ਵਿਸ਼ਵ ਬੈਂਕ ਦੇ ਅਰਥਸ਼ਾਸਤਰੀ ਨੇ ਕੀਤੀ ਕਿਸਾਨਾਂ ਦੀ ਹਮਾਇਤ, ਕਿਹਾ ਕਿਸਾਨ ਨੂੰ ਖਤਮ ਕਰ ਦੇਣਗੇ ਕਾਨੂੰਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਰਥਸ਼ਾਸਤਰੀ ਨੇ ਟਵੀਟ ਕਰ ਦੱਸਿਆ ਖੇਤੀ ਕਾਨੂੰਨਾਂ ਦਾ ਨੁਕਸਾਨ

Kaushik Basu

ਵਾਸ਼ਿੰਗਟਨ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਸਿੱਧ ਹਸਤੀਆਂ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਹਨ। ਇਸ ਦੇ ਚਲਦਿਆਂ ਵਿਸ਼ਵ ਬੈਂਕ ਦੇ ਅਰਥਸ਼ਾਸਤਰੀ ਕੌਸ਼ਿਕ ਬਾਸੂ ਨੇ ਵੀ ਕਿਸਾਨਾਂ ਦੀ ਹਮਾਇਤ ਕੀਤੀ ਹੈ।

ਉਹਨਾਂ ਨੇ ਟਵੀਟ ਕਰਕੇ ਦੱਸਿਆ ਕਿ ਦੇਸ਼ ਦੀ ਕਿਸਾਨੀ ਵਿਚ ਸੁਧਾਰ ਲਈ ਕੁਝ ਚੰਗੀਆਂ ਨੀਤੀਆਂ ਦੀ ਲੋੜ ਹੈ ਪਰ ਇਹਨਾਂ ਕਾਲੇ ਕਾਨੂੰਨਾਂ ਨਾਲ ਕਿਸਾਨੀ ਤੇ ਕਿਸਾਨ ਦੋਵੇਂ ਖਤਮ ਹੋ ਜਾਣਗੇ।

ਕੌਸ਼ਿਕ ਬਾਸੂ ਨੇ ਲਿਖਿਆ, ‘ਮੈਂ ਹੁਣੇ ਭਾਰਤ ਦੇ ਨਵੇਂ ਖੇਤ ਬਿੱਲਾਂ ਦਾ ਅਧਿਐਨ ਕੀਤਾ ਅਤੇ ਮਹਿਸੂਸ ਕੀਤਾ ਕਿ ਇਹ ਕਿਸਾਨਾਂ ਲਈ ਨੁਕਸਾਨਦੇਹ ਹੋਣਗੇ। ਖੇਤੀਬਾੜੀ ਨਿਯਮਾਂ ਵਿਚ ਸੁਧਾਰ ਦੀ ਲੋੜ ਹੈ ਪਰ ਇਹ ਨਵੇਂ ਕਾਨੂੰਨ ਕਿਸਾਨਾਂ ਨਾਲੋਂ ਜ਼ਿਆਦਾ ਕਾਰਪੋਰੇਟ ਹਿੱਤਾਂ ਦੀ ਪੂਰਤੀ ਕਰਨਗੇ। ਭਾਰਤ ਦੇ ਕਿਸਾਨਾਂ ਦੀ ਸੰਵੇਦਨਸ਼ੀਲਤਾ ਅਤੇ ਨੈਤਿਕ ਸ਼ਕਤੀ ਨੂੰ ਸਲਾਮ।