ਤੇਲ ਦੇ ਮੁੱਦੇ ਤੇ ਤਕਰਾਰ, ਅਚਾਨਕ ਅਮਰੀਕਾ ਨੇ ਸਾਊਦੀ ਅਰਬ ਦੀ ਸੁਰੱਖਿਆ ਘਟਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਊਦੀ ਅਰਬ ਅਤੇ ਅਮਰੀਕਾ ਦੇ ਚ ਤਣਾਅ ਵੱਧਣ ਦੇ ਕਾਰਨ ਅਮਰੀਕਾ ਨੇ ਹੁਣ ਫੈਸਲਾ ਲਿਆ ਹੈ ਕਿ ਉਹ ਸਾਊਦੀ ਅਰਬ ਤੋ ਆਪਣੇ ਐਟੀ-ਮਿਸਾਇਲ ਸਿਸਟਮ ਅਤੇ ਕੁਝ ਲੜਾਕੂ ਜਹਾਜ ਹਟਾ ਲਵੇਗਾ

Photo

ਸਾਊਦੀ ਅਰਬ ਅਤੇ ਅਮਰੀਕਾ ਦੇ ਵਿਚ ਤਣਾਅ ਵੱਧਣ ਦੇ ਕਾਰਨ ਅਮਰੀਕਾ ਨੇ ਹੁਣ ਫੈਸਲਾ ਲਿਆ ਹੈ ਕਿ ਉਹ ਸਾਊਦੀ ਅਰਬ ਤੋਂ ਆਪਣੇ ਐਂਟੀ-ਮਿਸਾਇਲ ਸਿਸਟਮ ਅਤੇ ਕੁਝ ਲੜਾਕੂ ਜਹਾਜ ਹਟਾ ਲਵੇਗਾ। ਜ਼ਿਕਰਯੋਗ ਹੈ ਕਿ ਇਰਾਨ ਤੋਂ ਸੁਰੱਖਿਆ ਕਰਨ ਦੇ ਲਈ ਅਮਰੀਕਾ ਨੇ ਸਾਊਦੀ ਅਰਬ ਵਿਚ ਦੋ ਪੈਟਰਿਊਟ ਐਂਟੀ-ਮਿਸਾਇਲ ਤੈਨਾਇਤ ਕੀਤੇ ਸੀ। ਹਾਲਾਂਕਿ ਇਸ ਫੈਸਲੇ ਤੋਂ ਬਾਅਦ ਸਾਊਦੀ ਅਰਬ ਦੇ ਕਿੰਗ ਸਲਮਾਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਦੇ ਵਿਚ ਸ਼ੁੱਕਰਵਾਰ ਨੂੰ ਗੱਲਬਾਤ ਵੀ ਹੋਈ ਹੈ।

ਉਧਰ ਵਾਈਟ ਹਾਊਸ ਦੇ ਇਕ ਅਧਿਕਾਰੀ ਮੁਤਾਬਿਕ ਇਨ੍ਹਾਂ ਦੋਵਾਂ ਨੇਤਾਵਾਂ ਦੇ ਵੱਲੋਂ ਵਿਸ਼ਵ ਊਰਜਾ ਬਜ਼ਾਰ ਵਿਚ ਸਥਿਰਤਾ ਦੀ ਮਹੱਤਤਾ ਦੇ ਮੁੱਦੇ ਤੇ ਸਹਿਮਤੀ ਜਤਾਈ ਗਈ ਹੈ, ਪਰ ਇਸ ਬਿਆਨ ਵਿਚ ਐਂਟੀ-ਮਿਸਾਈਲ ਨੂੰ ਲੈ ਕੇ ਕੁਝ ਵੀ ਨਹੀਂ ਕਿਹਾ ਗਿਆ। ਵਾਸ਼ਿੰਗਟਨ ਦੀ ਕਰੋਨਾ ਰਿਪੋਰਟ ਦੇ ਮੁਤਾਬਿਕ ਕਰੋਨਾ ਵਾਇਰਸ ਦੇ ਕਾਰਨ ਤੇਲ ਦੀ ਖ਼ਪਤ ਘੱਟ ਹੋਣ ਦੇ ਕਾਰਨ ਸਾਊਦੀ ਅਰਬ ਨੇ ਤੇਲ ਉਤਪਾਦਨ ਵਧਾ ਦਿੱਤਾ ਸੀ। ਇਸ ਕਾਰਨ ਤੇਲ ਪੈਦਾ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਤੇ ਦਵਾਅ ਵਧਾਇਆ ਗਿਆ।

ਇਸ ਦੇ ਲਈ ਪਿਛਲੇ ਮਹੀਨੇ ਟਰੰਪ ਨੇ ਸਾਊਦੀ ਅਰਬ ਨੂੰ ਤੇਲ ਦਾ ਉਤਪਾਦਨ ਘੱਟ ਕਰਨ ਲਈ ਸਮਝਾਉਂਣ ਦੀ ਕੋਸ਼ਿਸ ਵੀ ਕੀਤੀ ਸੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਊਦੀ ਅਰਬ ਚੋਂ ਐਂਟੀ ਮਿਸਾਇਲ ਸਿਸਟਮ ਹਟਾਇਆ ਗਿਆ ਹੈ, ਪਰ ਉਨ੍ਹਾਂ ਕਿਹਾ ਕਿ ਇਸ ਤੋਂ ਇਹ ਸੰਕੇਤ ਨਹੀਂ ਕੱਡਣਾ ਚਾਹੀਦਾ, ਕਿ ਅਮਰੀਕਾ ਸਾਊਦੀ ਅਰਬ ਦੀ ਸਹਾਇਤਾ ਘਟਾ ਰਿਹਾ ਹੈ। ਪੋਂਪਿਓ ਨੇ ਕਿਹਾ ਕਿ ਤੇਲ ਨੂੰ ਲੈ ਕੇ ਇਹ ਦਬਾਅ ਪਾਉਂਣ ਲਈ ਫੈਸਲਾ ਨਹੀਂ ਲਿਆ ਗਿਆ ਹੈ।

ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਇਸ ਦਾ ਮਤਲਬ ਇਹ ਵੀ ਨਹੀਂ ਕਿ ਇਰਾਨ ਹੁਣ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਐਂਟੀ-ਮਿਸਾਈਲ ਸਿਸਟਮ ਨੂੰ ਹੁਣ ਕੁਝ ਹੀ ਸਿਸਟਮ ਲਈ ਲਿਆਇਆ ਗਿਆ ਹੈ। ਇਸ ਦੇ ਨਾਲ ਹੀ ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਹੈ ਕਿ ਐਂਟੀ-ਮਿਜ਼ਾਈਲ ਪ੍ਰਣਾਲੀਆਂ ਵਿਚ ਤਾਇਨਾਤ 300 ਜਵਾਨਾਂ ਨੂੰ ਵੀ ਵਾਪਸ ਬੁਲਾਇਆ ਜਾ ਰਿਹਾ ਹੈ। ਹਾਲਾਂਕਿ, ਕੁਝ ਮਹੀਨੇ ਪਹਿਲਾਂ ਹੀ, ਯੂਐਸ ਨੇ ਸਾਊਦੀ ਅਰਬ ਵਿੱਚ ਆਪਣੀ ਸੈਨਿਕ ਮੌਜੂਦਗੀ ਵਧਾਉਣ ਦਾ ਫੈਸਲਾ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।