'ਮਾਸਕ' ਦੀ ਵਿਆਪਕ ਵਰਤੋਂ ਨਾਲ ਕੋਵਿਡ-19 ਨੂੰ ਮੁੜ ਜ਼ੋਰ ਫੜਨ ਤੋਂ ਰੋਕਿਆ ਜਾ ਸਕਦੈ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟੀਕਾ ਆਉਣ ਤੋਂ ਪਹਿਲਾਂ ਵੀ ਆਰਥਕ ਗਤੀਵਿਧੀਆਂ ਮੁੜ ਸ਼ੁਰੂ ਹੋ ਸਕਦੀਆਂ ਹਨ

Covid 19

ਲੰਡਨ: ਤਾਲਾਬੰਦੀ ਲਾਗੂ ਕਰਨ ਦੇ ਨਾਲ-ਨਾਲ ਮਾਸਕ ਦੀ ਵੱਡੇ ਪੱਧਰ 'ਤੇ ਵਰਤੋਂ ਨਾਲ ਜਾਨਲੇਵਾ ਕੋਰੋਨਾ ਵਾਇਰਸ ਨੂੰ ਮੁੜ ਜ਼ੋਰ ਫੜਨ ਤੋਂ ਰੋਕਿਆ ਜਾ ਸਕਦਾ ਹੈ। ਪੱਤਰਿਕਾ 'ਪ੍ਰੋਸੀਡਿੰਗਸ ਆਫ਼ ਦੀ ਰੋਇਲ ਸੋਸਾਇਟੀ ਏ' ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ।

ਅਧਿਐਨ ਵਿਚ ਕਿਹਾ ਗਿਆ ਹੈ ਕਿ ਸਿਰਫ਼ ਤਾਲਾਬੰਦੀ ਲਾਗੂ ਕਰਨ ਨਾਲ ਕੋਰੋਨਾ ਵਾਇਰਸ ਨੂੰ ਮੁੜ ਜ਼ੋਰ ਫੜਨ ਤੋਂ ਰੋਕਿਆ ਨਹੀਂ ਜਾ ਸਕਦਾ। ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵੱਡੀ ਗਿਣਤੀ ਵਿਚ ਲੋਕ ਮਾਸਕ ਦੀ ਵਰਤੋਂ ਕਰਦੇ ਹਨ ਤਾਂ ਲਾਗ ਦੀ ਦਰ ਨੂੰ ਨਾਟਕੀ ਢੰਗ ਨਾਲ ਘੱਟ ਕੀਤਾ ਜਾ ਸਕਦਾ ਹੈ।

ਅਧਿਐਨ ਵਿਚ ਕਿਹਾ ਗਿਆ ਹੈ ਕਿ ਘਰ ਵਿਚ ਬਣੇ ਘੱਟ ਪ੍ਰਭਾਵ ਵਾਲੇ ਮਾਸਕ ਵੀ ਲਾਭਕਾਰੀ ਸਾਬਤ ਹੋ ਸਕਦੇ ਹਨ। ਬ੍ਰਿਟੇਨ ਸਥਿਤ ਕੈਮਬ੍ਰਿਜ ਯੂਨੀਵਰਸਿਟੀ ਦੇ ਖੋਜ ਕਰਤਾ ਰਿਚਰਡ ਸਟੁਟਫ੍ਰਾਮ ਨੇ ਕਿਹਾ,''ਸਾਡਾ ਵਿਸ਼ਲੇਸ਼ਣ ਇਸ ਗੱਲ ਦਾ ਸਮਰਥਨ ਕਰਦਾ ਹੈ ਕਿ ਲੋਕ ਤੁਰੰਤ ਅਤੇ ਗਲੋਬਲ ਪੱਧਰ 'ਤੇ ਮਾਸਕ ਦੀ ਵਰਤੋਂ ਕਰਨ।''

ਉਹਨਾਂ ਨੇ ਕਿਹਾ,''ਜੇਕਰ ਲੋਕ ਸਮਾਜਕ ਦੂਰੀ ਬਣਾਈ ਰੱਖਦੇ ਹਨ ਅਤੇ ਕੁਝ ਹੱਦ ਤਕ ਤਾਲਾਬੰਦੀ ਦੇ ਨਾਲ-ਨਾਲ ਮਾਸਕ ਦੀ ਵੱਡੇ ਪੱਧਰ 'ਤੇ ਵਰਤੋਂ ਕਰਦੇ ਹਨ ਤਾਂ ਇਹ ਗਲੋਬਲ ਮਹਾਂਮਾਰੀ ਨਾਲ ਨਜਿੱਠਣ ਦਾ ਸਵੀਕਾਰਯੋਗ ਤਰੀਕਾ ਬਣ ਸਕਦਾ ਹੈ ਅਤੇ ਟੀਕਾ ਆਉਣ ਤੋਂ ਪਹਿਲਾਂ ਵੀ ਆਰਥਕ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।'

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।