ਧਵਨ ਤੇ ਰੋਹਿਤ ਦੀ ਲੈਅ ਚਿੰਤਾ ਦਾ ਵਿਸ਼ਾ ਨਹੀਂ : ਕੋਹਲੀ

ਏਜੰਸੀ

ਖ਼ਬਰਾਂ, ਖੇਡਾਂ

ਚੌਥੇ ਨੰਬਰ 'ਤੇ ਰਾਹੁਲ ਦੇ ਪ੍ਰਦਰਸ਼ਨ ਤੋਂ ਖ਼ੁਸ਼ ਕੋਹਲੀ

Virat Kohli Impressed With KL Rahul's Performance At Number Four

ਕਾਰਡਿਫ : ਵਿਸ਼ਵ ਕੱਪ ਤੋਂ ਠੀਕ ਪਹਿਲਾਂ ਨੰਬਰ 4 ਤੇ ਕੇ. ਐੱਲ. ਰਾਹੁਲ ਦੇ ਸੈਂਕੜੇ ਤੋਂ ਖੁਸ਼ ਕਪਤਾਨ ਕੋਹਲੀ ਨੇ ਦੋਵੇਂ ਅਭਿਆਸ ਮੈਚਾਂ ਵਿਚ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੇ ਖ਼ਰਾਬ ਲੈਅ ਨੂੰ ਲੈ ਕੇ ਪਰੇਸ਼ਾਨ ਨਹੀਂ ਹਨ। ਕਪਤਾਨ ਨੇ ਸੰਕੇਤ ਦਿਤਾ ਕਿ ਚੌਥੇ ਨੰਬਰ ਲਈ ਰਾਹੁਲ ਅਪਣੀ ਜਗ੍ਹਾ ਪੱਕੀ ਕਰ ਚੁੱਕੇ ਹਨ। ਉਸ ਨੇ ਬੰਗਲਾਦੇਸ਼ ਵਿਰੁਧ ਆਖਰੀ ਅਭਿਆਸ ਮੈਚ ਵਿਚ 99 ਗੇਂਦਾਂ ਵਿਚ 108 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਨੇ ਇਹ ਮੈਚ 95 ਦੌੜਾਂ ਨਾਲ ਜਿਤਿਆ।

ਕੋਹਲੀ ਨੇ ਕਿਹਾ, ''ਇਸ ਮੈਚ ਵਿਚ ਸਭ ਤੋਂ ਚੰਗੀ ਗਲ ਚੌਥੇ ਨੰਬਰ 'ਤੇ ਰਾਹੁਲ ਦੀ ਬੱਲੇਬਾਜ਼ੀ ਰਹੀ। ਹਰ ਕਿਸੇ ਨੂੰ ਅਪਣੀ ਭੂਮਿਕਾ ਦਾ ਪਤਾ ਹੈ। ਮਹੱਤਵਪੂਰਨ ਇਹ ਹੈ ਕਿ ਉਸ ਨੇ ਦੌੜਾਂ ਬਣਾਈਆਂ ਅਤੇ ਉਹ ਸ਼ਾਨਦਾਰ ਬੱਲੇਬਾਜ਼ ਹੈ। ਐੱਮ. ਐੱਸ. ਧੋਨੀ ਅਤੇ ਹਾਰਦਿਕ ਪੰਡਯਾ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਰਿਹਾ। ਧੋਨੀ ਨੇ 78 ਗੇਂਦਾਂ ਵਿਚ 113 ਅਤੇ ਪੰਡਯਾ ਨੇ 11 ਗੇਂਦਾਂ ਵਿਚ 21 ਦੌੜਾਂ ਬਣਾਈਆਂ। ਦੋਵੇਂ ਅਭਿਆਸ ਮੈਚਾਂ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਾਡੇ ਕੋਲ 2 ਚੁਨੌਤੀਆਂ ਸੀ।

ਸ਼ਿਖਰ ਅਤੇ ਰੋਹਿਤ ਸ਼ਾਨਦਾਰ ਖਿਡਾਰੀ ਹਨ ਅਤੇ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਹਿੰਦਾ ਹੈ। ਜੇਕਰ ਖਿਡਾਰੀ ਤੁਰਤ ਇਸ ਸਵਰੂਪ ਵਿਚ ਨਹੀਂ ਢਲ ਸਕੇ ਤਾਂ ਕੋਈ ਗਲ ਨਹੀਂ। ਅਭਿਆਸ ਮੈਚਾਂ ਵਿਚ ਕਈ ਵਾਰ ਉਹ ਪ੍ਰੇਰਣਾ ਨਹੀਂ ਮਿਲਦੀ, ਖਾਸ ਕਰ ਜਿੰਨਾ ਕ੍ਰਿਕਟ ਅਸੀਂ ਖੇਡਦੇ ਹਾਂ ਉਸ ਦੇ ਦ੍ਰਿਸ਼ਟੀਕੋਣ ਵਿਚ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਦੋਵਾਂ ਮੈਚਾਂ ਵਿਚ ਸਾਡਾ ਪ੍ਰਦਰਸ਼ਨ ਚੰਗਾ ਰਿਹਾ।'' ਉਨ੍ਹਾਂ ਕਿਹਾ,''ਸਾਡੇ ਸਿਖ਼ਰਲੇ ਬੱਲੇਜਾਜ਼ਾਂ ਨੂੰ ਅਪਣੀ ਭੂਮਿਕਾ ਸਮਝਣੀ ਹੋਵਗੀ। ਅਸੀਂ ਅਪਣੇ ਗੇਂਦਬਾਜ਼ਾਂ ਦੀ ਫ਼ਿੱਟਨੈਸ ਦਾ ਵੀ ਧਿਆਨ ਰਖਣਾ ਹੈ।''