ਈਰਾਨੀ ਲੇਖਕ ਮੇਹਦੀ ਬਹਮਨ ਨੂੰ ਮੌਤ ਦੀ ਸਜ਼ਾ, ਇਜ਼ਰਾਇਲੀ ਚੈਨਲ 'ਤੇ ਇੰਟਰਵਿਊ ਦੌਰਾਨ ਕੀਤੀ ਸੀ ਸਰਕਾਰ ਦੀ ਆਲੋਚਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਲੱਗੇ ਜਾਸੂਸੀ ਦੇ ਇਲਜ਼ਾਮ 

Iranian author arrested after anti-regime interview, sentenced to death

 

ਤੇਬਰਾਨ: ਈਰਾਨ ਵਿਚ ਜਾਰੀ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦਰਮਿਆਨ ਉੱਥੋਂ ਦੇ ਮਸ਼ਹੂਰ ਲੇਖਕ ਮੇਹਦੀ ਬਹਮਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਮੇਹਦੀ ਬਹਮਨ ਨੇ ਇਜ਼ਰਾਈਲ ਦੇ ਇਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿਚ ਉਸ ਨੇ ਈਰਾਨ ਸਰਕਾਰ ਦੀ ਆਲੋਚਨਾ ਕੀਤੀ ਸੀ। ਇੰਟਰਵਿਊ ਤੋਂ ਤੁਰੰਤ ਬਾਅਦ ਈਰਾਨ ਨੇ ਬਹਮਨ ਨੂੰ ਗ੍ਰਿਫਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ 'ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ Captain Shiva Chauhan 

ਬਹਮਨ ਨੇ ਆਪਣੇ ਇੰਟਰਵਿਊ ਵਿਚ ਈਰਾਨ ਵਿਚ ਇਸਲਾਮਿਕ ਕਾਨੂੰਨ ਲਾਗੂ ਕਰਨ ਦੀ ਨਿੰਦਾ ਕੀਤੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਇਜ਼ਰਾਈਲ ਅਤੇ ਈਰਾਨ ਦੇ ਸਬੰਧਾਂ ਨੂੰ ਸੁਧਾਰਨ 'ਤੇ ਜ਼ੋਰ ਦਿੱਤਾ ਸੀ। ਮੇਹਦੀ ਬਹਮਨ ਈਰਾਨ ਦਾ ਮਸ਼ਹੂਰ ਲੇਖਕ ਹੈ। ਉਹਨਾਂ ਨੇ ਸ਼ੀਆ ਮੌਲਵੀ ਮਾਸੂਮੀ ਤਹਿਰਾਨੀ ਨਾਲ ਵੱਖ-ਵੱਖ ਧਰਮਾਂ ਨਾਲ ਸਬੰਧਤ ਕਲਾਕ੍ਰਿਤੀਆਂ 'ਤੇ ਕੰਮ ਕੀਤਾ ਹੈ। ਈਰਾਨ ਨੇ ਉਸ 'ਤੇ ਜਾਸੂਸੀ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ: ਨਿਊਯਾਰਕ— ਪੁਲਿਸ 'ਤੇ ਹਮਲਾ ਕਰਨ ਵਾਲਾ ਲੜਕਾ ਗ੍ਰਿਫ਼ਤਾਰ

ਜਿਸ ਇੰਟਰਵਿਊ ਲਈ ਮੇਹਦੀ ਬਹਮਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਹ ਹਿਜਾਬ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਪ੍ਰੈਲ 2022 ਵਿਚ ਦਿੱਤਾ ਗਿਆ ਸੀ। ਰਿਪੋਰਟਾਂ ਮੁਤਾਬਕ ਉਹਨਾਂ ਨੂੰ ਮੌਤ ਦੀ ਸਜ਼ਾ ਦੇਣ ਲਈ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬਿਜਲੀ ਇੱਕ ਬੁਨਿਆਦੀ ਸਹੂਲਤ ਹੈ, ਜਿਸ ਤੋਂ ਕਿਸੇ ਨੂੰ ਵੀ ਵਾਂਝਾ ਨਹੀਂ ਰੱਖਿਆ ਜਾ ਸਕਦਾ : ਹਾਈਕੋਰਟ

22 ਸਤੰਬਰ ਨੂੰ ਮਹਾਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ਵਿਚ ਹਿਜਾਬ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋਏ ਸਨ। ਇਹਨਾਂ ਪ੍ਰਦਰਸ਼ਨਾਂ ਵਿਚ ਹੁਣ ਤੱਕ 500 ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਜਿਸ ਵਿਚ 69 ਬੱਚੇ ਵੀ ਸ਼ਾਮਲ ਹਨ। ਈਰਾਨ ਪ੍ਰਦਰਸ਼ਨਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਰਿਹਾ ਹੈ। ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਈਰਾਨ ਵਿਚ 26 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।