ਧਰਤੀ ਤੋਂ ਦੂਰ ਦੂਜੀ ਦੁਨੀਆ ਵਿਚ ਵੀ ਰਹਿ ਰਹੇ ਲੋਕ, ਵਿਗਿਆਨੀਆਂ ਨੂੰ ਮਿਲੀਆਂ ਤਰੰਗਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

‘ਬਰੇਕਥਰੂ ਲਿਸਨ’ ਮਿਸ਼ਨ ਦੇ ਵਿਗਿਆਨੀਆਂ ਨੇ ਆਰਟੀਫਿਸ਼ਿਅਲ ਇੰਟੇਲੀਜੈਂਸ ਦੇ ਜਰੀਏ ਦੂਜੀ ਦੁਨੀਆ ਤੋਂ ਤਰੰਗਾਂ ਨੂੰ ਪ੍ਰਾਪਤ ਕੀਤਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ...

AI helps track down mysterious cosmic signals

ਕੈਲੀਫੋਰਨੀਆ :- ‘ਬਰੇਕਥਰੂ ਲਿਸਨ’ ਮਿਸ਼ਨ ਦੇ ਵਿਗਿਆਨੀਆਂ ਨੇ ਆਰਟੀਫਿਸ਼ਿਅਲ ਇੰਟੇਲੀਜੈਂਸ ਦੇ ਜਰੀਏ ਦੂਜੀ ਦੁਨੀਆ ਤੋਂ ਤਰੰਗਾਂ ਨੂੰ ਪ੍ਰਾਪਤ ਕੀਤਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਤਰੰਗੇ ਜਿਸ ਵੀ ਸਥਾਨ ਤੋਂ ਆ ਰਹੀ ਹੈ ਉੱਥੇ ਜੀਵਨ ਸੰਭਵ ਹੋ ਸਕਦਾ ਹੈ। ਬਰੇਕਥਰੂ ਲਿਸਨ ਦੇ ਮੁਤਾਬਕ ਸੋਮਵਾਰ ਦੀ ਸ਼ਾਮ ਨੂੰ ਵਿਗਿਆਨੀਆਂ ਨੇ 72 ਨਵੇਂ ਫਾਸਟ ਰੇਡੀਓ ਵਿਸਫੋਟ  (ਐਫਆਰਬੀ) ਦਾ ਪਤਾ ਲਗਾਇਆ। ਵਿਗਿਆਨੀਆਂ ਨੇ ਦੱਸਿਆ ਕਿ ਇਹ ਤਰੰਗਾਂ ਸਾਡੀ ਆਕਾਸ਼ ਗੰਗਾ ਮਿਲਕੀ ਵੇ ਤੋਂ ਕਰੀਬ ਤਿੰਨ ਅਰਬ ਪ੍ਰਕਾਸ਼ਵਰਸ਼ ਦੂਰ ਸਥਿਤ ਐਫਆਰਬੀ - 121102 ਆਕਾਸ਼ ਗੰਗਾ ਤੋਂ ਪ੍ਰਾਪਤ ਹੋਈ।

ਇਸ ਆਕਾਸ਼ ਗੰਗਾ ਦੀ ਪਹਿਚਾਣ ਪਿਛਲੇ ਸਾਲ ਭਾਰਤਵੰਸ਼ੀ ਡਾਕਟਰ ਵਿਸ਼ਾਲ ਗੱਜਰ ਨੇ ਕੀਤੀ ਸੀ। ਡਾਕਟਰ ਵਿਸ਼ਾਲ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਵਿਚ ਜਾਂਚ ਕਰ ਰਹੇ ਹਨ। ‘ਬਰੇਕਥਰੂ ਲਿਸਨ’ ਵਲੋਂ ਦੱਸਿਆ ਗਿਆ ਕਿ ਇੱਕ ਵਿਸਫੋਟ (ਤਰੰਗਾਂ ਦੇ ਰਿਲੀਜ) ਦੇ ਦੌਰਾਨ ਜਿਆਦਾਤਰ ਐਫਆਰਬੀ ਦੀ ਪਹਿਚਾਣ ਕੀਤੀ ਗਈ। ਇਸ ਦੇ ਵਿਪਰੀਤ ਐਫਆਰਬੀ - 121102 ਹੀ ਇਕੱਲੀ ਅਜਿਹੀ ਗੈਲਕਸੀ ਹੈ ਜਿੱਥੋਂ ਲਗਾਤਾਰ ਤਰੰਗਾਂ ਨਿਕਲ ਰਹੀਆਂ ਹਨ।

2017 ਵਿਚ ਬਰੇਕਥਰੂ ਲਿਸਨ ਦੀ ਨਿਗਰਾਨੀ ਦੇ ਦੌਰਾਨ ਪੱਛਮੀ ਵਰਜੀਨੀਆ ਵਿਚ ਗਰੀਨ ਬੈਂਕ ਟੈਲੀਸਕੋਪ ਦੀ ਮਦਦ ਨਾਲ ਕੁਲ 21 ਬਰਸਟ ਦੀ ਪਹਿਚਾਣ ਹੋਈ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਨਵੇਂ ਐਫਆਰਬੀ ਦਾ ਪਤਾ ਚਲਣ ਨਾਲ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਇਹ ਰਹੱਸਮਈ ਸਰੋਤ ਕਿੰਨੇ ਸ਼ਕਤੀਸ਼ਾਲੀ ਹਨ।