ਬੈਂਕਾਕ 'ਚ ਦਿੱਲੀ ਤੋਂ 258 ਫ਼ੀ ਸਦੀ ਘੱਟ ਪ੍ਰਦੂਸ਼ਣ ਹੋਣ 'ਤੇ ਵੀ ਪੀਐਮ ਨੇ ਮੰਗੀ ਮਾਫੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਦੂਸ਼ਣ ਨਾਲ ਦਿੱਲੀ ਵਿਚ ਸਾਹ ਲੈਣਾ ਵੀ ਔਖਾ ਹੈ ਪਰ ਹੁਣ ਤੱਕ ਕੋਈ ਲੋੜੀਂਦੇ ਕਦਮ ਨਹੀਂ ਚੁੱਕੇ ਗਏ ।

Thai Prime Minister Prayut Chan-o-cha

ਬੈਂਕਾਕ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਦਾ ਕਹਿਰ ਵੱਧਦਾ ਜਾ ਰਿਹਾ ਹੈ ਪਰ  ਮਕਾਮੀ ਪ੍ਰਸ਼ਾਸਨ ਇਸ ਤੇ ਠੱਲ ਪਾਉਣ ਵਿਚ ਨਾਕਾਮ  ਰਿਹਾ ਹੈ । ਦਿੱਲੀ ਤੋਂ 4236 ਕਿਮੀ ਦੂਰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਪ੍ਰਦੂਸ਼ਣ ਦੇ ਖਤਰੇ ਨੂੰ ਵੇਖਦੇ ਹੋਏ ਲੋੜੀਂਦੇ ਕਦਮ ਚੁੱਕੇ ਗਏ ਹਨ। ਕਈ ਸਕੂਲਾਂ ਵਿਚ ਸੱਤ ਦਿਨਾਂ ਦੀ ਛੁੱਟੀ ਐਲਾਨੀ ਗਈ ਹੈ । ਲੋਕਾਂ ਨੂੰ ਬਿਨਾਂ ਮਾਸਕ ਦੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ ।

Delhi Pollution

ਪ੍ਰਦੂਸ਼ਣ ਕਾਰਨ ਜਨਤਾ ਨੂੰ ਹੋ ਰਹੀ ਪਰੇਸ਼ਾਨੀ ਕਾਰਨ ਪ੍ਰਧਾਨਮੰਤਰੀ ਪ੍ਰਾਯੁਤ ਚਾਨ ਨੇ ਮਾਫੀ ਮੰਗੀ ਹੈ । ਜ਼ਹਿਰੀਲੀ  ਧੁੰਦ  'ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੇ ਟੈਂਕਰ , ਡਰੋਨ ਅਤੇ ਜਹਾਜ਼ ਵਲੋਂ ਪਾਣੀ ਦਾ ਛਿੜਕਾਅ ਕਰਵਾਉਣਾ ਸ਼ੁਰੂ ਕਰ ਦਿਤਾ ਹੈ । ਇਸ ਹਾਲਤ ਦਾ ਕਾਰਨ ਚੀਨ ਤੋਂ ਆ ਰਹੀ  ਜ਼ਹਿਰੀਲੀ  ਹਵਾ ਨੂੰ ਦੱਸਿਆ ਜਾ ਰਿਹਾ ਹੈ । 

Air Pollution

ਇਸ ਵਿੱਚ ਟੰਗਸਟਨ, ਆਰਸੇਨਿਕ ਅਤੇ ਕੈਡਮਿਅਮ ਦੀ ਮਾਤਰਾ 8 ਗੁਣਾ ਤੱਕ ਜ਼ਿਆਦਾ ਹੈ । ਪ੍ਰਦੂਸ਼ਣ ਕਾਰਨ ਸਹਿਤ ਸੁਰੱਖਿਆ 'ਤੇ 360 ਕਰੋੜ  ਤੋਂ 710 ਕਰੋੜ ਰੁਪਏ   ਦਾ ਵਾਧੂ ਭਾਰ ਆਉਣ ਦਾ ਅੰਦਾਜ਼ਾ ਹੈ ।  ਇਸ ਤੋਂ ਇਲਾਵਾ 4 . 5 ਫ਼ੀ ਸਦੀ  ਵਿਦੇਸ਼ੀ ਟੂਰਿਸਟ ਘੱਟ ਸੱਕਦੇ ਹਨ ਜਿਸਦੇ ਨਾਲ 800 ਕਰੋੜ  ਦਾ ਨੁਕਸਾਨ ਹੋ ਸਕਦਾ ਹੈ । ਦੂਜੇ ਪਾਸੇ ਪ੍ਰਦੂਸ਼ਣ ਨਾਲ ਦਿੱਲੀ ਵਿਚ ਸਾਹ ਲੈਣਾ ਵੀ ਔਖਾ ਹੈ ਪਰ ਹੁਣ ਤੱਕ ਕੋਈ ਲੋੜੀਂਦੇ ਕਦਮ ਨਹੀਂ ਚੁੱਕੇ ਗਏ ।

Delhi Pollution

ਪਿਛਲੇ ਸਾਲ ਦੁਨੀਆਂ ਦੇ 15 ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ 14 ਭਾਰਤ ਦੇ ਸਨ । ਅੰਕੜਿਆਂ ਮੁਤਾਬਕ ਇਥੇ ਹਰ ਸਾਲ 36914 ਬੱਚੇ ਪ੍ਰਦੂਸ਼ਣ ਕਾਰਨ ਜਾਨ ਗਵਾ ਦਿੰਦੇ ਹਨ ।  ਦਿੱਲੀ ਪ੍ਰਦੂਸ਼ਣ  ਨੂੰ ਘਟਾਉਣ ਲਈ ਹੁਣ ਤੱਕ ਉਸ ਦੇ ਮੁਕਾਬਲੇ ਅੱਧੀਆਂ ਕੋਸ਼ਿਸ਼ਾਂ ਵੀ ਨਹੀਂ ਕੀਤੀਆਂ ਗਈਆਂ।

Air quality Index

ਦੱਸ ਦਈਏ ਕਿ 0 ਤੋਂ 50 ਵਿਚਕਾਰ ਹਵਾ ਦੀ ਗੁਣਵੱਤਾ ਸੂਚੀ ਵਧੀਆ,  51 ਤੋਂ 100 ਵਿਚ ਸੰਤੋਸ਼ਜਨਕ,  100 ਤੋਂ 200 ਵਿਚ ਮੱਧ,  201 ਤੋਂ 300 ਵਿਚ ਖ਼ਰਾਬ ,  301 ਤੋਂ 400 ਵਿਚ ਬੇਹੱਦ ਖ਼ਰਾਬ ਅਤੇ 400 ਤੋਂ 500  ਦੇ ਵਿਚ ਖਤਰੇ ਤੋਂ ਉੱਤੇ ਮੰਨਿਆ ਜਾਂਦਾ ਹੈ ।