ਟਰੰਪ ਨੇ 200 ਅਰਬ ਡਾਲਰ ਦੇ ਚੀਨ ਦੇ ਉਤਪਾਦਾਂ 'ਤੇ ਟੈਕਸ ਵਧਾਇਆ, ਵਪਾਰਕ ਮੱਤਭੇਦ ਵੱਧੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਨੇ ਚੀਨ ਤੋਂ ਨਿਰਯਾਤ ਹੋਣ ਵਾਲੇ 200 ਅਰਬ ਡਾਲਰ ਦੇ ਉਤਪਾਦਾਂ 'ਤੇ ਆਯਾਤ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕੀਤੀ

US raise tariffs on $200 billion worth of Chinese imports

ਵਾਸ਼ਿੰਗਟਨ/ਪੇਇਚਿੰਗ : ਦੁਨੀਆਂ ਦੇ ਦੋ ਸ਼ਿਖਰਲੇ ਅਰਥਚਾਰੇ ਅਮਰੀਕਾ ਅਤੇ ਚੀਨ ਵਿਚਾਲੇ ਜਾਰੀ ਵਪਾਰਕ ਯੁੱਧ ਹੋਰ ਵੱਧ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਆਉਣ ਵਾਲੇ ਅਲੱਗ ਅਲੱਗ ਪ੍ਰਕਾਰ ਦੇ 200 ਅਰਬ ਡਾਲਰ ਦੇ ਚੀਨੀ ਉਤਪਾਦਾਂ ਨੂੰ 'ਤੇ ਆਯਾਤ ਡਿਊਟੀ ਨੂੰ 10 ਫ਼ੀ ਸਦੀ ਤੋਂ ਵਧਾ ਕੇ 25 ਫ਼ੀ ਸਦੀ ਕਰ ਦਿਤਾ ਹੈ। ਚੀਨ ਨੇ ਵੀ ਜਵਾਬੀ ਕਾਰਵਾਈ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਟ੍ਰੇਡ ਵਾਰ ਦੇ ਚਿੰਤਾਜਨਕ ਪੜਾਅ ਵੱਲ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ।

ਅਮਰੀਕਾ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਚੀਨ ਦੇ ਉਪ ਪ੍ਰਧਾਨ ਮੰਤਰੀ ਅਤੇ ਸਿਖਰ ਵਪਾਰ ਅਧਿਕਾਰੀ ਲਿਯੂ ਹੇ ਦੋ ਦਿਨਾਂ ਗੱਲਬਾਤ ਲਈ ਵਾਸ਼ਿੰਗਟਨ ਪਹੁੰਚੇ ਹਨ। ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਵਧਾਉਣ ਦਾ ਐਲਾਨ ਕੀਤਾ ਸੀ।ਚੀਨ ਦੇ ਵਣਜ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ ਕਿਹਾ, 'ਅਮਰੀਕਾ ਨੇ ਚੀਨ ਤੋਂ ਅਮਰੀਕਾ ਨਿਰਯਾਤ ਹੋਣ ਵਾਲੇ 200 ਅਰਬ ਡਾਲਰ ਦੇ ਉਤਪਾਦਾਂ 'ਤੇ ਆਯਾਤ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤੀ ਹੈ।

ਮੰਤਾਰਾਲੇ ਨੇ ਕਿਹਾ, 'ਇਹ ਉਮੀਦ ਕੀਤੀ ਜਾਂਦੀ ਹੈ ਕਿ ਅਮਰੀਕਾ ਅਤੇ ਚੀਨੀ ਪੱਖ ਮੌਜੂਦਾ ਸਮੱਸਿਆਵਾਂ ਦੇ ਸਹਿਯੋਗ ਅਤੇ ਵਿਚਾਰ-ਚਰਚਾ ਦੁਆਰਾ ਸੁਲਝਾਉਣ ਲਈ  ਨਾਲ ਮਿਲ ਕੇ ਕੰਮ ਕਰਾਂਗੇ।' ਚੀਨ ਨੇ ਕਿਹਾ ਕਿ ਉਸਨੂੰ ਅਮਰੀਕਾ ਦੇ ਇਸ ਕਦਮ ਦਾ ਡੂੰਘਾ ਅਫਸੋਸ ਹੈ ਅਤੇ ਹੁਣ ਇਸ ਲਈ ਜ਼ਰੂਰੀ ਜਵਾਬੀ ਕਦਮ ਚੁੱਕਣੇ ਹੋਣਗੇ। 

ਚੀਨ ਦੇ ਵਪਾਰ ਵਾਰਤਾਕਾਰ ਉੱਪ ਪ੍ਰਧਾਨ ਮੰਤਰੀ ਲਿਯੂ ਹੀ ਦੀ ਅਗਵਾਈ ਵਿਚ ਇਕ ਚੀਨੀ ਵਫ਼ਦ ਇਥੇ ਵਪਾਰ ਵਾਰਤਾ ਦੇ ਇਕ ਹੋਰ ਗੇੜ ਦੀ ਗਲਬਾਤ ਲਈ ਪਹੁੰਚਿਆ ਹੈ। ਲਿਯੂ ਨੇ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਟੈਕਸ ਵਧਾਉਣਾ ਕਿਸੀ ਸਮੱਸਿਆ ਦਾ ਹਲ ਨਹੀਂ ਹੈ ਅਤੇ ਉਹ ਸਿਰਫ਼ ਚੀਨ, ਅਮਰੀਕਾ ਲਈ ਨਹੀਂ ਬਲਕਿ ਪੂਰੀ ਦੁਨੀਆਂ ਲਈ ਨੁਕਸਾਨਦਾਇਕ ਹੈ। ਟੈਕਸ ਦੇ ਪ੍ਰਭਾਵ ਵਿਚ ਆਉਣ ਦੇ ਕੁਝ ਘੰਟੇ ਬਾਅਦ ਦੋਹਾਂ ਪੱਖਾਂ ਵਿਚ ਫਿਰ ਤੋਂ ਵਪਾਰ ਵਾਰਤਾ ਸ਼ੁਰੂ ਕਰਨਗੇ।