ਯੂਟਿਊਬ ਤੋਂ ਸਾਲ ਦੀ 155 ਕਰੋਡ਼ ਦੀ ਕਮਾਈ ਕਰ ਰਿਹੈ 7 ਸਾਲਾਂ ਬੱਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

7 ਸਾਲ ਦਾ ਇਕ ਬੱਚਾ ਯੂਟਿਊਬ ਦਾ ਸੱਭ ਤੋਂ ਵਡਾ ਸਟਾਰ ਬਣ ਚੁਕਿਆ ਹੈ। ਕਮਾਈ ਦੇ ਮਾਮਲੇ ਵਿਚ ਵੀ ਇਸ ਨੇ ਵੱਡੇ - ਵੱਡੇ ਧੁਰੰਧਰਾਂ ਨੂੰ ਪਿੱਛੇ ਛੱਡ ਦਿਤਾ ਹੈ। ਖਿਡੌਣੀਆਂ...

Ryan ToysReview

ਨਿਊ ਯਾਰਕ : (ਭਾਸ਼ਾ) 7 ਸਾਲ ਦਾ ਇਕ ਬੱਚਾ ਯੂਟਿਊਬ ਦਾ ਸੱਭ ਤੋਂ ਵਡਾ ਸਟਾਰ ਬਣ ਚੁਕਿਆ ਹੈ। ਕਮਾਈ ਦੇ ਮਾਮਲੇ ਵਿਚ ਵੀ ਇਸ ਨੇ ਵੱਡੇ - ਵੱਡੇ ਧੁਰੰਧਰਾਂ ਨੂੰ ਪਿੱਛੇ ਛੱਡ ਦਿਤਾ ਹੈ। ਖਿਡੌਣੀਆਂ ਦਾ ਰਿਵਿਊ ਕਰਨ ਵਾਲੇ ਇਸ ਬੱਚੇ ਨੇ ਅਪਣੇ ਯੂਟਿਊਬ ਚੈਨਲ ਤੋਂ ਇਕ ਸਾਲ ਵਿਚ ਲਗਭੱਗ 155 ਕਰੋਡ਼ ਰੁਪਏ ਦੀ ਕਮਾਈ ਕੀਤੀ ਹੈ। ਫੋਰਬਸ ਦੀ ਸੂਚੀ ਯੂਟਿਊਬ ਤੋਂ ਸੱਭ ਤੋਂ ਜ਼ਿਆਦਾ ਕਮਾਈ ਵਾਲੇ ਸਟਾਰ 2018 ਵਿਚ ਇਹ ਛੋਟਾ ਜਿਹਾ ਸਿਤਾਰਾ ਸੱਭ ਤੋਂ ਉਤੇ ਹੈ। ਪਿਛਲੇ ਸਾਲ (71 ਕਰੋਡ਼ ਰੁਪਏ) ਦੀ ਕਮਾਈ ਦੇ ਨਾਲ ਰਿਆਨ 9ਵੇਂ ਨੰਬਰ 'ਤੇ ਸੀ।  

ਅਮਰੀਕਾ ਦੇ ਇਸ ਬੱਚੇ ਦਾ ਨਾਮ ਹੈ ਰਿਆਨ ਅਤੇ ਇਨ੍ਹਾਂ ਦਾ ਯੂਟਿਊਬ ਚੈਨਲ ਹੈ ਰਿਆਨ ਟਾਇਜ਼ ਰੀਵਿਊ। ਰਿਆਨ ਨੇ ਇਸ ਚੈਨਲ ਦੀ ਸ਼ੁਰੁੂਆਤ ਮਾਰਚ 2015 ਵਿਚ ਕੀਤੀ ਸੀ। ਰਿਆਨ ਦੇ ਚੈਨਲ ਦੇ 1.73 ਕਰੋਡ਼ ਫਾਲੋਵਰਸ ਹਨ ਅਤੇ ਚੈਨਲ ਲਾਂਚ ਹੋਣ ਤੋਂ ਬਾਅਦ ਤੋਂ ਹੁਣ ਤੱਕ ਲਗਭੱਗ 26 ਅਰਬ ਵਾਰ ਇਨ੍ਹਾਂ ਦੀ ਵਿਡੀਓਜ਼ ਵੇਖੀ ਜਾ ਚੁੱਕੀਆਂ ਹਨ। ਰਿਆਨ ਹੋਮ ਮੇਡ ਵਿਡੀਓਜ਼ ਜ਼ਰੀਏ ਖਿਡੌਣੀਆਂ ਦਾ ਰੀਵਿਊ ਕਰਦਾ ਹੈ ਅਤੇ ਉਸ ਦੇ ਮਾਂ-ਪਿਓ ਇਹਨਾਂ ਵਿਡੀਓਜ਼ ਨੂੰ ਯੂਟਿਊਬ ਚੈਨਲ ਉਤੇ ਅਪੋਲਡ ਕਰਦੇ ਹਨ।

ਯੂਟਿਊਬ ਉਤੇ ਪੋਸਟ ਕੀਤੀ ਜਾਣ ਵਾਲੀ ਵਿਡੀਓਜ਼ ਵਿਚ ਰਿਆਨ ਦਾ ਪਰਵਾਰ ਵੀ ਦਿਖਾਈ ਦਿੰਦਾ ਹੈ।  ਰਿਆਨ ਅਪਣੇ ਆਖਰੀ ਨਾਮ ਨੂੰ ਹੁਣ ਤੱਕ ਗੁਪਤ ਰੱਖਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਉਨ੍ਹਾਂ ਸਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਕੀਤਾ ਗਿਆ ਹੈ। ਵਿਡੀਓਜ਼ ਉਤੇ ਚੱਲਣ ਵਾਲੇ ਇਸ਼ਤਿਹਾਰਾਂ ਤੋਂ ਰਿਆਨ ਨੂੰ ਇਕ ਸਾਲ ਵਿਚ 147 ਕਰੋਡ਼ ਰੁਪਏ ਦੀ ਆਮਦਨੀ ਹੋਈ, ਜਦੋਂ ਕਿ ਬਾਕੀ ਆਮਦਨੀ ਸਪਾਂਸਰਡ ਪੋਸਟ ਤੋਂ ਹੋਈ। ਰਿਆਨ ਪਾਕੇਟ ਡਾਟ ਵਾਚ ਨਾਮ ਦੇ ਆਨਲਾਈਨ ਪਲੈਟਫਾਰਮ ਨਾਲ ਮਿਲ ਕੇ ਕੰਮ ਕਰਦਾ ਹੈ। ਉਸ ਦੇ ਪਸੰਦੀਦਾ ਖਿਡੌਣੇ ਅਤੇ ਕਪੜੇ ਰਿਆਨਸ ਵਰਲਡ ਦੇ ਨਾਮ ਤੋਂ ਵੇਚੇ ਜਾਂਦੇ ਹਨ।

ਅਮਰੀਕੀ ਈ - ਕਾਮਰਸ ਦਿੱਗਜ ਕੰਪਨੀ ਵਾਲਮਾਰਟ ਸਟੋਰ ਵਿਚ ਇਨ੍ਹਾਂ ਦੇ ਪ੍ਰੋਡਕਟ ਵਿਕਦੇ ਹਨ। ਰਿਪੋਰਟ ਵਿਚ ਫੋਰਬਸ ਨੇ ਕਿਹਾ ਹੈ ਕਿ ਇਸ ਜ਼ਰੀਏ ਰਿਆਨ ਨਾ ਸ਼ਿਰਫ਼ ਖਿਡੌਣੀਆਂ ਨਾਲ ਖੇਡਣ ਦਾ ਆਨੰਦ ਲੈਂਦਾ ਹੈ, ਸਗੋਂ ਕਮਾਈ ਦੀ ਬੇਅੰਤ ਧਾਰਾ ਵੀ ਆਉਂਦੀ ਹੈ। ਉਹ ਇਸ ਸਾਲ ਯੂਟਿਊਬ ਤੋਂ ਸੱਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਸਟਾਰ ਹੈ।  ਜੂਨ 2018 ਤੱਕ 12 ਮਹੀਨਿਆਂ ਵਿਚ ਉਸ ਨੇ 155 ਕਰੋਡ਼ ਰੁਪਏ ਦੀ ਕਮਾਈ ਕੀਤੀ ਹੈ।