ਵਰਲਡ ਚੈਂਪੀਅਨਸ਼ਿਪ 'ਚ ਏਲੀਸਨ ਫੇਲਿਕਸ ਨੇ ਤੋੜਿਆ ਉਸੈਨ ਬੋਲਟ ਦਾ ਰਿਕਾਰਡ

ਏਜੰਸੀ

ਖ਼ਬਰਾਂ, ਖੇਡਾਂ

10 ਮਹੀਨੇ ਪਹਿਲਾਂ ਬਣੀ ਸੀ ਮਾਂ

Allyson Felix breaks Usain Bolt's title record less than a year after giving birth

ਦੋਹਾ : ਅਮਰੀਕਾ ਦੀ ਦੌੜਾਕ ਏਲੀਸਨ ਫੇਲਿਕਸ ਨੇ ਉਸੈਨ ਬੋਲਟ ਤੋਂ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ 'ਚ ਸੱਭ ਤੋਂ ਸਫ਼ਲ ਖਿਡਾਰੀ ਦਾ ਦਰਜਾ ਖੋਹ ਲਿਆ ਹੈ। ਫੇਲਿਕਸ ਨੇ ਦੋਹਾ 'ਚ ਮਿਕਸਡ 4x400 ਮੀਟਰ ਰਿਲੇ ਮੁਕਾਬਲੇ 'ਚ ਆਪਣੀ ਟੀਮ ਨੂੰ ਸੋਨ ਤਮਗ਼ਾ ਦਿਵਾਇਆ। ਫੇਲਿਕਸ 10 ਮਹੀਨੇ ਪਹਿਲਾਂ ਹੀ ਮਾਂ ਬਣੀ ਸੀ।

ਇਸ ਸੋਨ ਤਮਗ਼ੇ ਨਾਲ ਫੇਲਿਕਸ ਦੇ ਵਿਸ਼ਵ ਚੈਂਪੀਅਨਸ਼ਿਪ 'ਚ 12 ਸੋਨ ਤਮਗ਼ੇ ਹੋ ਗਏ ਹਨ, ਜਦਕਿ ਜਮੈਕਾ ਦੇ ਅਥਲੀਟ ਉਸੈਨ ਬੋਲਟ ਦੇ ਕੁਲ 11 ਸੋਨ ਤਮਗ਼ੇ ਹਨ। ਬੋਲਟ ਨੇ ਆਖ਼ਰੀ ਵਾਰ 2017 ਦੀ ਵਰਲਡ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਸੀ। 

ਐਤਵਾਰ ਨੂੰ ਅਮਰੀਕਾ ਨੇ ਮਿਕਸਡ 4x400 'ਚ 3:9:34 ਦਾ ਸਮਾਂ ਲੈਂਦਿਆਂ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗ਼ਾ ਜਿੱਤਿਆ। 33 ਸਾਲਾ ਫੇਲਿਕਸ ਹੁਣ ਤਕ ਵਿਸ਼ਵ ਚੈਂਪੀਅਨਸ਼ਿਪ 'ਚ ਵੱਖ-ਵੱਖ ਮੁਕਾਬਲਿਆਂ 200 ਮੀਟਰ, 400 ਮੀਟਰ, 4x100 ਮੀਟਰ, 4x400 ਮੀਟਰ ਅਤੇ ਮਿਕਸਡ 4x400 ਮੀਟਰ ਰਿਲੇ 'ਚ ਕੁਲ 12 ਸੋਨ ਤਮਗ਼ੇ ਜਿੱਤੇ ਹਨ। 6 ਵਾਰ ਦੀ ਓਲੰਪਿਕ ਚੈਂਪੀਅਨ ਫੇਲਿਕਸ ਨੇ ਪਿਛਲੇ ਸਾਲ ਨਵੰਬਰ 'ਚ ਬੇਟੀ ਨੂੰ ਜਨਮ ਦਿੱਤਾ ਸੀ। 

ਨਵੰਬਰ 2018 'ਚ ਮਾਂ ਬਣਨ ਤੋਂ ਬਾਅਦ ਫੇਲਿਕਸ ਨੇ ਪਹਿਲੀ ਵਾਰ ਜੁਲਾਈ 2019 'ਚ ਟਰੈਕ 'ਤੇ ਵਾਪਸੀ ਕੀਤੀ ਸੀ। ਯੂਐਸਏ ਟਰੈਕ ਐਂਡ ਫੀਲਡ ਆਊਟਡੋਰ ਚੈਂਪੀਅਨਸ਼ਿਪ 'ਚ ਉਹ 400 ਮੀਟਰ ਵਿਚ 6ਵੇਂ ਨੰਬਰ 'ਤੇ ਰਹੀ ਸੀ।