ਟੋਕੀਉ ਉਲੰਪਿਕ: ਤੀਰਅੰਦਾਜ਼ ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ਵਿਚ ਪਹੁੰਚੀ

ਏਜੰਸੀ

ਖ਼ਬਰਾਂ, ਖੇਡਾਂ

ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਕੇਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ-ਆਫ਼ 'ਚ ਹਰਾ ਕੇ ਟੋਕੀਉ ਉਲੰਪਿਕ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।

Deepika Kumari into last 8

ਟੋਕੀਉ : ਵਿਸ਼ਵ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਰੂਸੀ ਉਲੰਪਿਕ ਕਮੇਟੀ ਦੀ ਸਾਬਕਾ ਵਿਸ਼ਵ ਚੈਂਪੀਅਨ ਕੇਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ-ਆਫ਼ 'ਚ ਹਰਾ ਕੇ ਟੋਕੀਉ ਉਲੰਪਿਕ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।

ਹੋਰ ਪੜ੍ਹੋ: ਸੁੱਤੇ ਪਏ 37 ਸਾਲਾ ਵਿਅਕਤੀ ਦੀ ਯਾਦਦਾਸ਼ਤ 20 ਸਾਲ ਪਿੱਛੇ ਗਈ, ਸਵੇਰੇ ਉੱਠ ਸਕੂਲ ਜਾਣ ਦੀ ਖਿੱਚੀ ਤਿਆਰੀ

ਪੰਜ ਸੈੱਟਾਂ ਤੋਂ ਬਾਅਦ ਸਕੋਰ 5. 5 ਨਾਲ ਬਰਾਬਰੀ ’ਤੇ ਸੀ। ਦੀਪਿਕਾ ਨੇ ਦਬਾਅ ਦਾ ਬਾਖੂਬੀ ਸਾਹਮਣਾ ਕਰਦੇ ਹੋਏ ਸ਼ੂਟ-ਆਫ ਵਿਚ 10 ਸਕੋਰ ਕੀਤੇ ਅਤੇ ਰੀਓ ਉਲੰਪਿਕ ਦੀ ਚਾਂਦੀ ਤਮਗਾ ਜੇਤੂ ਟੀਮ ਨੂੰ ਹਰਾਇਆ। ਨਿਸ਼ਾਨੇਬਾਜ਼ੀ ਦੀ ਸ਼ੁਰੂਆਤ ਕਰਦਿਆਂ ਰੂਸੀ ਤੀਰਅੰਦਾਜ਼ ਦਬਾਅ ਹੇਠ ਆ ਗਈ ਅਤੇ ਸਿਰਫ ਸੱਤ ਸਕੋਰ ਬਣਾ ਸਕੀ ਜਦਕਿ ਦੀਪਿਕਾ ਨੇ 10 ਸਕੋਰ ਕਰਕੇ ਮੁਕਾਬਲਾ 6.5 ਨਾਲ ਜਿੱਤਿਆ।

ਹੋਰ ਪੜ੍ਹੋ:  ਸੰਪਾਦਕੀ: ਮੋਨਟੇਕ ਪੈਨਲ ਦੀਆਂ ਸਿਫ਼ਾਰਸ਼ਾਂ ਵਿਚ ਮੁੱਖ ਸਿਫ਼ਾਰਸ਼ ਹੈ ਖ਼ਰਚੇ ਵਿਚ ਸਰਫ਼ੇ ਦੀ!

ਤੀਜੀ ਵਾਰ ਉਲੰਪਿਕ ਖੇਡ ਰਹੀ ਦੀਪਿਕਾ ਉਲੰਪਿਕ ਤੀਰਅੰਦਾਜ਼ੀ ਮੁਕਾਬਲੇ ਦੇ ਆਖਰੀ ਅੱਠ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਤੀਰਅੰਦਾਜ਼ ਬਣੀ ਹੈ।