ਅਮਰੀਕੀ ਪਰਲ ਬੰਦਰਗਾਹ 'ਤੇ ਹੋਇਆ ਹਮਲਾ, ਭਾਰਤੀ ਹਵਾਈ ਫ਼ੌਜ ਮੁੱਖੀ ਸਨ ਉੱਥੇ ਹੀ ਮੌਜੂਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ

File Photo

ਨਵੀਂ ਦਿੱਲੀ : ਟਾਪੂਆਂ ਨਾਲ ਬਣੇ ਅਮਰੀਕੀ ਸੂਬੇ ਹਵਾਈ ਦੇ ਪਰਲ ਹਾਰਬਰ ਬੰਦਰਗਾਹ ਉੱਤੇ ਅੱਜ ਇਕ ਬੰਦੂਕਧਾਰੀ ਨੇ ਹਮਲਾ ਕਰ ਦਿੱਤਾ। ਜਦੋਂ ਇਹ ਹਮਲਾ ਹੋਇਆ, ਤਾਂ ਭਾਰਤੀ ਹਵਾਈ ਫ਼ੌਜ ਦੇ ਮੁੱਖੀ ਰਾਕੇਸ਼ ਕੁਮਾਰ ਸਿੰਘ ਭਦੌੜੀਆ ਆਪਣੀ ਟੀਮ ਨਾਲ ਉੱਥੇ ਹੀ ਮੌਜੂਦ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਸਮੁੰਦਰੀ ਫ਼ੌਜ ਅਤੇ ਹਵਾਈ ਫ਼ੌਜ ਦੇ ਹਵਾਈ ਸਥਿਤ ਪਰਲ-ਹਾਰਬਰ-ਹਿਕਮ ਜੁਆਇੰਟ ਬੇਸ ਉੱਤੇ ਮੌਜੂਦ ਏਅਰ ਚੀਫ਼ ਮਾਰਸ਼ਲ ਅਤੇ ਉਨ੍ਹਾਂ ਦੀ ਟੀਮ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ।

ਅਮਰੀਕੀ ਪਰਲ ਹਾਰਬਰ ਬੇਸ ਅੰਦਰ ਦਾਖਲ ਹੋ ਕੇ ਇਕ ਬੰਦੂਕਧਾਰੀ ਨੇ ਅਚਾਨਕ ਉੱਥੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਵਿਚ ਤਿੰਨ ਆਮ ਵਿਅਕਤੀ ਜਖ਼ਮੀ ਗਏ ਹਨ ਜਖ਼ਮੀਆਂ ਵਿਚੋਂ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਬੰਦੂਕਧਾਰੀ ਨੇ ਉੱਥੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਜਦੋਂ ਸੁਰੱਖਿਆ ਬਲਾਂ ਨੇ ਉਸ ਹਮਲਾਵਾਰ ਨੂੰ ਫੜਨਾ ਚਾਹਿਆ ਤਾਂ ਉਸ ਨੇ ਖੁਦ ਨੂੰ ਗੋਲੀ ਮਾਰ ਲਈ।