ਪਾਕਿ ਜੰਮੂ-ਕਸ਼ਮੀਰ ਨੂੰ ਰਾਜਨੀਤਿਕ ਸਮੱਰਥਨ ਦਿੰਦਾ ਰਹੇਗਾ : ਇਮਰਾਨ ਖ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਮਰਾਨ ਖ਼ਾਨ ਦੇ ਬੋਲ...

Pak will continue to provide political support to J&K

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਮਰਾਨ ਖ਼ਾਨ ਦੇ ਬੋਲ ਬਦਲ ਗਏ ਹਨ। ਸੋਮਵਾਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਉਤੇ ਸੁਨੇਹਾ ਦੇਣ ਬਹਾਨੇ ਜੰਮੂ-ਕਸ਼ਮੀਰ ਉਤੇ ਇਮਰਾਨ ਦੇ ਵਿਗੜੇ ਬੋਲ ਸਾਹਮਣੇ ਆਏ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਨੂੰ ਪੂਰਾ ਡਿਪਲੋਮੈਟ, ਰਾਜਨੀਤਿਕ ਅਤੇ ਨੈਤਿਕ ਸਮੱਰਥਨ ਦਿੰਦਾ ਰਹੇਗਾ।

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ, ਚੌਥੀ ਵਾਰ ਪਾਕਿਸਤਾਨ ਨੂੰ ਪਰਿਸ਼ਦ ਦੀ ਮੈਂਬਰੀ ਮਿਲਣਾ ਪਾਕਿਸਤਾਨ ਵਿਚ ਅੰਤਰਰਾਸ਼ਟਰੀ ਸਮਾਜ ਦੇ ਭਰੋਸੇ ਦਾ ਪ੍ਰਤੀਕ ਹੈ।