ਕੋਰੋਨਾ ਵਾਇਰਸ ਨਾਲ ਨਿਪਟਨ ਲਈ ਚੀਨ ਨੇ ਅਮਰੀਕਾ ਤੋਂ ਮੰਗੀ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਕਾਰਨ ਹੁਣ ਤੱਕ 425 ਲੋਕਾਂ ਦੀ ਹੋ ਚੁੱਕੀ ਹੈ ਮੌਤ

File Photo

ਨਵੀਂ ਦਿੱਲੀ : ਚੀਨ ਵਿਚ ਕੋਰੋਨਾ ਵਾਇਰਸ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਹੁਣ ਤੱਕ 425 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਸ ਵਾਇਰਸ ਦੇ ਨਾਲ ਨਿਪਟਨ ਲਈ ਚੀਨ ਨੇ ਹੁਣ ਸੁਪਰਪਾਵਰ ਅਮਰੀਕਾ ਦੀ ਮਦਦ ਮੰਗੀ ਹੈ ਅਤੇ ਕਿਹਾ ਹੈ ਕਿ ਉਸ ਨੂੰ ਪਤਾ ਹੈ ਕਿ ਅਮਰੀਕਾ ਨੇ ਕਈ ਵਾਰ ਉਸ ਦੀ ਮਦਦ ਕਰਨ ਦੀ ਇੱਛਾ ਜਤਾਈ ਹੈ ਅਤੇ ਸਾਨੂੰ ਉਮੀਦ ਹੈ ਕਿ ਉਹ ਇਸ ਵਾਇਰਸ ਨਾਲ ਨਿਪਟਨ ਵਈ ਸਾਡੀ ਮਦਦ ਕਰੇਗਾ।

ਮੀਡੀਆ ਰਿਪੋਰਟਾ ਅਨੁਸਾਰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਚੁਨਇੰਗ ਨੇ ਕਿਹਾ ਹੈ ਕਿ ''ਚੀਨ ਸਰਕਾਰ ਅਤੇ ਉਸ ਦੇ ਨਾਗਰਿਕ ਮਿਲ ਕੇ ਇਸ ਜਾਨਲੇਵਾ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਚੀਨ ਨੇ ਇਸ ਬੀਮਾਰੀ ਦੇ ਫੈਲਣ 'ਤੇ ਪੂਰੀ ਤਰ੍ਹਾਂ ਵਿਰਾਮ ਲਗਾਉਣ ਦੇ ਲਈ ਨਿਰਣਾਇਕ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ ਅਤੇ ਰੋਕਥਾਮ ਦੇ ਨਾਲ ਨਾਲ ਨਿਯੰਤਰਨ ਦੀ ਕੋਸ਼ਿਸ਼ ਹੋਲੀ-ਹੋਲੀ ਨਤੀਜੇ ਦੇ ਰਹੀ ਹੈ।

ਰਿਪੋਰਟਾ ਅਨੁਸਾਰ ਉਨ੍ਹਾਂ ਨੇ ਅੱਗੇ ਕਿਹਾ ਕਿ ''ਅਮਰੀਕਾ ਨੂੰ ਜ਼ਿਆਦਾ ਪ੍ਰਤੀਕਿਰਿਆ ਦੇਣ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਸਥਿਤੀ ਵਿਚ ਉਸ ਨੂੰ ਸ਼ਾਂਤ ਅਤੇ ਉਦੇਸ਼ਪੂਰਨ ਤਰੀਕੇ ਨਾਲ ਚੀਨ ਦੀ ਮਦਦ ਕਰਨੀ ਚਾਹੀਦੀ ਹੈ। ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਦੇ ਲਈ ਅਮਰੀਕਾ ਨੂੰ ਚੀਨ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ''।

 ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕਾ ਦੁਆਰਾ ਚੀਨ ਦੇ ਨਾਗਰਿਕਾਂ 'ਤੇ ਲਗਾਈ ਗਈ ਪਾਬੰਦੀਆਂ ਦੇ ਵਿਰੁੱਧ ਚੀਨ ਨੇ ਸਖ਼ਤ ਬਿਆਨ ਦਿੰਦਿਆ ਅਮਰੀਕਾ 'ਤੇ ਮਦਦ ਨਾਂ ਕਰਨ ਦਾ ਇਲਜ਼ਾਮ ਲਗਾਉਂਦਿਆ ਕਿਹਾ ਸੀ ਕਿ ਅਮਰੀਕਾ ਮਦਦ ਦੀ ਥਾਂ ਦੁਨੀਆਂ ਵਿਚ ਦਹਿਸ਼ਤ ਦਾ ਮਾਹੌਲ ਫੈਲਾ ਰਿਹਾ ਹੈ।