Mehul Choksi ਨੂੰ ਝਟਕਾ, Dominica ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

Punjab National Bank ਘੁਟਾਲੇ ਦੇ ਦੋਸ਼ੀ ਅਤੇ ਭਗੌੜੇ ਹੀਰਾ ਕਾਰੋਬਾਰੀ Mehul Choksi ਨੂੰ ਡੋਮਿਨਿਕਾ ਹਾਈ ਕੋਰਟ (Dominica High Court)ਨੇ ਵੱਡਾ ਝਟਕਾ ਦਿੱਤਾ ਹੈ।

Dominica High Court denies Mehul Choksi bail

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ (Punjab National Bank) ਘੁਟਾਲੇ ਦੇ ਦੋਸ਼ੀ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ (Mehul Choksi) ਨੂੰ ਡੋਮਿਨਿਕਾ ਹਾਈ ਕੋਰਟ (Dominica High Court)ਨੇ ਵੱਡਾ ਝਟਕਾ ਦਿੱਤਾ ਹੈ। ਹਾਈ ਕੋਰਟ ਨੇ ਹੀਰਾ ਕਾਰੋਬਾਰੀ ਨੂੰ ਜ਼ਮਾਨਤ (Bail) ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਹੇਰ ਪੜ੍ਹੋ: ਬਸਪਾ ਲਈ ਸ਼੍ਰੋਮਣੀ ਅਕਾਲੀ ਦਲ 30 ਸੀਟਾਂ ਛੱਡਣ ਲਈ ਤਿਆਰ?

ਨਿਊਜ਼ ਏਜੰਸੀ ਮੁਤਾਬਕ ਹਾਈ ਕੋਰਟ ਨੇ ਚੋਕਸੀ ਦੇ ਭੱਜਣ ਦਾ ਖਤਰਾ ਹੋਣ ਕਾਰਨ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।   ਇਸ ਤੋਂ ਪਹਿਲਾਂ ਮੇਹੁਲ ਚੋਕਸੀ ਦੇ ਵਕੀਲਾਂ ਨੇ ਕੋਰਟ ਵਿਚ ਤਰਕ ਦਿੱਤਾ ਕਿ ਇਕ ਕੈਰੀਕਾਮ ਨਾਗਰਿਕ (CARICOM Citizen)ਹੋਣ ਦੇ ਨਾਤੇ ਮੇਹੁਲ ਜ਼ਮਾਨਤ ਦਾ ਹੱਕਦਾਰ ਹੈ ਕਿਉਂਕਿ ਉਸ ਉੱਤੇ ਲੱਗੇ ਆਰੋਪ ਜ਼ਮਾਨਤੀ ਧਾਰਾਵਾਂ ਤਹਿਤ ਆਉਂਦੇ ਹਨ।

ਹੋਰ ਪੜ੍ਹੋ: ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਟੀਕੇ ਦੀ ਤੁਰੰਤ ਜ਼ਰੂਰਤ ਨਹੀਂ, ਮਾਹਰਾਂ ਨੇ PM ਨੂੰ ਸੌਂਪੀ ਰਿਪੋਰਟ

ਵਕੀਲਾਂ ਨੇ ਇਹ ਵੀ ਤਰਕ ਦਿੱਤਾ ਕਿ ਚੌਕਸੀ ਦੀ ਸਿਹਤ ਠੀਕ ਨਹੀਂ ਹੈ। ਅਜਿਹੇ ਵਿਚ ਜ਼ਮਾਨਤ ਰਾਸ਼ੀ ਲੈ ਕੇ ਉਸ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ। ਉਧਰ ਸਰਕਾਰ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਚੋਕਸੀ ਫਲਾਈਟ ਰਿਸਕ ’ਤੇ ਹੈ ਅਤੇ ਇੰਟਰਪੋਲ ਨੇ ਉਸ ਦੇ ਖਿਲਾਫ਼ ਨੋਟਿਸ ਜਾਰੀ ਕੀਤਾ ਹੋਇਆ ਹੈ। ਜੇਕਰ ਉਸ ਨੂੰ ਜ਼ਮਾਨਤ ਦਿੱਤੀ ਗਈ ਤਾਂ ਉਸ ਦੇ ਭੱਜਣ ਦਾ ਖਤਰਾ ਬਣਿਆ ਰਹੇਗਾ।