ਵਿਸਵ ਕੱਪ ਵਿਚ ਦੁਨੀਆ ਦੀਆਂ ਟੋਪ-10 ਟੀਮਾਂ ਹਿੱਸਾ ਲੈਣਗੀਆਂ। ਉਥੇ ਹੀ ਪੁਰਸ਼ ਟੀ-20 ਵਿਸਵ ਕੱਪ ਦਾ ਆਗਾਜ 18 ਅਕਤੂਬਰ ਨੂੰ ਹੋਵੇਗਾ ਅਤੇ ਇਹ 15 ਨਵੰਬਰ ਤੱਕ ਚੱਲੇਗਾ।

ਦੋਨਾਂ  ਦੇ ਫਾਈਨਲ ਮੈਚ ਮੈਲਬਰਨ ਕ੍ਰਿਕੇਟ ਗਰਾਊਂਡ ਉਤੇ ਹੀ ਖੇਡੇ ਜਾਣਗੇ। ਮਹਿਲਾ ਟੀ-20 ਵਿਸਵ ਕੱਪ ਵਿਚ 23 ਮੈਚ ਅਤੇ ਪੁਰਸ਼ਾਂ ਦੇ ਟੀ-20 ਵਿਸਵ ਕੱਪ ਵਿਚ ਕੁਲ 45 ਮੈਚ ਖੇਡੇ ਜਾਣਗੇ। ਮਹਿਲਾ ਵਿਸਵ ਕੱਪ ਦਾ ਪਹਿਲਾ ਮੈਚ ਪਿਛਲੀ ਜੇਤੂ ਆਸਟਰੇਲੀਆ ਅਤੇ ਭਾਰਤ ਦੇ ਵਿਚ ਖੇਡਿਆ ਜਾਵੇਗਾ। ਉਹੀ ਪੁਰਸ਼ਾਂ ਦੇ ਟੀ-20 ਵਿਸਵ ਕੱਪ ਵਿਚ ਸੁਪਰ-12 ਦਾ ਪਹਿਲਾ ਮੈਚ ਆਸਟਰੇਲੀਆ ਅਤੇ ਦੁਨੀਆ ਦੀ ਨੰਬਰ-1 ਟੀ-20 ਟੀਮ ਪਾਕਿਸਤਾਨ ਦੇ ਵਿਚ ਖੇਡਿਆ ਜਾਵੇਗਾ। ਭਾਰਤੀ ਟੀਮ ਅਪਣੇ ਅਭਿਆਨ ਦੀ ਸ਼ੁਰੂਆਤ 24 ਅਕਤੂਬਰ ਨੂੰ ਦੱਖਣ ਅਫਰੀਕਾ ਦੇ ਵਿਰੁਧ ਕਰੇਗੀ।

ਦੋਨਾਂ ਦੇਸ਼ਾਂ ਦੇ ਵਿਚ ਇਹ ਮੁਕਾਬਲਾ ਪਰਥ ਸਟੈਡੀਅਮ ਵਿਚ ਖੇਡਿਆ ਜਾਵੇਗਾ। ਪੁਰਸ਼ਾਂ ਦੇ ਟੀ-20 ਵਿਸਵ ਕੱਪ ਦੀ ਗੱਲ ਕੀਤੀ ਜਾਵੇ ਤਾਂ 31 ਦਸੰਬਰ 2018 ਤੱਕ ਆਈਸੀਸੀ ਰੈਂਕਿੰਗ ਵਿਚ ਟੋਪ-8 ਵਿਚ ਰਹਿਣ ਵਾਲੀਆਂ ਟੀਮਾਂ ਨੂੰ ਸੁਪਰ-12 ਵਿਚ ਸਿੱਧਾ ਦਾਖਲ ਹੋਣਾ ਮਿਲਿਆ ਹੈ।  ਉਥੇ ਹੀ ਬਾਕੀ ਦੀਆਂ ਚਾਰ ਟੀਮਾਂ ਦਾ ਸੰਗ੍ਰਹਿ ਕਵਾਲੀਫਾਇੰਗ ਰਾਊਡ ਦੇ ਜਰੀਏ ਹੋਵੇਗਾ।