ਇਸ ਦੇਸ਼ ਨੇ ਦਿੱਤੀ ਸੀ ਲੌਕਡਾਊਨ ਚ ਛੋਟ, ਕੇਸਾਂ ਚ ਵਾਧਾ ਹੋਣ ਕਾਰਨ ਹੁਣ ਦੁਬਾਰਾ ਲਾਗੂ ਕੀਤਾ ਲੌਕਡਾਊਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਵੱਖ-ਵੱਖ ਦੇਸ਼ਾਂ ਦੇ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ

Lockdown

ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਵੱਖ-ਵੱਖ ਦੇਸ਼ਾਂ ਦੇ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ, ਪਰ ਹੁਣ ਪਹਿਲਾਂ ਨਾਲੋਂ ਸਥਿਤੀਆਂ ਵਿਚ ਸੁਧਾਰ ਆਉਂਦੇ ਦੇਖ ਕਈ ਦੇਸ਼ ਲੌਕਡਾਊਨ ਵਿਚ ਥੋੜੀ ਰਾਹਤ ਦੇ ਰਹੇ ਹਨ ਜਾਂ ਪੂਰੀ ਤਰ੍ਹਾਂ ਹਟਾ ਰਹੇ ਹਨ। ਇਸ ਤਰ੍ਹਾਂ ਜਰਮਨੀ ਵਿਚ ਵੀ ਲੌਕਡਾਊਨ ਵਿਚ ਢਿੱਲ ਦਿੱਤੀ ਗਈ ਸੀ ਪਰ ਹੁਣ ਇੱਥੇ ਦੁਬਾਰਾ ਕਰੋਨਾ ਦੇ ਕੇਸਾਂ ਵਿਚ ਵਾਧਾ ਹੋਣ ਤੋਂ ਬਾਅਦ ਦੁਬਾਰਾ ਲੌਕਡਾਊਨ ਲਾਗੂ ਕਰਨਾ ਪਿਆ ਹੈ। ਇਸ ਲਈ ਜਰਮਨੀ ਦੇ ਰਾਜਾਂ ਵੱਲੋਂ ਇਹ ਤੈਅ ਕੀਤਾ ਗਿਆ

ਕਿ ਜੇਕਰ ਪ੍ਰਤੀ ਇੱਕ ਲੱਖ ਵਿਅਕਤੀ ਦੇ ਪਿਛੇ 50 ਕੇਸਾਂ ਦਾ ਵਾਧਾ ਹੁੰਦਾ ਹੈ ਤਾਂ ਦੁਬਾਰਾ ਲੌਕਡਾਊਨ ਲਾਗੂ ਕੀਤਾ ਜਾਵੇਗਾ। ਦੱਸ ਦੱਈਏ ਕਿ ਜਰਮਨੀ ਵਿਚ ਲੌਕਡਾਊਨ ਵਿਚ ਛੂਟ ਮਿਲਣ ਤੋਂ ਬਾਅਦ 7 ਦਿਨ ਦੇ ਅੰਦਰ ਹੀ ਤੈਅ ਸੀਮਾਂ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਇੱਥੇ ਪੌਜਟਿਵ ਕੇਸਾਂ ਦੀ ਗਿਣਤੀ ਵਧਣ ਕਾਰਨ ਸਬੰਧਿਤ ਸ਼ਹਿਰਾਂ ਵਿਚ ਰੈਸਟੋਰੈਂਟਾਂ, ਸੈਰ-ਸਪਾਟਾ, ਅਤੇ ਫਿਟਨੈਂਸ ਕਲੱਬਾਂ ਨੂੰ ਖੋਲ੍ਹਣ ਦੇ ਫੈਸਲੇ ਨੂੰ ਮੁਲਤਵੀ ਕਰਨਾ ਪਿਆ।

ਜ਼ਿਕਰਯੋਗ ਹੈ ਕਿ ਜਰਮਨੀ ਵਿਚ 16 ਰਾਜ ਅਜਿਹੇ ਹਨ ਜਿੱਥੇ ਰਾਜਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਲੌਕਡਾਊਨ ਵਿਚ ਕੁਝ ਛੂਟ ਦੇ ਸਕਦੇ ਹਨ। ਜਰਮਨੀ ਵਿਚ ਸਾਰੇ ਰਾਜਾਂ ਦੇ ਵੱਲੋਂ ਇਸ ਤੇ ਸਹਿਮਤੀ ਜਤਾਈ ਗਈ ਸੀ ਕਿ 7 ਦਿਨ ਦੇ ਸਮੇਂ ਦੇ ਵਿਚ-ਵਿਚ ਜੇਕਰ ਇੱਕ ਲੱਖ ਕੇਸਾਂ ਦੇ ਪਿੱਛੇ 50 ਕਰੋਨਾ ਕੇਸ ਆਉਂਦੇ ਹਨ ਤਾਂ ਲੌਕਡਾਊਨ ਨੂੰ ਫਿਰ ਤੋਂ ਲਾਗੂ ਕੀਤਾ ਜਾਵੇ।

ਜਰਮਨੀ ਦੇ ਸਭ ਤੋਂ ਵੱਧ ਅਬਾਦੀ ਵਾਲੇ ਰਾਜ, ਉੱਤਰੀ ਰਿੰਨੇ ਵੈਸਟਫਾਲੀਆ ਦੇ ਇੱਕ ਮੀਟ ਸਪਲਾਈ ਕੇਂਦਰ ਵਿੱਚ ਅਚਾਨਕ 150 ਸਟਾਫ ਸੰਕਰਮਿਤ ਪਾਇਆ ਗਿਆ। ਸਰਕਾਰ ਨੇ ਹੁਣ ਕਿਹਾ ਹੈ ਕਿ ਅਮਲੇ ਦਾ ਕੋਰੋਨਾ ਟੈਸਟ ਰਾਜ ਦੇ ਸਾਰੇ ਮੀਟ ਪ੍ਰੋਸੈਸਿੰਗ ਪਲਾਂਟਾਂ ਵਿੱਚ ਕੀਤਾ ਜਾਵੇਗਾ। ਦੱਸ ਦੱਈਏ ਕਿ ਜਰਮਨੀ ਵਿਚ ਹੁਣ ਤੱਕ 70 ਤੋਂ ਜ਼ਿਆਦਾ ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 7500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।