ਲੰਮੇ ਸਮੇਂ ਬਾਅਦ ਟੀਮ ਨੇ ਕੀਤਾ ਇੰਨਾ ਮਾੜਾ ਪ੍ਰਦਰਸ਼ਨ - ਰੋਹਿਤ ਸ਼ਰਮਾ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਅਤੇ ਨਿਊਜੀਲੈਂਡ ਦੇ ਵਿਚ ਖੇਡੇ ਗਏ ਚੌਥੇ ਵਨਡੇ ਮੈਚ ਨੂੰ ਕੀਵੀ ਟੀਮ ਨੇ ਜਿੱਤ...

Team India

ਹੈਮੀਲਟਨ: ਭਾਰਤ ਅਤੇ ਨਿਊਜੀਲੈਂਡ ਦੇ ਵਿਚ ਖੇਡੇ ਗਏ ਚੌਥੇ ਵਨਡੇ ਮੈਚ ਨੂੰ ਕੀਵੀ ਟੀਮ ਨੇ ਜਿੱਤ ਲਿਆ। ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਕੀਵੀਆਂ ਨੇ ਸੀਰੀਜ਼ ਵਿਚ ਪਹਿਲੀ ਜਿੱਤ ਹਾਸਲ ਕਰ ਲਈ। ਇਸ ਮੈਚ ਵਿਚ ਭਾਰਤ ਦੀ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਨੇ ਕਿਹਾ ਕਿ ਕਾਫ਼ੀ ਲੰਬੇ ਸਮੇਂ ਤੋਂ ਬਾਅਦ ਬੱਲੇ ਤੋਂ ਅਜਿਹਾ ਖ਼ਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਅਸੀਂ ਅਜਿਹੀ ਉਮੀਦ ਨਹੀਂ ਕੀਤੀ ਸੀ। ਤੁਹਾਨੂੰ ਨਿਊਜੀਲੈਂਡ ਦੇ ਗੇਂਦਬਾਜਾਂ ਨੂੰ ਮਾਣ ਦੇਣਾ ਹੋਵੇਗਾ। ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਨੂੰ ਇਸ ਤੋਂ ਸਿੱਖ ਲੈਣਾ ਚਾਹੀਦੀ ਹੈ।

ਚੌਥੇ ਵਨਡੇ ਮੈਚ ਵਿਚ ਕੀਵੀ ਗੇਂਦਬਾਜਾਂ ਨੂੰ ਸਵਿੰਗ ਮਿਲ ਰਹੀ ਸੀ ਅਤੇ ਭਾਰਤੀ ਬੱਲੇਬਾਜਾਂ ਨੇ ਸਵਿੰਗ ਦੇ ਸਾਹਮਣੇ ਲੱਗ-ਭੱਗ ਸਰੈਂਡਰ ਹੀ ਕਰ ਦਿਤਾ। ਸਵਿੰਗ  ਦੇ ਸਾਹਮਣੇ ਫਿਰ ਤੋਂ ਖ਼ਰਾਬ ਖੇਡਣ ਉਤੇ ਰੋਹਿਤ ਸ਼ਰਮਾ ਨੇ ਕਿਹਾ ਕਿ ਤੁਹਾਨੂੰ ਦਬਾਅ ਝੱਲਣਾ ਆਉਣਾ ਚਾਹੀਦਾ ਹੈ। ਸਾਨੂੰ ਇਸ ਦੇ ਲਈ ਅਪਣੇ ਆਪ ਨੂੰ ਦੋਸ਼ ਦੇਣਾ ਚਾਹੀਦਾ ਹੈ। ਹਾਲਾਤ ਅਜਿਹੇ ਹੋ ਗਏ ਸਨ ਕਿ ਖਿਡਾਰੀਆਂ ਨੂੰ ਅਪਣੇ ਲਈ ਖੇਡਣਾ ਚਾਹੀਦਾ ਹੈ। ਜਦੋਂ ਤੁਸੀ ਟਿਕ ਜਾਂਦੇ ਤਾਂ ਫਿਰ ਦੌੜਾਂ ਬਣਾਉਣੀਆਂ ਆਸਾਨ ਹੋ ਜਾਂਦੀਆਂ। ਤੁਹਾਨੂੰ ਦੱਸ ਦਈਏ ਕਿ ਚੌਥੇ ਵਨਡੇ ਮੈਚ ਵਿਚ ਭਾਰਤੀ ਟੀਮ ਸਿਰਫ 91 ਦੌੜਾਂ ਉਤੇ ਆਊਟ ਹੋ ਗਈ ਸੀ।

ਜਵਾਬ ਵਿਚ 93 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਦੇ ਬੱਲੇਬਾਜ ਮਾਰਟਿਨ ਗਪਟਿਲ ਨੇ ਤੇਜ ਸ਼ੁਰੂਆਤ ਦਵਾਉਣ ਦੀ ਕੋਸ਼ਿਸ਼ ਕੀਤੀ। ਪਰ ਭੁਵਨੇਸ਼ਵਰ ਨੇ ਉਨ੍ਹਾਂ ਨੂੰ ਪਹਿਲੇ ਹੀ ਓਵਰ ਵਿਚ ਪਵੇਲਿਅਨ ਦਾ ਰਸਤਾ ਦਿਖਾ ਦਿਤਾ।  ਇਸ ਤੋਂ ਬਾਅਦ ਵਿਲੀਮਸਨ ਵੀ ਸਸਤੇ ਵਿਚ ਆਊਟ ਹੋ ਗਏ ਅਤੇ ਲੱਗਿਆ ਕਿ ਸ਼ਾਇਦ ਭਾਰਤ ਮੈਚ ਵਿਚ ਕੁੱਝ ਕਮਾਲ ਕਰ ਸਕਦਾ ਹੈ। ਪਰ ਨਿਕੋਲਸ ਅਤੇ ਟੈਲਰ ਨੇ ਚਮਤਕਾਰ ਦੀਆਂ ਸੰਭਾਵਨਾਵਾਂ ਉਤੇ ਪਾਣੀ ਫੇਰ ਦਿਤਾ।