ਚੀਨ ਨੇ ਤਿੱਬਤ 'ਚ ਭਾਰਤੀ ਸਰਹੱਦ 'ਤੇ ਤੈਨਾਤ ਕੀਤੀਆਂ ਹੋਵਿਤਜ਼ਰ ਤੋਪਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨੀ ਮੀਡੀਆ ਮੁਤਾਬਕ ਆਟੋਨੋਮਸ ਏਰੀਆ ਤਿੱਬਤ ਵਿਚ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਮਜ਼ਬੂਤੀ ਦੇਣ ਲਈ ਮੋਬਾਈਲ ਹੋਵਿਤਜ਼ਰ ਤੋਪਾਂ ਦੀ ਤੈਨਾਤੀ ਕੀਤੀ ਗਈ ਹੈ।

Mobile howitzers

ਪੇਚਿੰਗ : ਭਾਰਤ ਦੇ ਨਾਲ ਲਗਦੇ ਤਿੱਬਤ ਵਿਚ ਹਲਕੇ ਯੁੱਧ ਟੈਂਕਾਂ ਤੋਂ ਬਾਅਦ ਚੀਨ ਨੇ ਹੁਣ ਇਥੇ ਹੋਵਿਤਜ਼ਰ ਤੋਪਾਂ ਵੀ ਤੈਨਾਤ ਕਰ ਦਿਤੀਆਂ ਹਨ। ਚੀਨ ਦੇ ਅਧਿਕਾਰਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਹੱਦ 'ਤੇ ਫ਼ੌਜੀ ਤਾਕਤ ਨੂੰ ਵਧਾਉਣ ਲਈ ਮੋਬਾਈਲ ਹੋਵਿਤਜ਼ਰ ਤੋਪਾਂ ਦੀ ਤੈਨਾਤੀ ਕੀਤੀ ਗਈ ਹੈ। ਚੀਨੀ ਮੀਡੀਆ ਮੁਤਾਬਕ ਆਟੋਨੋਮਸ ਏਰੀਆ ਤਿੱਬਤ ਵਿਚ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਮਜ਼ਬੂਤੀ ਦੇਣ ਲਈ ਮੋਬਾਈਲ ਹੋਵਿਤਜ਼ਰ ਤੋਪਾਂ ਦੀ ਤੈਨਾਤੀ ਕੀਤੀ ਗਈ ਹੈ।

ਖ਼ਾਸ ਤੌਰ 'ਤੇ ਸਰਹੱਦ 'ਤੇ ਸੁਰੱਖਿਆ ਨੂੰ ਪੁਖ਼ਤਾ ਕਰਨ ਲਈ ਇਹਨਾਂ ਨੂੰ ਲਗਾਇਆ ਗਿਆ ਹੈ। ਚੀਨੀ ਸੈਨਾ ਦੇ ਜਾਣਕਾਰਾਂ ਦੇ ਹਵਾਲੇ ਤੋਂ ਦਿਤੀ ਗਈ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਹਨਾਂ ਪੀਐਲਸੀ-181 ਮੋਬਾਈਲ ਹੋਵਿਤਜ਼ਰ ਤੋਪਾਂ ਨੂੰ ਵਾਹਨ 'ਤੇ ਲਿਜਾਇਆ ਜਾ ਸਕੇਗਾ। ਰੀਪੋਰਟਾਂ ਮੁਤਾਬਕ ਪੀਪਲਜ਼ ਨੇ ਜਾਣਕਾਰੀ ਦਿਤੀ ਕਿ 2017 ਵਿਚ ਡੋਕਲਾਮ ਵਿਚ ਭਾਰਤ ਅਤੇ ਚੀਨ ਵਿਚਕਾਰ ਹੋਏ ਗਤੀਰੋਧ ਦੌਰਾਨ ਵੀ ਇਹਨਾਂ ਦੀ ਵਰਤੋਂ ਤਿੱਬਤ ਵਿਚ ਕੀਤੀ ਗਈ ਸੀ।

ਮਿਲਟਰੀ ਮਾਹਰ ਸਾਂਗ ਝਾਂਗਪਿੰਗ ਨੇ ਦੱਸਿਆ ਕਿ ਹੋਵਿਤਜ਼ਰ ਤੋਪਾਂ 50 ਕਿਲੋਮੀਟਰ ਤੋਂ ਵੱਧ ਦੀ ਰੇਂਜ ਤੱਕ ਮਾਰ ਕਰ ਸਕਦੀਆਂ ਹਨ। ਸਾਂਗ ਨੇ ਕਿਹਾ ਕਿ ਇਸ ਨਾਲ ਪੀਪਲਜ਼ ਨੂੰ ਤਿੱਬਤ ਤੋਂ ਵੱਧ ਉਚਾਈ ਵਾਲੇ ਇਲਾਕਿਆ ਵਿਚ ਤਾਕਤ ਮਿਲੇਗੀ। ਚੀਨ ਨੇ ਤਿੱਬਤ ਵਿਚ ਹਲਕੇ ਯੁੱਧ ਟੈਂਕਾਂ ਦੀ ਤੈਨਾਤੀ ਤੋਂ ਬਾਅਦ ਮੋਬਾਈਲ ਹੋਵਿਤਜ਼ਰ ਨੂੰ ਲਗਾਉਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਜਦ ਭਾਰਤ ਅਤੇ ਚੀਨ ਵਿਚਕਾਰ ਡੋਕਲਾਮ ਦਾ ਗਤੀਰੋਧ ਸਿਖਰ 'ਤੇ ਸੀ ਤਾਂ ਉਸ ਦੌਰਾਨ ਤਿੱਬਤ ਵਿਚ ਹੋਏ ਯੁੱਧ ਅਭਿਆਸ ਦੌਰਾਨ ਇਸ 'ਤੇ ਪ੍ਰਯੋਗ ਕੀਤਾ ਗਿਆ ਸੀ।