ਡੂਮਿਨੀ ਨੇ ਸਭ ਤੋਂ ਤੇਜ਼ ਅਰਧ ਸੈਂਕੜੇ ਨਾਲ ਬਣਾਇਆ ਰਿਕਾਰਡ

ਏਜੰਸੀ

ਖ਼ਬਰਾਂ, ਖੇਡਾਂ

20 ਗੇਂਦਾਂ 'ਚ 65 ਦੌੜਾਂ ਦੀ ਤੂਫਾਨੀ ਪਾਰੀ ਖੇਡੀ

JP Duminy slams the fastest fifty in CPL T20 history

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਬੱਲੇਬਾਜ਼ ਜੇ ਪੀ ਡੂਮਨੀ ਨੇ ਕੈਰੇਬੀਅਨ ਪ੍ਰੀਮੀਅਰ ਲੀਗ 'ਚ ਬੀਤੇ ਦਿਨ ਬਾਰਬਾਡੋਸ ਟਰਾਈਡੈਂਟਸ ਲਈ ਤਿਨਬਾਗੋ ਨਾਈਟ ਰਾਈਡਰਸ ਵਿਰੁਧ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਇਕ ਨਵਾਂ ਰਿਕਾਰਡ ਬਣਾ ਦਿਤਾ। 20 ਗੇਂਦਾਂ 'ਚ 65 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਟੂਰਨਾਮੈਂਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ। ਉਨ੍ਹਾਂ ਦੀ ਇਸ ਪਾਰੀ 'ਚ 4 ਚੌਕੇ ਅਤੇ 7 ਛੱਕੇ ਵੀ ਸ਼ਾਮਲ ਹਨ।

ਜੇ ਪੀ ਡੂਮਿਨੀ ਟੀ 20 ਕ੍ਰਿਕਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਨਿਊਜ਼ੀਲੈਂਡ ਦੇ ਮਾਰਟਿਨ ਗਪਟਿਲ, ਭਾਰਤ ਦੇ ਯੂਸਫ ਪਠਾਨ ਅਤੇ ਵੈਸਟਇੰਡੀਜ਼ ਦੇ ਸੁਨੀਲ ਨਰਾਇਣ ਦੇ ਨਾਂ ਵੀ 15 ਗੇਂਦਾਂ 'ਤੇ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਦਰਜ ਹੈ। ਡੂਮਿਨੀ ਇਸ ਲਿਸਟ 'ਚ ਸਾਂਝੇ ਤੌਰ 'ਤੇ ਚੌਥੇ ਨੰਬਰ 'ਤੇ ਆ ਗਏ ਹਨ।

ਇਸ ਲਿਸਟ 'ਚ ਸਭ ਤੋਂ ਅਗੇ ਫਰਹਾਨ ਬੇਹਰਦੀਨ ਹੈ। ਇਸ ਬੱਲੇਬਾਜ਼ ਨੇ 2016 'ਚ ਮਹਿਜ਼ 14 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ ਸੀ। ਟੀ20 ਇੰਟਰਨੈਸ਼ਨਲ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਦਾ ਰਿਕਾਰਡ ਭਾਰਤ ਦੇ ਯੁਵਰਾਜ ਸਿੰਘ ਦੇ ਨਾਂ ਦਰਜ ਹੈ ਜੋ ਇੰਗਲੈਂਡ ਵਿਰੁਧ ਸਿਰਫ 12 ਗੇਂਦਾਂ 'ਤੇ ਲਗਾਇਆ ਸੀ।