ਭਾਰਤੀ ਫ਼ੁਟਬਾਲ ਟੀਮ ਨੇ ਛੇ ਵਾਰ ਦੇ ਵਿਸ਼ਵ ਜੇਤੂ ਅਰਜਟੀਨਾ ਨੂੰ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਅੰਡਰ-19 ਟੀਮ ਨੇ ਛੇ ਵਾਰ ਦੀ ਵਿਸ਼ਵ ਜੇਤੂ ਅਰਜਟੀਨਾਂ ਨੂੰ ਕੋਟਿਫ਼ ਕੱਪ ਟੂਰਨਾਮੈਂਟ 'ਚ ਹਰਾ ਕੇ ਵੱਡਾ ਉਲਟਫ਼ੇਰ ਕੀਤਾ ਹੈ..............

Indian Football Team (U-19)

ਮੈਡ੍ਰਿਡ : ਭਾਰਤ ਦੀ ਅੰਡਰ-19 ਟੀਮ ਨੇ ਛੇ ਵਾਰ ਦੀ ਵਿਸ਼ਵ ਜੇਤੂ ਅਰਜਟੀਨਾਂ ਨੂੰ ਕੋਟਿਫ਼ ਕੱਪ ਟੂਰਨਾਮੈਂਟ 'ਚ ਹਰਾ ਕੇ ਵੱਡਾ ਉਲਟਫ਼ੇਰ ਕੀਤਾ ਹੈ। ਭਾਰਤੀ ਟੀਮ ਨੇ ਅਰਜਟੀਨਾ ਦੀ ਅੰਡਰ-19 ਟੀਮ ਨੂੰ ਰੋਮਾਂਚਕ ਮੁਕਾਬਲੇ 'ਚ 2-1 ਨਾਲ ਹਰਾਇਆ। ਇਸ ਮੈਚ 'ਚ ਭਾਰਤ ਲਈ ਦੀਪਕ ਟਾਂਗਰੀ (ਚੌਥੇ ਮਿੰਟ) ਅਤੇ ਅਨਵਰ ਅਲੀ (68ਵੇਂ ਮਿੰਟ) 'ਚ ਗੋਲ ਕੀਤੇ। ਅਰਜਟੀਨਾ ਲਈ ਗਿਲ ਨੇ 72ਵੇਂ ਮਿੰਟ 'ਚ ਗੋਲ ਕੀਤਾ। ਭਾਰਤੀ ਟੀਮ ਨੇ ਇਸ ਮੈਚ ਦੀ ਚੰਗੀ ਸ਼ੁਰੂਆਤੀ ਕੀਤੀ। ਟਾਂਗਰੀ ਨੇ ਚੌਥੇ ਮਿੰਟ 'ਚ ਹੀ ਗੋਲ ਕਰ ਕੇ ਅਪਣੀ ਟੀਮ ਦਾ ਖ਼ਾਤਾ ਖੋਲ੍ਹਿਆ। ਇਸ ਤੋਂ ਬਾਅਦ ਭਾਰਤੀ ਟੀਮ ਨੇ ਅਰਜਟੀਨਾ ਵਿਰੁਧ ਅਪਣੀ ਹਮਲਾਵਰ ਖੇਡ ਜਾਰੀ ਰੱਖੀ।

ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਪਹਿਲੇ ਹਾਫ਼ 'ਚ ਗੋਲ ਕਰਨ ਦੇ ਕਈ ਮੌਕੇ ਬਣਾਏ। ਦੂਜੇ ਹਾਫ਼ 'ਚ ਵੀ ਭਾਰਤੀ ਟੀਮ ਹਮਲਾਵਰ ਨਜ਼ਰ ਆਈ। ਅਲੀ ਨੇ ਸ਼ੁਰੂਆਤ 'ਚ ਹੀ ਕਪਤਾਨ ਅਮਰਜੀਤ ਸਿੰਘ ਕਿਆਮ ਵਲੋਂ ਮਿਲੇ ਪਾਸ ਨੂੰ ਗੋਲ 'ਚ ਬਦਲਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਿਹਾ। ਇਸ ਦੌਰਾਨ ਜਾਧਵ ਨੂੰ ਲਾਲ ਕਾਰਡ ਵੀ ਦਿਖਾਇਆ ਗਿਆ। ਭਾਰਤ ਨੇ ਅਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਅਲੀ ਨੇ 68ਵੇਂ ਮਿੰਟ 'ਚ ਫ਼੍ਰੀ ਕਿਕ ਰਾਹੀਂ ਭਾਰਤੀ ਟੀਮ ਲਈ ਗੋਲ ਕੀਤਾ ਅਤੇ 2-0 ਨਾਲ ਵਾਧਾ ਬਣਾ ਲਿਆ। ਅਰਜਟੀਨਾ ਦੀ ਟੀਮ  ਨੂੰ 72ਵੇਂ ਮਿੰਟ 'ਚ ਇਕ ਗੋਲ ਨਸੀਬ ਹੋਇਆ।  (ਏਜੰਸੀ)