ਕੈਨੇਡਾ ਸਰਕਾਰ ਦਾ ਵੱਡਾ ਤੋਹਫ਼ਾ, ਪ੍ਰਵਾਸੀਆਂ ਦੇ ਆਉਣ ਲਈ ਖੁੱਲ੍ਹੇ ਨੇ ਦਰਵਾਜ਼ੇ
ਇਸ ਸਾਲ ਦੀ ਸ਼ੁਰੂਆਤ ਕੈਨੇਡਾ ਸਰਕਾਰ ਨੇ ਬਹੁਤ ਜਿਆਦਾ ਵਧਿਆ ਕੀਤੀ...
ਓਟਾਵਾ : ਇਸ ਸਾਲ ਦੀ ਸ਼ੁਰੂਆਤ ਕੈਨੇਡਾ ਸਰਕਾਰ ਨੇ ਬਹੁਤ ਜਿਆਦਾ ਵਧਿਆ ਕੀਤੀ ਹੈ। ਇਸ ਸਾਲ ਦੇ ਪਹਿਲੇ ਮਹੀਨੇ ਦੌਰਾਨ ਹੀ 40 ਹਜਾਰ ਪ੍ਰਵਾਸੀਆਂ ਲਈ ਦਰਵਾਜੇ ਖੋਲ੍ਹ ਦਿਤੇ ਗਏ ਹਨ। ਇਸ ਸਾਲ 2019 ਵਿਚ ਕੁਲ 3 ਲੱਖ 31 ਹਜਾਰ ਪ੍ਰਵਾਸੀਆਂ ਨੂੰ ਸੱਦਿਆ ਜਾਣਾ ਹੈ। ਕੈਨੇਡਾ ਸਰਕਾਰ ਦਾ ਇਹ ਟਿੱਚਾ 2020 ਲਈ 3 ਲੱਖ 41 ਹਜਾਰ ਅਤੇ 2021 ਲਈ 3 ਲੱਖ 50 ਹਜਾਰ ਪ੍ਰਵਾਸੀਆਂ ਨੂੰ ਸੱਦਣ ਹੈ। ਸਰਕਾਰ ਇਸ ਤਰ੍ਹਾਂ ਨਾਲ 2021 ਤੱਕ 10 ਲੱਖ ਪ੍ਰਵਾਸੀਆਂ ਨੂੰ ਸਰਕਾਰ ਕੈਨੇਡਾ ਵਿਚ ਸੱਦਣ ਦੀ ਚਾਹਵਾਨ ਹੈ।
ਜਿਹੜੇ ਇਸ ਤਰੀਕੇ ਨਾਲ ਕੈਨੇਡਾ ਆਉਣ ਵਾਲੇ ਹਨ, ਉਨ੍ਹਾਂ ਵਿਚ ਜਿਆਦਾਤਰ ਇਕੋਨਾਮਿਕ ਇੰਮੀਗ੍ਰੇਸ਼ਨ ਅਤੇ ਫੈਮਲੀ ਸਪਾਂਸਰਸ਼ਿਪ ਪ੍ਰੋਗਰਾਮਾਂ ਰਾਹੀ ਕੈਨੇਡਾ ਦੀ ਧਰਤੀ ਉਤੇ ਕਦਮ ਰੱਖਣਗੇ। ਜਨਵਰੀ ਦੌਰਾਨ ਐਕਸਪ੍ਰੈਸ ਐਂਟਰੀ ਰਾਹੀ 11,150 ਸੰਭਾਵਤ ਪ੍ਰਵਾਸੀਆਂ ਨੂੰ ਸਰਕਾਰ ਵਲੋਂ ਕੈਨੇਡਾ ਦੀ ਪੀ.ਆਰ ਲਈ ਸੱਦਾ ਦਿਤਾ ਗਿਆ ਸੀ। ਜਦੋਂ ਕਿ 20 ਹਜਾਰ ਅਰਜੀਆਂ ਮਾਪਿਆਂ ਅਤੇ ਦਾਦਾ-ਦਾਦੀ ਦੀ ਸ਼੍ਰੇਣੀ ਅਧਿਨ ਪ੍ਰਵਾਨ ਕੀਤੀਆਂ ਜਾਣਗੀਆਂ। 2018 ਵਿਚ 90 ਹਜਾਰ ਪ੍ਰਵਾਸੀਆਂ ਨੂੰ ਕੈਨੇਡਾ ਸੱਦਿਆ ਗਿਆ ਸੀ ਜੋ ਕਿ ਪਿਛਲੇ 5 ਸਾਲ ਦਾ ਸਭ ਤੋਂ ਵੱਡਾ ਅੰਕੜਾ ਮੰਨਿਆ ਜਾਂਦਾ ਹੈ।
ਜੇ ਇਹ ਰਫਤਾਰ ਇਸ ਤਰ੍ਹਾਂ ਹੀ ਚਲਦੀ ਰਹੀਂ ਤਾਂ ਆਉਣ ਵਾਲੇ ਸਮੇਂ ਵਿਚ ਰਿਕਾਰਡ ਬਣ ਜਾਵੇਗਾ। ਕੈਨੇਡਾ ਵਿਚ ਪ੍ਰਵਾਸੀਆਂ ਲਈ ਸਭ ਤੋਂ ਚੰਗੀ ਐਕਸਪ੍ਰੈਸ ਐਂਟਰੀ ਪ੍ਰਣਾਲੀ ਹੈ। ਜਿਸ ਰਾਹੀਂ ਹੁਨਰਮੰਦ ਕਾਮਿਆਂ ਨੂੰ ਵੱਖ-ਵੱਖ ਪਹਿਲੂਆਂ ਦੇ ਅਧਾਰ ਉਤੇ ਪੀ.ਆਰ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰਾਂ ਵਲੋਂ ਅਪਣੇ ਪੱਧਹਰ ਉਤੇ ਚਲਾਏ ਜਾ ਰਹੇ ਪ੍ਰੋਵਿਨਸ਼ੀਅਲ ਨੋਮਿਨੀ ਪ੍ਰੋਗਰਾਮ ਵੀ ਨਵੇਂ ਪ੍ਰਵਾਸੀਆਂ ਲਈ ਕੈਨੇਡਾ ਦਾ ਦਰਵਾਜਾ ਖੋਲਦੇ ਹਨ।