ਪੋਪ 4 ਜੁਲਾਈ ਨੂੰ ਕਰਨਗੇ ਵਲਾਦਿਮੀਰ ਪੁਤਿਨ ਦੀ ਮੇਜ਼ਬਾਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੋਪ ਫ੍ਰਾਂਸਿਸ ਰਸਮੀ ਵਾਰਤਾ ਲਈ ਅਗਲੇ ਮਹੀਨੇ ਵੈਟਕਲ ਵਿਚ ਰੂਸ ਦੇ ਰਾਸ਼ਟਪਤੀ ਵਲਾਦਿਮੀਰ ਪੁਤਿਨ ਦੀ...

Vladimir Putin with Pope Francis

ਵੈਟੀਕਨ ਸਿਟੀ: ਪੋਪ ਫ੍ਰਾਂਸਿਸ ਰਸਮੀ ਵਾਰਤਾ ਲਈ ਅਗਲੇ ਮਹੀਨੇ ਵੈਟਕਲ ਵਿਚ ਰੂਸ ਦੇ ਰਾਸ਼ਟਪਤੀ ਵਲਾਦਿਮੀਰ ਪੁਤਿਨ ਦੀ ਮੇਜ਼ਬਾਨੀ ਕਰਨਗੇ। ਵੈਟੀਕਨ ਦੇ ਬੁਲਾਰੇ ਅਲੇਸੈਂਡਰੋ ਗਿਸੋਟੀ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ, ਪੋਪ ਫ੍ਰਾਂਸਿਸ 4 ਜੁਲਾਈ ਨੂੰ ਰੂਸ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕਰਨਗੇ। ਦੋਹਾਂ ਵਿਚਾਲੇ ਇਹ ਤੀਜੀ ਮੁਲਾਕਾਤ ਹੋਵੇਗੀ।

ਇਸ ਤੋਂ ਪਹਿਲਾਂ ਫ੍ਰਾਂਸਿਸ ਨੇ ਸਾਲ 2015 ਵਿਚ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਸੀ। ਉਦੋਂ ਪੋਪ ਨੇ ਯੂਕਰੇਨ ਵਿਚ ਸਾਂਤੀ ਲਈ ਸਾਰੇ ਪੱਖਾਂ ਨੂੰ ਸਾਰਥਿਕ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਸੀ। ਪਹਿਲੀ ਵਾਰ 2013 ਵਿਚ ਪੋਪ ਦੀ ਪੁਤਿਨ ਨਾਲ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਜ਼ਰੀਏ ਰੋਮਨ ਕੈਥੋਲਿਕ ਚਰਚ ਰੂਸ ਦੇ ਓਰਥੋਡਾਕਸ ਚਰਚ ਨਾਲ ਸੰਬੰਧਾਂ ਨੂੰ ਬਿਹਤਰ ਕਰਨਾ ਚਾਹੁੰਦਾ ਸੀ।