ਫੇਸਬੁੱਕ ‘ਤੇ ਅਪਣਾ ਵਾਂਟੇਡ ਇਸ਼ਤਿਹਾਰ ਦੇਖ ਡਰਿਆ ਅਪਰਾਧੀ, ਸਮਰਪਣ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਜ-ਕੱਲ੍ਹ ਸੋਸ਼ਲ ਮੀਡੀਆ ਕਿਸੇ ਲਈ ਫ਼ਾਇਦਾ ਹੈ ਤਾਂ ਕਿਸੇ ਲਈ ਨੁਕਸਾਨ ਦਾ ਸਬੱਬ ਬਣਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ...

Wanted

ਵਾਸ਼ਿੰਗਟਨ (ਭਾਸ਼ਾ) : ਅੱਜ-ਕੱਲ੍ਹ ਸੋਸ਼ਲ ਮੀਡੀਆ ਕਿਸੇ ਲਈ ਫ਼ਾਇਦਾ ਹੈ ਤਾਂ ਕਿਸੇ ਲਈ ਨੁਕਸਾਨ ਦਾ ਸਬੱਬ ਬਣਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਵਾਸ਼ਿੰਗਟਨ ਦਾ, ਜਿਥੇ ਫੇਸਬੁੱਕ ਨੂੰ ਪੁਲਿਸ ਨੇ ਮਨੋਰੰਜਨ ਦਾ ਜ਼ਰੀਆ ਨਾ ਬਣਾ ਕੇ ਕੰਮ ਦਾ ਅੱਡਾ ਬਣਾ ਲਿਆ ਹੈ। ਦਰਅਸਲ, ਇੱਥੋਂ ਦੀ ਪੁਲਿਸ ਨੇ ਫੇਸਬੁੱਕ ਉਤੇ ਇਕ ਇਸ਼ਤਿਹਾਰ ਜਾਰੀ ਕੀਤਾ ਸੀ। ਇਹ ਇਸ਼ਤਿਹਾਰ ਐਂਥਨੀ ਏਕਰਸ ਨਾਮ ਦੇ ਇਕ ਦੋਸ਼ੀ ਨੂੰ ਫੜਨ ਲਈ ਜਾਰੀ ਕੀਤਾ ਗਿਆ ਸੀ।

ਐਂਥਨੀ ਨੇ ਜਿਵੇਂ ਹੀ ਫੇਸਬੁੱਕ ਉਤੇ ਇਹ ਇਸ਼ਤਿਹਾਰ ਵੇਖਿਆ ਉਸ ਨੇ ਤੁਰੰਤ ਇਸ ਦਾ ਜਵਾਬ ਦਿਤਾ ਅਤੇ 48 ਘੰਟੇ ਦੇ ਅੰਦਰ ਪੁਲਿਸ ਸਟੇਸ਼ਨ ਵਿਚ ਸਰੇਂਡਰ ਕਰਨ ਦੀ ਗੱਲ ਕਹੀ। ਦੱਸ ਦਈਏ ਰਿਚਲੈਂਡ ਪੁਲਿਸ ਹਰ ਬੁੱਧਵਾਰ ਅਜਿਹਾ ਹੀ ਪੋਸਟ ਜਾਰੀ ਕਰਦੀ ਹੈ। ਰਿਚਲੈਂਡ ਦੀ ਪੁਲਿਸ ਨੇ ਇਸ ਨੂੰ ਵਾਂਟੇਡ ਬੁੱਧਵਾਰ ਦਾ ਨਾਮ ਦਿਤਾ ਹੈ। ਅਜਿਹੇ ਵਿਚ ਪੁਲਿਸ ਨੇ ਐਂਥਨੀ ਏਕਰਸ ਦੇ ਨਾਮ ‘ਤੇ ਇਹ ਪੋਸਟ ਜਾਰੀ ਕੀਤਾ ਜਿਸ ਉਤੇ ਪ੍ਰਤੀਕ੍ਰਿਆ ਦਿੰਦੇ ਹੋਏ ਐਂਥਨੀ ਨੇ 48 ਘੰਟਿਆਂ ਦੇ ਅੰਦਰ ਅਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਗੱਲ ਕਹੀ।

ਰਿਚਲੈਂਡ ਪੁਲਿਸ ਦੇ ਪੋਸਟ ਉਤੇ ਪ੍ਰਤੀਕ੍ਰਿਆ ਦਿੰਦੇ ਹੋਏ ਐਂਥਨੀ ਨੇ ਕਿਹਾ ਕਿ ਤੁਹਾਡੇ ਆਫ਼ਰ ਲਈ ਧੰਨਵਾਦ, ਮੈਂ ਇਕ ਮਹੀਨੇ ਤੱਕ ਤੁਹਾਡੇ ਇਲਾਕੇ ਵਿਚ ਹਾਂ ਅਤੇ ਆਉਣ ਵਾਲੇ 48 ਘੰਟਿਆਂ ਦੇ ਅੰਦਰ ਮੈਂ ਪੁਲਿਸ ਚੌਕੀ ਪਹੁੰਚ ਜਾਵਾਂਗਾ। ਐਂਥਨੀ ਦੀ ਪ੍ਰਤੀਕ੍ਰਿਆ ਵੇਖ ਇਕ ਫੇਸਬੁੱਕ ਯੂਜ਼ਰ ਨੇ ਪੁਲਿਸ ਤੋਂ ਪੁੱਛਿਆ ਕਿ ਕੀ ਉਸ ਨੇ ਸਰੇਂਡਰ ਕਰ ਦਿਤਾ। ਇਸ ਉਤੇ ਪੁਲਿਸ ਨੇ ਕਿਹਾ ਕਿ ਉਹ ਅਜੇ ਤੱਕ ਨਹੀਂ ਆਇਆ ਹੈ। ਉਥੇ ਹੀ ਅਪਣੇ ਨਾ ਪਹੁੰਚਣ ‘ਤੇ ਏਕਰਸ ਨੇ ਕਿਹਾ ਕਿ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗਣਾ ਚਾਹੁੰਦਾ ਹਾਂ ਕਿ ਮੈਂ ਨਹੀਂ ਪਹੁੰਚਿਆ।

ਮੈਂ ਹਮੇਸ਼ਾ ਅਪਣਾ ਕਮਿਟਮੈਂਟ ਨਿਭਾਉਂਦਾ ਹਾਂ ਪਰ ਇਸ ਵਾਰ ਨਹੀਂ ਨਿਭਾ ਸਕਿਆ। ਮੈਂ ਇਸ ਦੇ ਲਈ ਮਾਫ਼ੀ ਮੰਗਦਾ ਹਾਂ। ਉਸ ਨੇ ਕਿਹਾ, ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਮੇਰੇ ਉਤੇ ਭਰੋਸਾ ਕਰਨ ਦਾ ਕੋਈ ਕਾਰਨ ਨਹੀਂ ਹੈ ਪਰ ਮੈਂ ਕੱਲ੍ਹ ਲੰਚ ਟਾਈਮ ਤੋਂ ਪਹਿਲਾਂ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਉਥੇ ਹੀ ਦੁਬਾਰਾ ਪਹੁੰਚਣ ਦੀ ਗੱਲ ਵੀ ਬੋਲ ਕੇ ਜਦੋਂ ਏਕਰਸ ਨਹੀਂ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਅਪਣੀ ਗੱਡੀ ‘ਤੇ ਲਿਆਉਣ ਦਾ ਆਫ਼ਰ ਦਿਤਾ।

ਇਸ ਉਤੇ ਏਕਰਸ ਨੇ ਕਿਹਾ ਕਿ ਵੀਕੈਂਡ ਹੋਣ ਦੇ ਕਾਰਨ ਉਹ ਉਥੋਂ ਚਲਾ ਗਿਆ ਪਰ ਉਹ ਛੇਤੀ ਹੀ ਸਰੇਂਡਰ ਕਰੇਗਾ ਅਤੇ ਤੀਜੀ ਵਾਰ ਕੀਤੇ ਵਾਦੇ ਨੂੰ ਏਕਰਸ ਨੇ ਨਿਭਾਂਦੇ ਹੋਏ ਪੁਲਿਸ ਸਟੇਸ਼ਨ ਵਿਚ ਸਰੇਂਡਰ ਕਰ ਦਿਤਾ। ਉਹ ਜਦੋਂ ਪੁਲਿਸ ਸਟੇਸ਼ਨ ਪਹੁੰਚਿਆ ਤਾਂ ਉਸ ਨੇ ਪੁਲਿਸ ਦੇ ਨਾਲ ਸੈਲਫ਼ੀ ਲਈ ਅਤੇ ਫੋਟੋ ਨੂੰ ਸੋਸ਼ਲ ਮੀਡੀਆ ਉਤੇ ਪੋਸਟ ਕਰਦੇ ਹੋਏ ਲਿਖਿਆ ਕਿ ਉਹ ਅਪਣੀ ਸਵੀਟਹਾਰਟ ਦੇ ਨਾਲ ਡੇਟ ਉਤੇ ਆਇਆ ਹੈ।