ਜਾਪਾਨ ਵਿਚ ਆਇਆ 6 ਤੀਬਰਤਾ ਦਾ ਭੂਚਾਲ, ਤੁਰਕੀ 'ਚ ਵੀ ਮਹਿਸੂਸ ਹੋਏ ਝਟਕੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਤੁਰਕੀ 'ਚ ਕਈ ਲੋਕ ਜ਼ਖ਼ਮੀ

Image: For representation purpose only.



ਟੋਕੀਓ: ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਜ਼ (ਜੀ.ਐਫ.ਜ਼ੈਡ.) ਨੇ ਦਸਿਆ ਕਿ ਜਾਪਾਨ ਦੇ ਹੋਕਾਈਡੋ ਵਿਚ 6.0 ਤੀਬਰਤਾ ਦਾ ਭੂਚਾਲ ਆਇਆ। ਫਿਲਹਾਲ ਕਿਸੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਅਤੇ ਨਾ ਹੀ ਕੋਈ ਚਿਤਾਵਨੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ: 8 ਸਾਲਾਂ ਵਿਚ ਢਾਈ ਲੱਖ ਭਾਰਤੀਆਂ ਨੇ ਛੱਡੀ ਨਾਗਰਿਕਤਾ, 28 ਹਜ਼ਾਰ ਤੋਂ ਵੱਧ ਪੰਜਾਬੀ ਹੋਏ ਪਰਦੇਸੀ 

ਤੁਰਕੀ 'ਚ ਕਈ ਲੋਕ ਜ਼ਖ਼ਮੀ

ਤੁਰਕੀ ਦੇ ਦੱਖਣੀ ਖੇਤਰ 'ਚ ਵੀਰਵਾਰ ਰਾਤ ਨੂੰ 5.3 ਤੀਬਰਤਾ ਦਾ ਭੂਚਾਲ ਆਇਆ। ਮੀਡੀਆ ਰੀਪੋਰਟਾਂ ਮੁਤਾਬਕ ਭੂਚਾਲ ਕਾਰਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਅਤੇ 23 ਲੋਕ ਜ਼ਖਮੀ ਹੋ ਗਏ। ਰੀਪੋਰਟਾਂ ਮੁਤਾਬਕ ਭੂਚਾਲ ਦਾ ਕੇਂਦਰ ਮਾਲਤਯਾ ਸੂਬੇ ਦੇ ਯੇਸਿਲੁਰਟ ਸ਼ਹਿਰ 'ਚ ਸੀ। ਅਦਿਆਮਨ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦੇਈਏ ਕਿ ਦੋਵੇਂ ਸੂਬੇ ਫਰਵਰੀ ਵਿਚ ਆਏ ਭਿਆਨਕ ਭੂਚਾਲ ਨਾਲ ਪ੍ਰਭਾਵਤ ਹੋਏ ਸਨ, ਜਿਸ ਵਿਚ 50,000 ਤੋਂ ਵੱਧ ਲੋਕ ਮਾਰੇ ਗਏ ਸਨ।

ਇਹ ਵੀ ਪੜ੍ਹੋ: ਜੰਗ-ਏ-ਆਜ਼ਾਦੀ ਸਮਾਰਕ 'ਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ: ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਅੱਜ ਮੁੜ ਸੱਦਿਆ

ਤੁਰਕੀ ਦੇ ਸਿਹਤ ਮੰਤਰੀ ਫਹਿਰੇਤਿਨ ਕੋਕਾ ਨੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਮਲਾਤਿਆ ਅਤੇ ਅਦੀਯਾਮਨ 'ਚ ਇਮਾਰਤਾਂ ਡਿੱਗਣ ਨਾਲ ਲੋਕ ਜ਼ਖਮੀ ਹੋਏ ਹਨ। ਭੂਚਾਲ ਤੋਂ ਬਚਣ ਲਈ ਲੋਕਾਂ ਨੇ ਇਮਾਰਤਾਂ ਤੋਂ ਛਾਲ ਮਾਰ ਦਿਤੀ, ਕੁੱਝ ਲੋਕ ਜ਼ਖਮੀ ਵੀ ਹੋਏ ਹਨ। ਇਸ ਦੇ ਨਾਲ ਹੀ ਟੀ.ਵੀ. 'ਤੇ ਨੁਕਸਾਨ ਦੇ ਕੁੱਝ ਵੀਡੀਉ ਵੀ ਪ੍ਰਸਾਰਿਤ ਕੀਤੇ ਗਏ।

ਇਹ ਵੀ ਪੜ੍ਹੋ: ਔਰਤ ਦੇ ਹੱਕ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦਾ ਵਧੀਆ ਕਦਮ 

ਅੰਡੇਮਾਨ ਅਤੇ ਨਿਕੋਬਾਰ ਵਿਚ ਭੂਚਾਲ

ਇਸ ਦੇ ਨਾਲ ਹੀ ਵੀਰਵਾਰ ਰਾਤ ਭਾਰਤ ਦੇ ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ 4.3 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦਸਿਆ ਕਿ ਸਵੇਰੇ 2.56 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।