ਚੀਨ ਦੀ ਵੱਧ ਰਹੀ ਫੌਜੀ ਗਤੀਵਿਧੀ ਤੋਂ ਜਾਪਾਨ ਚਿੰਤਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਪਾਨ ਦੇ ਰੱਖਿਆ ਮੁਖੀ ਨੇ ਚਿਤਾਵਨੀ ਦਿਤੀ ਕਿ ਚੀਨ ਅਤੇ ਰੂਸ ਦੀ ਵੱਧਦੀ ਫੌਜੀ ਗਤੀਵਿਧੀਆਂ ਅਤੇ ਉੱਤਰੀ ਕੋਰੀਆ ਵਲੋਂ ਮਿਲ ਰਹੀਆਂ ਚੁਣੌਤੀਆਂ ਕਾਰਨ ਮੁਲਕ............

Itsunori Onodera

ਟੋਕੀਓ  :  ਜਾਪਾਨ ਦੇ ਰੱਖਿਆ ਮੁਖੀ ਨੇ ਚਿਤਾਵਨੀ ਦਿਤੀ ਕਿ ਚੀਨ ਅਤੇ ਰੂਸ ਦੀ ਵੱਧਦੀ ਫੌਜੀ ਗਤੀਵਿਧੀਆਂ ਅਤੇ ਉੱਤਰੀ ਕੋਰੀਆ ਵਲੋਂ ਮਿਲ ਰਹੀਆਂ ਚੁਣੌਤੀਆਂ ਕਾਰਨ ਮੁਲਕ ਆਪਣੀ ਸੁਰੱਖਿਆ ਨੂੰ ਲੈ ਕੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਰੱਖਿਆ ਮੰਤਰੀ ਇਤਸੁਨੋਰੀ ਓਨੋਦੇਰਾ ਨੇ ਕਿਹਾ ਕਿ ਚੀਨ ਨੇ ਪਿਛਲੇ ਸਾਲ ਇਕ ਪਾਸੜ ਤਰੀਕੇ ਨਾਲ ਆਪਣੀ ਫੌਜੀ ਗਤੀਵਿਧੀਆਂ ਨੂੰ ਵਧਾਇਆ ਹੈ। ਓਨੋਦੇਰਾ ਨੇ ਜਾਪਾਨ ਦੀ ਸੈਲਫ ਡਿਫੈਂਸ ਫੋਰਸਿਜ਼ ਦੇ ਚੋਟੀ ਅਧਿਕਾਰੀਆਂ ਦੀ ਸਾਲਾਨਾ ਸਭਾ ਵਿਚ ਕਿਹਾ ਕਿ ਚੀਨ ਤੇਜ਼ੀ ਨਾਲ ਆਪਣੀ ਫੌਜੀ ਗਤੀਵਿਧੀਆਂ ਵਧਾ ਰਿਹਾ ਹੈ। ਇਹ ਸਾਡੇ ਦੇਸ਼ ਦੀ ਰੱਖਿਆ ਲਈ ਵੱਡੀ ਚਿੰਤਾ ਵਾਲੀ ਗੱਲ ਹੈ।

ਓਨੋਦੇਰਾ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਜਾਪਾਨ, ਚੀਨ ਦੇ ਨਾਲ ਆਪਣੇ ਤਣਾਅਪੂਰਨ ਰਣਨੀਤਕ ਸਬੰਧਾਂ ਨੂੰ ਸੁਧਾਰਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅਗਲੇ ਮਹੀਨੇ ਜਾਪਾਨ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਦੇਸ਼ ਦੀ ਯਾਤਰਾ ਕਰਨ ਦੀ ਸੰਭਾਵਨਾ ਹੈ। ਸੱਤਾ ਵਿਚ ਆਉਣ ਤੋਂ ਬਾਅਦ ਆਬੇ ਨੇ ਪੂਰਬੀ ਚੀਨ ਸਾਗਰ ਦੇ ਵਿਵਾਦਤ ਟਾਪੂਆਂ 'ਤੇ ਜਾਪਾਨ ਦੇ ਦਾਅਵਿਆਂ ਨੂੰ ਲੈ ਕੇ ਸਖ਼ਤ ਰਵੱਈਆ ਅਪਣਾਇਆ ਹੈ। 

ਉਨ੍ਹਾਂ ਨੇ ਆਪਣੇ ਰੁਖ ਵਿਚ ਨਰਮੀ ਲਿਆਉਂਦੇ ਹੋਏ ਚੀਨ ਤੋਂ ਉਤਰੀ ਕੋਰੀਆ 'ਤੇ ਉਸ ਦੇ ਪ੍ਰਮਾਣੂੰ ਅਤੇ ਮਿਜ਼ਾਈਲ ਪ੍ਰੋਗਰਾਮਾਂ ਨੂੰ ਵਾਪਸ ਲਿਆਉਣ ਦਾ ਦਬਾਅ ਪਾਉਣ ਲਈ ਕਿਹਾ ਹੈ। ਜਾਪਾਨ ਦੇ ਰੱਖਿਆ ਮੁਖੀ ਨੇ ਕਿਹਾ ਕਿ ਰੂਸ ਕੋਲਡ ਵਾਰ ਤੋਂ ਬਾਅਦ ਸਭ ਤੋਂ ਵੱਡਾ ਅਭਿਆਸ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਉਹ ਵਿਵਾਦਤ ਦੱਖਣੀ ਕੁਰਿਲ ਟਾਪੂਆਂ 'ਤੇ ਸ਼ਕਤੀਸ਼ਾਲੀ ਹਥਿਆਰ ਲਿਆ ਰਿਹਾ ਹੈ।  (ਏਜੰਸੀ)