ਮਿਸਾ ਬਣੀ ਜਾਪਾਨ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਪਾਨ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਲੈਫਟੀਨੈਂਟ ਮਿਸਾ ਮਟਸੁਸ਼ਿਮਾ ਨੇ ਜਾਪਾਨ ਏਅਰ ਸੇਲਫ ਡਿਫੇਂਸ ਫੋਰਸ ਦੀ ਟ੍ਰੇਨਿੰਗ ਬੁੱਧਵਾਰ ਨੂੰ ਪੂਰੀ ਕਰ ਲਈ...........

Japan's first female fighter Misa Matsushima

ਟੋਕਯੋ : ਜਾਪਾਨ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਲੈਫਟੀਨੈਂਟ ਮਿਸਾ ਮਟਸੁਸ਼ਿਮਾ ਨੇ ਜਾਪਾਨ ਏਅਰ ਸੇਲਫ ਡਿਫੇਂਸ ਫੋਰਸ ਦੀ ਟ੍ਰੇਨਿੰਗ ਬੁੱਧਵਾਰ ਨੂੰ ਪੂਰੀ ਕਰ ਲਈ। ਟਾਪ ਗਨ ਫ਼ਿਲਮ ਤੋਂ ਪ੍ਰੇਰਣਾ ਲੈ ਕੇ ਪਾਇਲਟ ਬਣੀ ਮਿਸਾ ਨੂੰ ਸ਼ੁੱਕਰਵਾਰ ਨੂੰ ਜਾਪਾਨ ਦੀ ਪਹਿਲੀ ਮਹਿਲਾ ਪਾਇਲਟ ਦਾ ਅਹੁਦਾ ਮਿਲ ਜਾਵੇਗਾ। ਜਾਪਾਨ ਫ਼ੌਜ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਮਿਸਾ ਨੇ ਅਪਣੀ ਟ੍ਰੇਨਿੰਗ ਇਕ ਐਫ-15 ਐਸ ਏਅਰ ਸੁਪਿਰਿਆਰਿਟੀ ਫ਼ਾਈਟਰ ਜਹਾਜ਼ 'ਚ ਪੂਰੀ ਕੀਤੀ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਪ੍ਰਾਇਮਰੀ ਸਕੂਲ ਵਿਚ ਸੀ ਉਦੋਂ ਉਸ ਨੇ ਫ਼ਿਲਮ 'ਟਾਪ ਗਨ' ਵੇਖੀ ਸੀ

ਉਦੋਂ ਤੋਂ ਹੀ ਉਸ ਨੂੰ ਫ਼ਾਈਟਰ ਪਾਇਲਟ ਬਣਨ ਦੀ ਇੱਛਾ ਜਾਗ ਗਈ ਸੀ। ਇਹ ਕਹਾਣੀ ਹੈ 26 ਸਾਲ ਦੀ ਮਿਸਾ ਮਟਸੁਸ਼ਿਮਾ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਾਈਟਰ ਪਾਇਲਟ ਬਣਨ ਦਾ ਸੁਪਨਾ ਵੇਖਣਾ ਸ਼ੁਰੂ ਕਰ ਦਿਤਾ। ਉਨ੍ਹਾਂ ਨੇ ਤੈਅ ਕੀਤਾ ਕਿ ਉਹ ਅਪਣੀ ਸਿਹਤ, ਨਜ਼ਰਾਂ ਅਤੇ ਸਰੀਰ ਦਾ ਪੂਰਾ ਖ਼ਿਆਲ ਰਖੇਗੀ। ਸ਼ੁਰੂਆਤੀ ਪੜ੍ਹਾਈ ਪੂਰੀ ਕਰੇਗੀ ਅਤੇ ਫਿਰ ਫੌਜ ਵਿਚ ਸ਼ਾਮਲ ਹੋ ਕੇ ਦੇਸ਼ ਦੀ ਰਖਿਆ ਕਰਨ ਅਤੇ ਦੇਸ਼ ਦੇ ਦੁਸ਼ਮਣਾਂ ਨੂੰ ਆਕਾਸ਼ ਤੋਂ ਧੂਲ ਚਟਾਉਣ ਲਈ ਫ਼ਾਈਟਰ ਪਾਇਲਟ ਬਣੇਗੀ।

ਮਿਸਾ ਕਹਿੰਦੀ ਹੈ ਕਿ ਫ਼ਾਈਟਰ ਪਾਇਲਟ ਬਣਨਾ ਉਸ ਦਾ ਸੁਪਨਾ ਸੀ,  ਜੋ ਪੂਰਾ ਹੋ ਗਿਆ ਹੈ। ਹੁਣ ਉਹ ਪੂਰੀ ਲਗਨ ਦੇ ਨਾਲ ਕੰਮ ਕਰੇਗੀ ਅਤੇ ਅਪਣੇ ਵਰਗੀਆਂ ਕੁੜੀਆਂ ਲਈ ਪ੍ਰੇਰਨਾ ਬਣੇਗੀ। ਉਸ ਨੇ ਸ਼ੁਰੂਆਤ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ 1993 ਵਿਚ ਜਾਪਾਨੀ ਏਅਰ ਸੇਲਫ ਡਿਫੇਂਸ ਫੋਰਸ ਨੇ ਉੜਾਨ ਦੇ ਸਾਰੇ ਖੇਤਰਾਂ ਵਿਚ ਔਰਤਾਂ ਨੂੰ ਆਗਿਆ ਦੇਣ ਦਾ ਫ਼ੈਸਲਾ ਕੀਤਾ ਸੀ ਹਾਲਾਂਕਿ ਫ਼ਾਈਟਰ ਪਲੇਨ ਲਈ ਇਹ ਇਜਾਜ਼ਤ ਨਹੀਂ ਦਿਤੀ ਗਈ ਸੀ ਪਰ 2015 ਵਿਚ ਇਸ ਰੋਕ ਨੂੰ ਹਟਾ ਲਿਆ ਗਿਆ। (ਏਜੰਸੀਆਂ)