American famous rapper Nipsey Hussle
ਲਾਸ ਏਂਜਲਸ : ਅਮਰੀਕੀ ਮਸ਼ਹੂਰ ਰੈਪਰ ਨਿਪਸੇ ਹਸਲ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਰੈਪਰ ਨਿਪਸੇ ਹਸਲ ਨੂੰ ਉਨ੍ਹਾਂ ਦੇ ਸਟੋਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਹੈ। ਇਸ ਦੌਰਾਨ ਗੋਲੀ ਲੱਗਣ ਦੇ ਕਾਰਨ ਉਹ ਜ਼ਖਮੀ ਹੋਏ ਸਨ ਅਤੇ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਇਸ ਹਮਲੇ ਵਿਚ ਹੋਰ ਲੋਕ ਵੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਰੈਪਰ ਨਿਪਸੇ ਹਸਲ ਦਾ ਅਸਲੀ ਨਾਂ ਏਰਮਿਆਸ ਡੈਵਿਡਸਨ ਐਸ਼ਡੌਮ ਸੀ। ਹਸਲ ਨੂੰ ਇਸ ਸਾਲ ਉਨ੍ਹਾ ਦੇ ਪਹਿਲੇ ਮਿਊਜ਼ਿਕ ਐਲਬਮ ਵਿਕਟਰੀ ਲੈਪ ਲਈ ਮਿਆਰੀ ਗ੍ਰੈਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।ਰੈਪਰ ਨਿਪਸੇ ਹਸਲ ਦੋ ਬੱਚੇ ਹਨ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾਵਰ ਹਾਲੇ ਫੜਿਆ ਨਹੀਂ ਗਿਆ।ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।