75ਵਾਂ ਆਜ਼ਾਦੀ ਦਿਹਾੜਾ: ਟਾਈਮਜ਼ ਸਕਵਾਇਰ 'ਤੇ ਲਹਿਰਾਇਆ ਜਾਵੇਗਾ ਹੁਣ ਤੱਕ ਦਾ ਸਭ ਤੋਂ ਵੱਡਾ ਤਿਰੰਗਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ (ਐਫਆਈਏ) ਨੇ ਪਿਛਲੇ ਸਾਲ ਦੇਸ਼ ਦੇ ਆਜ਼ਾਦੀ ਦਿਹਾੜੇ 'ਤੇ ਟਾਈਮਜ਼ ਸਕਵਾਇਰ ’ਤੇ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਇਆ ਸੀ। ਇ

Biggest tricolour to be unfurled at Times Square on 75th Independence Day

ਨਿਊਯਾਰਕ:  ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ( 75th Independence Day) ਮੌਕੇ ਅਮਰੀਕਾ ਦਾ ਇਕ ਪ੍ਰਮੁੱਖ ਭਾਰਤੀ ਪ੍ਰਵਾਸੀ ਸੰਗਠਨ 15 ਅਗਸਤ ਨੂੰ ਟਾਈਮਜ਼ ਸਕਵਾਇਰ (Times Square) ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਤਿਰੰਗਾ ਲਹਿਰਾਉਣ ਜਾ ਰਿਹਾ ਹੈ। ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ- ਨਿਊਯਾਰਕ, ਨਿਊਜਰਸੀ ਅਤੇ ਕਨੈਕਟੀਕਟ 15 ਅਗਸਤ ਨੂੰ ਟਾਈਮਜ਼ ਸਕਵਾਇਰ 'ਤੇ ਤਿਰੰਗਾ ਲਹਿਰਾਉਣ ਨਾਲ ਸ਼ੁਰੂ ਹੋਣ ਵਾਲੇ ਦਿਨ ਭਰ ਦੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰੇਗਾ।

ਹੋਰ ਪੜ੍ਹੋ: ਨੀਰਜ ਚੋਪੜਾ ਨੂੰ ਵੱਡਾ ਸਨਮਾਨ, ਹੁਣ ਹਰ ਸਾਲ 7 ਅਗੱਸਤ ਨੂੰ ਮਨਾਇਆ ਜਾਵੇਗਾ ‘ਜੈਵਲਿਨ ਥ੍ਰੋਅ ਡੇਅ’

ਟਾਈਮਜ਼ ਸਕਵਾਇਰ ’ਤੇ ਪਹਿਲਾ ਭਾਰਤ ਦਿਵਸ ਬਿਲਬੋਰਡ 24 ਘੰਟਿਆਂ ਲਈ ਪ੍ਰਦਰਸ਼ਿਤ ਕੀਤਾ ਜਾਵੇਗਾ। ਐਮਪਾਇਰ ਸਟੇਟ ਬਿਲਡਿੰਗ ਨੂੰ ਭਾਰਤੀ ਤਿਰੰਗੇ ਦੇ ਰੰਗਾਂ ਨਾਲ ਰੋਸ਼ਨ ਕੀਤਾ ਜਾਵੇਗਾ ਅਤੇ ਦਿਨ ਹਡਸਨ ਨਦੀ 'ਤੇ ਇਕ ਸ਼ਾਨਦਾਰ ਕਰੂਜ਼ ਨਾਲ ਸਮਾਪਤ ਹੋਵੇਗਾ ਜਿਸ ਵਿਚ ਉੱਚ ਸਰਕਾਰੀ ਅਧਿਕਾਰੀ, ਮਹਿਮਾਨ ਅਤੇ ਭਾਰਤੀ- ਅਮਰੀਕੀ ਭਾਈਚਾਰੇ ਦੇ ਮੈਂਬਰ ਹਿੱਸਾ ਲੈਣਗੇ।

ਹੋਰ ਪੜ੍ਹੋ: ਦਾਜ ਦੇ ਲੋਭੀਆਂ ਨੇ ਲਈ ਨਵ-ਵਿਆਹੁਤਾ ਦੀ ਜਾਨ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ (ਐਫਆਈਏ) ਨੇ ਪਿਛਲੇ ਸਾਲ ਦੇਸ਼ ਦੇ ਆਜ਼ਾਦੀ ਦਿਹਾੜੇ 'ਤੇ ਟਾਈਮਜ਼ ਸਕਵਾਇਰ ’ਤੇ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਇਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਨਿਊਯਾਰਕ ਸਿਟੀ ਦੀ ਪ੍ਰਸਿੱਧ ਮੰਜ਼ਿਲ 'ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ ਸੀ। ਐਫਆਈਏ ਦੇ ਪ੍ਰਧਾਨ ਅੰਕੁਰ ਵੈਦਿਆ ਨੇ ਕਿਹਾ ਕਿ ਸੰਗਠਨ ਦਾ ਇਰਾਦਾ ਹਰ ਸਾਲ ਟਾਈਮਜ਼ ਸਕਵਾਇਰ 'ਤੇ ਤਿਰੰਗਾ ਲਹਿਰਾਉਣ ਦਾ ਹੈ ਕਿਉਂਕਿ ਇਸ ਸਮਾਗਮ ਦਾ ਆਪਣਾ ਮਹੱਤਵ ਹੈ।

ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼: HRTC ਦੀ ਬੱਸ 'ਤੇ ਪਹਾੜੀ ਤੋਂ ਡਿੱਗੇ ਪੱਥਰ, ਲੋਕ ਦੱਬੇ ਮਲਬੇ ਹੇਠ

ਵੈਦਿਆ ਨੇ ਨਿਊਜ਼ ਏਜੰਸੀ ਨੂੰ ਦੱਸਿਆ, “ਅਸੀਂ ਇਸ ਪਰੰਪਰਾ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ। ਇਸ ਸਾਲ ਜੋ ਤਿਰੰਗਾ ਅਸੀਂ ਟਾਈਮਜ਼ ਸਕਵਾਇਰ 'ਤੇ ਲਹਿਰਾਵਾਂਗੇ, ਉਹ ਇੱਥੇ ਲਹਿਰਾਏ ਗਏ ਹੁਣ ਤੱਕ ਦੇ ਤਿਰੰਗਿਆਂ ਵਿਚੋਂ ਸਭ ਤੋਂ ਵੱਡਾ ਹੋਵੇਗਾ।" ਇਹ ਤਿਰੰਗਾ 6 ਫੁੱਟ ਲੰਬਾ ਅਤੇ 10 ਫੁੱਟ ਚੌੜਾ ਹੋਵੇਗਾ। ਇਸ ਤੋਂ ਇਲਾਵਾ ਪੋਲ ਦੀ ਉਚਾਈ 25 ਫੁੱਟ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਤਿਰੰਗਾ ਲਹਿਰਾਉਣਗੇ।

ਹੋਰ ਪੜ੍ਹੋ: ਗੰਭੀਰ ਬਿਮਾਰੀ ਨਾਲ ਜੂਝ ਰਹੇ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਕ੍ਰਿਸ ਕੇਅਰਨਜ਼, ਹਸਪਤਾਲ 'ਚ ਭਰਤੀ

ਇਸ ਸਮਾਰੋਹ ਵਿਚ ਭਾਰਤੀ-ਅਮਰੀਕੀ ਖਿਡਾਰੀ ਅਤੇ ਸ਼ਤਰੰਜ ਦੇ ਇਤਿਹਾਸ ਵਿਚ ਸਭ ਤੋਂ ਛੋਟੀ ਉਮਰ ਦੇ ਗ੍ਰੈਂਡਮਾਸਟਰ 12 ਸਾਲਾ ਅਭਿਮੰਨਯੂ ਮਿਸ਼ਰਾ ਅਤੇ 17 ਸਾਲਾ ਸਮੀਰ ਬੈਨਰਜੀ ਦਾ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ਨੇ ਪਿਛਲੇ ਮਹੀਨੇ ਵਿੰਬਲਡਨ ਬੁਆਇਜ਼ ਦਾ ਸਿੰਗਲਜ਼ ਫਾਈਨਲ ਜਿੱਤ ਕੇ ਇਤਿਹਾਸ ਰਚਿਆ ਸੀ। ਇਸ ਮੌਕੇ ਕਲਾਕਾਰ ਜੋਨੀਤਾ ਗਾਂਧੀ ਅਤੇ ਮਿਕੀ ਸਿੰਘ ਵੀ ਮਹਿਮਾਨਾਂ ਵਿਚ ਸ਼ਾਮਲ ਹੋਣਗੇ।